ਬਟਾਲਾ ( ਮਨਦੀਪ ਸਿੰਘ )
ਅੱਜ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ ਦਸਵੀਂ ਜਮਾਤ ਦੇ ਨਤੀਜੇ ਸ਼ਿਵਾਲਿਕ ਸਕੂਲ ਦੇ ਬਹੁਤ ਹੀ ਸ਼ਾਨਦਾਰ ਰਹੇ। ਦਸਵੀਂ ਦੇ ਆਏ ਨਤੀਜਿਆਂ ਦੌਰਾਨ ਸਕੂਲ ਵਿੱਚ ਗੁਰਸਿਮਰਨ ਪ੍ਰੀਤ ਕੌਰ ਨੇ 650 ਵਿੱਚੋ 596 ਨੰਬਰ ਪ੍ਰਾਪਤ ਕੀਤੇ। ਗੁਰਸਿਮਰਨ ਕੌਰ ਪਹਿਲੇ ਨੰਬਰ ਤੇ ਰਹੀ। ਇਸੇ ਤਰ੍ਹਾਂ ਮੁਸਕਾਨ ਨੇ 592 ਨੰਬਰ ਲੈਕੇ ਦੂਸਰਾ ਸਥਾਨ, ਹਰਚਰਨ ਸਿੰਘ ਨੇ ਵੀ 592 ਲੈਕੇ ਦੂਸਰਾ ਸਥਾਨ ਅਤੇ ਹਰਲੀਨ ਕੌਰ ਨੇ 588 ਨੰਬਰ ਪ੍ਰਾਪਤ ਕੀਤੇ। ਇਸ ਮੌਕੇ ਤੇ ਐਮ ਡੀ ਸੁਭਾਸ਼ ਸੂਰੀ ਵੱਲੋ ਬੱਚਿਆ ਅਤੇ ਉਹਨਾਂ ਦੇ ਮਾਤਾ ਪਿਤਾ ਨੂੰ ਵਧਾਈ ਦਿੱਤੀ ਗਈ। ਇਸ ਮੌਕੇ ਤੇ ਮੈਨੇਜਰ ਸ਼੍ਰੀ ਰਵੀ ਸੂਰੀ ਨੇ ਆਖਿਆ ਕਿ ਇਹ ਸਭ ਕੁੱਝ ਮਿਹਨਤੀ ਸਟਾਫ਼ ਕਰਕੇ ਹੋਇਆ ਹੈ। ਇਸ ਮੌਕੇ ਤੇ ਸਮ੍ਰਿਤੀ ਸੂਰੀ ਵੱਲੋ ਵੀ ਸਮੂਹ ਸਟਾਫ ਨੂੰ ਵਧਾਈ ਦਿੱਤੀ ਗਈ। ਸਕੂਲ ਦੇ ਪ੍ਰਿੰਸੀਪਲ ਸ੍ਰੀ ਮਤੀ ਗਗਨਦੀਪ ਕੌਰ ਨੇ ਬੱਚਿਆ ਨੂੰ ਮੁਬਾਰਕਾਂ ਦਿੱਤੀਆ ਅਤੇ ਸਕੂਲ ਦੇ ਸਟਾਫ ਦਾ ਧੰਨਵਾਦ ਕੀਤਾ ਗਿਆ ।