ਬੀਰ ਅਮਰ, ਮਾਹਲ , ਅੰਮ੍ਰਿਤਸਰ
ਗੁਰੂ ਨਾਨਕ ਦੇ ਯੂਨੀਵਰਸਿਟੀ ਜਸ਼ਨ-2024 ਮੌਕੇ ਕਰਵਾਇਆ ਗਿਆ ਵੋਟਰ ਜਾਗਰੂਕਤਾ ਪੋ੍ਗਰਾਮ੍ -ਡਿਪਟੀ ਕਮਿਸ਼ਨਰ-ਕਮ-ਜਿਲ੍ਹਾ ਚੋਣ ਅਫ਼ਸਰ ਸ੍ਰੀ ਘਨਸ਼ਾਮ ਥੋਰੀ ਦੀ ਯੋਗ ਅਗੁਆਈ ਅਤੇ ਚੇਅਰਪਰਸਨ ਸਵੀਪ-ਕਮ-ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਸ੍ਰੀ ਨਿਕਾਸ ਕੁਮਾਰ ਦੇ ਦਿਸ਼ਾ ਨਿਦਰੇਸ਼ਾਂ ਤੇ ਅਗਾਮੀ ਲੋਕਸਭਾ ਚੋਣਾਂ-2024 ਵਿੱਚ ਨੋਜਵਾਨਾਂ ਨੂੰ ਵੋਟਾਂ ਪਾਉਣ ਲਈ ਉਤਸ਼ਾਹਿਤ ਕਰਨ ਲਈ ਗੁਰੂ ਨਾਨਕ ਦੇ ਯੂਨੀਵਰਸਿਟੀ ਜਸ਼ਨ-2024 ਮੌਕੇ ਵੋਟਰ ਜਾਗਰੂਕਤਾ ਪੋ੍ਗਰਾਮ ਕਰਵਾਇਆ ਗਿਆ। ਜਸ਼ਨ-2024 ਦੇ ਪਹਿਲੇ ਦਿਨ ਯੂਨੀਵਰਸਿਟੀ ਕੈਂਪਸ ਵਿੱਖੇ ਵੋਟਰ ਜਾਗਰੂਕਤਾ ਰੰਗੋਲੀ ਬਣਾਈ ਗਈ।ਜਿਸਨੂੰ ਨੌਜਵਾਨਾਂ ਨੇ ਬਹੁਤ ਸਰਾਹਿਆ।ਇਸ ਦੇ ਨਾਲ ਹੀ ਬੀ ਬੀ ਕੇ ਡੀ ਏ ਵੀ ਕਾਲਜ ਫ਼ਾਰ ਵੂਮੈਨ, ਲਾਰੈਂਸ ਰੋਡ ਦੀਆਂ ਵਿਦਿਆਰਥਣਾਂ ਵਲੋਂ ਨੁੱਕੜ ਨਾਟਕ ਪੇਸ਼ ਕੀਤਾ ਗਿਆ।ਇਸ ਨਾਟਕ ਵਿੱਚ ਵਿਦਿਆਰਥਣਾਂ ਵਲੋਂ ਨੌਜਵਾਨਾਂ ਨੂੰ ਆਪਣੇ ਵੋਟ ਦੇਣ ਦਾ ਹੱਕ ਬਿਨਾਂ ਕਿਸੇ ਲਾਲਚ ਤੋਂ ਵਰਤਣ ਦਾ ਸੁਨੇਹਾ ਦਿੱਤਾ ਗਿਆ।ਇਸਦੇ ਨਾਲ ਹੀ ਵਿਦਿਆਰਥੀਆਂ ਦਾ ਇੱਕ ਕੁਵਿਜ ਮੁਕਾਬਲਾ ਵੀ ਕਰਵਾਇਆ ਗਿਆ। ਇਸ ਜਾਗਰੂਕਤਾ ਮੁਹਿੰਮ ਬਾਰੇ ਜਾਣਕਾਰੀ ਦਿੰਦੇ ਹੋਏ ਨੋਡਲ ਅਫ਼ਸਰ ਸਵੀਪ-ਕਮ-ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿ.) ਸ੍ਰੀ ਰਾਜੇਸ਼ ਕੁਮਾਰ ਨੇ ਦੱਸਿਆ ਕਿ ਯੂਨੀਵਰਸਿਟੀ ਵਿਖੇ ਚਲਣ ਵਾਲੇ ਇਸ ਚਾਰ ਦਿਨਾਂ ਮੇਲੇ ਵਿੱਚ ਜਿਲ੍ਹਾ ਪ੍ਸ਼ਾਸਨ ਵਲੋਂ ਲਗਾਤਾਰ ਸਵੀਪ ਗਤੀਵਿਧੀਆਂ ਕੀਤੀਆਂ ਜਾਣਗੀਆਂ। ਉਹਨਾਂ ਕਿਹਾ ਕਿ ਨੌਜਵਾਨਾਂ ਨੂੰ ਲੋਕ ਸਭਾ ਚੋਣਾਂ ਵਿੱਚ ਵੱਧ ਚੜ ਕੇ ਭਾਗ ਲੈਣਾ ਚਾਹੀਦਾ ਹੈ। ਦੇਸ਼ ਵਿੱਚ ਚੋਣਾਂ ਦੇ ਪਰਵ ਦਾ ਐਲਾਨ ਹੋ ਚੁੱਕਾ ਹੈ ਅਤੇ ਹੁਣ ਸਾਡਾ ਫ਼ਰਜ ਬਣਦਾ ਹੈ ਕਿ ਅਸੀਂ ਇਹਨਾਂ ਚੋਣਾਂ ਵਿੱਚ ਵੱਧ ਚੜ੍ਹ ਕੇ ਭਾਗ ਲਈਏ।ਉਹਨਾਂ ਕਿਹਾ ਕਿ ਭਾਰਤ ਚੋਣ ਕਮਿਸ਼ਨ ਵਲੋਂ ਹਰ ਵਰਗ ਦੇ ਵੋਟਰਾਂ ਦੀ ਸਹਾਇਤਾ ਲਈ ਕਈ ਸਹੂਲਤਾਂ ਲਈ ਦਿੱਤੀਆਂ ਜਾ ਰਹੀਆਂ ਹਨ।ਉਹਨਾਂ ਕਿਹਾ ਕਿ ਦਿਵਿਆਂਗ ਵੋਟਰਾਂ ਲਈ ਸਕਸ਼ਮ ਐਪ ਲਾਂਚ ਕੀਤੀ ਗਈ ਹੈ,ਜਿਸ ਤੇ ਰਜਿਸਟਰੇਸ਼ਨ ਕਰਵਾ ਹਰ ਦਿਵਿਆਂਗ ਵੋਟਰ ਇਸ ਦਾ ਲਾਭ ਲੈ ਸਕਦਾ ਹੈ।
ਕੈਪਸਨ। ਵੋਟਰ ਜਾਗਰਿਤ ਪ੍ਰੋਗਰਾਮ ਦੌਰਾਨ ਬਣਾਈ ਗਈ ਰੰਗੋਲੀ।