ਅੰਮ੍ਰਿਤਸਰ ਦੇ ਵਿਕਾਸ ਲਈ ਸੁਹਿਰਦ ਲੋਕਾਂ ਨੂੰ ਅੱਗੇ ਆਉਣ – ਤਰਨਜੀਤ ਸਿੰਘ ਸੰਧੂ
ਬੀਰ ਅਮਰ, ਮਾਹਲ। ਅਮ੍ਰਿਤਸਰ
ਲੋਕ ਸਭਾ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਅਤੇ ਅਮਰੀਕਾ ਵਿਚ ਭਾਰਤ ਦੇ ਰਾਜਦੂਤ ਰਹੇ ਸ. ਤਰਨਜੀਤ ਸਿੰਘ ਸੰਧੂ ਸਮੁੰਦਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਯੁੱਧਿਆ ਵਿਚ ਰਾਮ ਮੰਦਰ ਦੀ ਉਸਾਰੀ ਕਰਵਾ ਕੇ ਭਾਰਤੀ ਸਭਿਅਤਾ ਅਤੇ ਧਰਮ ਨੂੰ ਵਿਸ਼ਵ ਪੱਧਰ ’ਤੇ ਸਨਮਾਨ ਦਿਵਾਇਆ ਹੈ। ਉਨ੍ਹਾਂ ਕਿਹਾ ਕਿ ਸ੍ਰੀ ਰਾਮ ਪੂਰੇ ਸੰਸਾਰ ਵਿਚ ਸਤਿਕਾਰੇ ਜਾਂਦੇ ਹਨ।
ਅਸੀਂ ਭਗਵਾਨ ਰਾਮ ਦੀ ਠੋਸ ਅਤੇ ਅਟੁੱਟ ਵਿਰਾਸਤ ਨੂੰ ਅੱਗੇ ਵਧਾਵਾਂਗੇ।ਤਰਨਜੀਤ ਸਿੰਘ ਸੰਧੂ ਨਵਰਾਤਰਿਆਂ ਦੇ ਪਵਿੱਤਰ ਦਿਹਾੜੇ ’ਤੇ ਅੱਜ ਸਵੇਰੇ ਅੰਮ੍ਰਿਤਸਰ ਦੇ ਮਾਡਲ ਟਾਊਨ ਸਥਿਤ ਪਾਵਨ ਪ੍ਰਾਚੀਨ ਮੰਦਰ ਰਾਣੀ ਕਾ ਬਾਗ਼ ਮਾਤਾ ਲਾਲ ਦੇਵੀ ਮੰਦਿਰ ਵਿੱਚ ਮੱਥਾ ਟੇਕਿਆ ਅਤੇ ਮਾਤਾ ਰਾਣੀ ਦਾ ਅਸ਼ੀਰਵਾਦ ਪ੍ਰਾਪਤ ਕੀਤਾ ਨੇ ਸੰਗਤ ਦਰਸ਼ਨ ਕਰਦਿਆਂ ਸੰਗਤ ਦਾ ਪਿਆਰ, ਸਤਿਕਾਰ ਪ੍ਰਾਪਤ ਕੀਤਾ।
ਉਨ੍ਹਾਂ ਕਰਤਾਰ ਨਗਰ ਵਿਖੇ ਆਰਤੀ ਦੇਵੀ ਮਹਾਰਾਜ ਦੇ ਮੰਦਰ ਵਿਚ ਵੀ ਹਾਜ਼ਰੀ ਲਵਾਈ ਅਤੇ ਪੂਜਾ ਅਰਚਨਾ ਵਿਚ ਹਿੱਸਾ ਲਿਆ। ਇਸ ਮੌਕੇ ਉਨ੍ਹਾਂ ਮਾਨਵਤਾ ਦੇ ਭਲੇ ਲਈ ਪ੍ਰਾਰਥਨਾ ਕੀਤੀ ਅਤੇ ਪੰਜਾਬੀਆਂ ਤੇ ਅੰਮ੍ਰਿਤਸਰ ਦੀ ਤਰੱਕੀ ਤੇ ਖ਼ੁਸ਼ਹਾਲੀ ਦੀ ਕਾਮਨਾ ਕੀਤੀ। ਸ. ਸੰਧੂ ਸਮੁੰਦਰੀ ਨੂੰ ਮੰਦਰਾਂ ਵਿਖੇ ਪ੍ਰਬੰਧਕਾਂ ਵੱਲੋਂ ਸਨਮਾਨਿਤ ਕੀਤਾ ਗਿਆ ਅਤੇ ਉਨ੍ਹਾਂ ਨੂੰ ਲੋਕ ਸੇਵਾ ’ਚ ਲੱਗੇ ਹੋਣ ’ਤੇ ਸ਼ੁੱਭਕਾਮਨਾਵਾਂ ਦਿੱਤੀਆਂ। ਇਸ ਮੌਕੇ ਸ. ਤਰਨਜੀਤ ਸਿੰਘ ਸੰਧੂ ਨੇ ਮੰਦਰ ਦੇ ਨੇੜੇ ਦੇ ਦੁਕਾਨਦਾਰਾਂ ਨਾਲ ਗੱਲਬਾਤ ਕੀਤੀ।ਉਨ੍ਹਾਂ ਨੂੰ ਦੁਕਾਨਦਾਰਾਂ ਨੇ ਆਪਣੀਆਂ ਸਮੱਸਿਆਵਾਂ ਤੋਂ ਜਾਣੂ ਕਰਾਇਆ। ਇਸ ਮੌਕੇ ਤਰਨਜੀਤ ਸਿੰਘ ਸੰਧੂ ਨੇ ਕਿਹਾ ਧਾਰਮਿਕ ਅਸਥਾਨ , ਪਵਿੱਤਰ ਧਾਰਮਿਕ ਦਿਹਾੜੇ ਸਾਨੂੰ ਸਾਡੀ ਸੰਸਕ੍ਰਿਤੀ ਤੇ ਮਹਾਂ ਸ਼ਕਤੀ ਨਾਲ ਜੋੜੀ ਰੱਖਣ ਤੋਂ ਇਲਾਵਾ ਸਮੂਹ ਭਾਈਚਾਰਿਆਂ ਲਈ ਸ਼ਾਂਤੀ ਤੇ ਏਕਤਾ ਬਣਾਈ ਰੱਖਣ ਦੀ ਪ੍ਰੇਰਣਾ ਦਿੰਦਾ ਹੈ।
ਸਾਡੀਆਂ ਪਰੰਪਰਾਵਾਂ ਸਾਨੂੰ ਨਕਾਰਾਤਮਿਕ ਰੁਝਾਨਾਂ ਨੂੰ ਤਿਆਗ ਕੇ ਸਮਾਜ ਨੂੰ ਹੋਰ ਬਿਹਤਰ ਬਣਾਉਣ ਲਈ ਕੰਮ ਕਰਨ ’ਤੇ ਜ਼ੋਰ ਦਿੰਦੀਆਂ ਹਨ। ਉਨ੍ਹਾਂ ਕਿਹਾ, ਸਾਡੇ ਧਾਰਮਿਕ ਸਥਾਨ ਸਾਡੀ ਸ਼ਰਧਾ ਦਾ ਕੇਂਦਰ ਅਤੇ ਅਧਿਆਤਮਕ ਸ਼ਕਤੀ ਦਾ ਸੋਮਾ ਹਨ।ਉਨ੍ਹਾਂ ਕਿਹਾ ਕਿ ਹਰ ਵਾਰ ਪਰਮ, ਸਰਵਉੱਚ ਸੱਤਾ ਨੂੰ ਨਿਮਨ ਕਰਕੇ ਅਪਾਰ ਸ਼ਕਤੀ ਤੇ ਸੰਤੁਸ਼ਟੀ ਪ੍ਰਾਪਤ ਹੁੰਦੀ ਹੈ। ਉਨ੍ਹਾਂ ਕਿਹਾ ਕਿ ਮੈਂ ਅੱਜ ਬਹੁਤ ਖ਼ੁਸ਼ ਹਾਂ ਕਿ ਨਵਰਾਤਰਿਆਂ ਦਾ ਦਿਹਾੜਾ ਆਪਣੀਆਂ ਭੈਣਾਂ ਭਰਾਵਾਂ ਨਾਲ ਮਨਾਉਣ ਦਾ ਅਵਸਰ ਮਿਲਿਆ। ਉਨ੍ਹਾਂ ਕਿਹਾ ਕਿ ਭਾਰਤੀ ਵਿਦੇਸ਼ ਸ਼ੇਵਾ ਦੇ ਦੌਰਾਨ ਉਨ੍ਹਾਂ ਦਾ ਮਨ ਹਮੇਸ਼ਾਂ ਅੰਮ੍ਰਿਤਸਰ ਵਿਚ ਹੀ ਰਿਹਾ। ਉਨ੍ਹਾਂ ਅੰਮ੍ਰਿਤਸਰ ਦੇ ਵਿਕਾਸ ਲਈ ਸੁਹਿਰਦ ਲੋਕਾਂ ਨੂੰ ਅੱਗੇ ਆਉਣ ਦਾ ਸਦਾ ਦਿੱਤਾ।