ਸ਼੍ਰੀਮਤੀ ਮਧੂਮਿਤਾ ਨੇ ਮਹਿਜ 48 ਸਾਲ ਦੀ ਉਮਰ ਵਿੱਚ ਅੱਜ ਸਵੇਰ ਤੜਕਸਾਰ ਪ੍ਰਾਨ ਤਿਆਗੇ
ਬਿਊਰੋ ਚੀਫ਼ । ਸ੍ਰੀ ਅੰਮ੍ਰਿਤਸਰ ਸਾਹਿਬ।
ਪੰਜਾਬ ਤੋਂ ਇਲਾਵਾ ਭਾਰਤ ਭਰ ਵਿੱਚ ਆਪਣੀ ਵਧੀਆ ਦਬਦਬਾ ਬਣਾਈ ਰੱਖਣ ਵਾਲੇ ਬੇਹਦ ਕਾਬਲ ਅਤੇ ਤਜਰਬੇਕਾਰ ਪੁਲਿਸ ਅਧਿਕਾਰੀ ਜੋ ਕਿ ਵੱਖ-ਵੱਖ ਅਹੁਦਿਆਂ ਤੇ ਬੇਹਤਰੀਨ ਸੇਵਾਵਾਂ ਦੇ ਚੁੱਕੇ ਹਨ ਨੂੰ ਭਾਰੀ ਸਦਮਾ ਲੱਗਾ ਜਦ ਉਹਨਾਂ ਦੀ ਪਤਨੀ ਸ਼੍ਰੀਮਤੀ ਮਧੂਮਿਤਾ ਮਹਿਜ 48 ਸਾਲ ਦੀ ਉਮਰ ਵਿੱਚ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ।
ਉਨਾਂ ਦੇ ਦਫਤਰੀ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਕਿ ਬੀਤੀ ਦੇਰ ਰਾਤ ਕੁੰਵਰ ਵਿਜੇ ਪ੍ਰਤਾਪ ਸਿੰਘ ਦੀ ਪਤਨੀ ਸ਼੍ਰੀਮਤੀ ਮਧੂਮਿਤਾ ਦੀ ਅਚਾਨਕ ਕੁਝ ਸਾਲ ਲੈਣ ਵਿੱਚ ਤਕਲੀਫ ਅਤੇ ਸਰੀਰਕ ਪਰੇਸ਼ਾਨੀ ਤੇ ਬੇਚੈਨੀ ਮਹਿਸੂਸ ਹੋਈ। ਦੱਸਣ ਮੁਤਾਬਕ ਉਨਾਂ ਨੂੰ ਉਸ ਸਮੇਂ ਇੱਕ ਸਥਾਨਕ ਹਸਪਤਾਲ ਵਿੱਚ ਵੀ ਲੈ ਕੇ ਜਾਇਆ ਗਿਆ ਅਤੇ ਤੁਰੰਤ ਮੈਡੀਕਲ ਸੇਵਾਵਾਂ ਸ਼ੁਰੂ ਕੀਤੀਆਂ ਗਈਆਂ ਪਰ ਉਹਨਾਂ ਦੀ ਤਬੀਅਤ ਵਿਗੜਦੀ ਗਈ ਅਤੇ ਸ਼ਨੀਵਾਰ ਸਵੇਰੇ ਤੜਕ ਸਾਰ ਹੀ ਉਹਨਾਂ ਦਾ ਦੇਹਾਂਤ ਹੋ ਗਿਆ ਜਿਸ ਨਾਲ ਸਮੂਹ ਪਰਿਵਾਰ ਨੂੰ ਬਹੁਤ ਭਾਰੀ ਸਦਮਾ ਲੱਗਾ ਇਹ ਖਬਰ ਜੰਗਲ ਦੀ ਅੱਗ ਵਾਂਗ ਫੈਲ ਗਈ ਅਤੇ ਪੂਰੇ ਭਾਰਤ ਭਰ ਵਿੱਚ ਉਹਨਾਂ ਦੇ ਪ੍ਰੇਮੀਆਂ ਨੂੰ ਭਾਰੀ ਨਿਰਾਸ਼ਾ ਦਾ ਸਾਹਮਣਾ ਕਰਨਾ ਪਿਆ। ਖਬਰ ਮਿਲਣ ਤੋਂ ਬਾਅਦ ਸਮੂਹ ਪੰਜਾਬ ਭਰ ਦੇ ਆਮ ਆਦਮੀ ਪਾਰਟੀ ਵਿਧਾਇਕਾਂ ਵੱਲੋਂ ਦੁੱਖ ਸਾਂਝਾ ਕਰਨ ਦਾ ਸਿਲਸਿਲਾ ਜਾਰੀ ਰਿਹਾ ਜਿਸ ਦੌਰਾਨ ਕਈ ਐਮਐਲਏ ਪੁਲਿਸ ਅਧਿਕਾਰੀਆਂ ਤੋਂ ਇਲਾਵਾ ਰਾਜਸੀ ਸਿਆਸੀ ਅਤੇ ਉਨਾਂ ਦੇ ਚਾਹੁਣ ਵਾਲਿਆਂ ਦਾ ਉਹਨਾਂ ਦੇ ਘਰ ਸਥਾਨਕ ਗਰੀਨ ਐਵਨਿਊ ਵਿਖੇ ਵੱਡਾ ਤਾਂਤਾ ਲੱਗ ਗਿਆ। ਬੇਹਦ ਗਮਗੀਨ ਮਾਹੌਲ ਤੋਂ ਬਾਅਦ ਉਨਾਂ ਦੀਆਂ ਅੰਤਿਮ ਰਸਮਾਂ ਦੀ ਕਾਰਵਾਈ ਸ਼ੁਰੂ ਕੀਤੀ ਗਈ ਇਸ ਉਪਰੰਤ ਇੱਕ ਵੱਡੇ ਕਾਫਲੇ ਦੇ ਰੂਪ ਵਿੱਚ ਸ਼੍ਰੀਮਤੀ ਮਧੂਮਿਤਾ ਨੂੰ ਇੱਕ ਵੱਡੇ ਕਾਫਲੇ ਦੇ ਰੂਪ ਵਿੱਚ ਸਥਾਨਕ ਦੁਰਗਿਆਣਾ ਮੰਦਰ ਦੇ ਸ਼ਮਸ਼ਾਨ ਘਾਟ ਵਿਖੇ ਨਮ ਅੱਖਾਂ ਦੇ ਨਾਲ ਲਜਾਇਆ ਗਿਆ। ਉਪਰੰਤ ਧਾਰਮਿਕ ਰਸਮਾਂ ਪੂਰੀਆਂ ਕਰਨ ਤੇ ਬਾਅਦ ਕਰੀਬ 11 ਵਜੇ ਉਹਨਾਂ ਨੂੰ ਪਵਿੱਤਰ ਅਗਨੀ ਦੇ ਸਪੁਰਦ ਕਰ ਦਿੱਤਾ ਗਿਆ। ਇਸ ਜਾਣਕਾਰੀ ਨੂੰ ਬਕਾਇਦਾ ਤੌਰ ਤੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵੀ ਟਵੀਟ ਕਰਕੇ ਬਕਾਇਦਾ ਤੌਰ ਤੇ ਜਨਤਕ ਕੀਤੀ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਸਮੂਹ ਕੈਬਨਟ ਮੰਤਰੀਆਂ ਤੋਂ ਇਲਾਵਾ ਪੰਜਾਬ ਭਰ ਦੇ ਅਧਿਕਾਰੀਆਂ ਨੇ ਸ਼੍ਰੀਮਤੀ ਮਧੂਮਿਤਾ ਨੂੰ ਆਪਣੀ ਸ਼ਰਧਾ ਦੇ ਫੁੱਲ ਭੇਟ ਕੀਤੇ ਅਤੇ ਉਨਾਂ ਨੂੰ ਇੱਕ ਬਹਾਦਰ ਔਰਤ ਵਜੋਂ ਨਮਨ ਕੀਤਾ।
ਕੈਪਸਨ। ਕੁੰਵਰ ਵਿਜੇ ਪ੍ਰਤਾਪ ਸਿੰਘ ਦੀ ਮਰਹੂਮ ਪਤਨੀ ਸ਼੍ਰੀਮਤੀ ਮਧੂਮਿਤਾ ਦੀ ਫਾਈਲ ਤਸਵੀਰ।