Sun. Jul 27th, 2025

 

ਬਟਾਲਾ/ਦੀਨਾਨਗਰ  ( ਚਰਨਦੀਪ ਬੇਦੀ, ਅਦੱਰਸ਼ ਤੁੱਲੀ ਸੁਮਿਤ ਨੌਰੰਗ )

ਅੱਜ ਲੋਕ ਸਭਾ ਹਲਕਾ ਗੁਰਦਾਸਪੁਰ ਦੇ ਦੀਨਾਨਗਰ ਵਿੱਖੇ ਆਪ ਪਾਰਟੀ ਦੇ ਉਮੀਦਵਾਰ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਦੇ ਹੱਕ ਵਿੱਚ ਇੱਕ ਸਮਾਗਮ ਕਰਵਾਇਆ ਗਿਆ।

ਇਸ ਮੌਕੇ ਤੇ ਕੈਬਿਨੇਟ ਮੰਤਰੀ ਲਾਲ ਚੰਦ ਕਟਾਰੂਚੱਕ, ਸ਼ਮਸ਼ੇਰ ਸਿੰਘ ਹਲਕਾ ਇੰਚਾਰਜ ਦੀਨਾਨਗਰ, ਗੁਰਦੀਪ ਸਿੰਘ ਰੰਧਾਵਾ, ਯੂਥ ਪ੍ਰਧਾਨ ਮਨਦੀਪ ਸਿੰਘ ਗਿੱਲ, ਜਗਤਾਰ ਸਿੰਘ ਜੇ ਈ , ਮਿੰਟਾ ਤਤਲਾ , ਗਗਨ ਸੰਧੂ, ਬਲਜੀਤ ਸਿੰਘ ਨਿੱਕਾ, ਗਗਨ ਬਟਾਲਾ, ਸੰਦੀਪ ਸਹੋਤਾ ਅਤੇ ਹੋਰ ਆਗੂ ਸ਼ਾਮਿਲ ਹੋਏ। ਇਸ ਮੌਕੇ ਤੇ ਵੱਖ ਵੱਖ ਆਗੂਆਂ ਨੇ ਸੰਬੋਧਨ ਕੀਤਾ।

ਇਸ ਮੌਕੇ ਤੇ ਗੁਰਦੀਪ ਸਿੰਘ ਰੰਧਾਵਾ ਹਲਕਾ ਇੰਚਾਰਜ ਡੇਰਾ ਬਾਬਾ ਨਾਨਕ ਨੇ ਆਖਿਆ ਕਿ ਇਸ ਹਲਕੇ ਵਿੱਚ ਵਿਰੋਧੀ ਪਾਰਟੀ ਬਹੁਤ ਹੀ ਗੁੰਡਾ ਗਰਦੀ ਕਰ ਰਹੀ ਹੈ। ਅਸੀ ਇਸ ਗੁੰਡਾਗਰਦੀ ਨੂੰ ਚੱਲਣ ਨਹੀਂ ਦੇਵਾਂਗੇ। ਇਸ ਮੌਕੇ ਤੇ ਕੈਬਿਨੇਟ ਮੰਤਰੀ ਲਾਲ ਚੰਦ ਕਟਾਰੂ ਚੱਕ ਨੇ ਸੰਬੋਧਨ ਕੀਤਾ ਉਹਨਾਂ ਆਖਿਆ ਕਿ ਅਸੀਂ ਹਲਕੇ ਗੁਰਦਾਸਪੁਰ ਤੋਂ ਆਪ ਉਮੀਦਵਾਰ ਸ਼ਹਿਰੀ ਕਲਸੀ ਨੂੰ ਵੱਡੀ ਲੀਡ ਨਾਲ ਜਿਤਾਵਾਂਗੇ ਉਹਨਾਂ ਆਖਿਆ ਤੇ ਜੋ ਕੰਮ ਇਸ ਸਮੇਂ ਪੰਜਾਬ ਸਰਕਾਰ ਕਰ ਰਹੀ ਹੈ ਉਹ ਕੰਮ ਅੱਜ ਤੱਕ ਕਿਸੇ ਵੀ ਸਰਕਾਰ ਨੇ ਨਹੀਂ ਕੀਤੇ। ਜੇਕਰ ਤੁਸੀਂ ਚਾਹੁੰਦੇ ਹੋ ਕਿ ਸਾਡੀ ਆਵਾਜ਼ ਦਿੱਲੀ ਤੱਕ ਪਹੁੰਚੇ ਤਾਂ ਆਪ ਉਮੀਦਵਾਰ ਨੂੰ ਜਿਤਾਓ। ਇਸ ਮੌਕੇ ਤੇ ਸ਼ਮਸ਼ੇਰ ਸਿੰਘ ਹਲਕਾ ਇੰਚਾਰਜ ਦੀਨਾ ਨਗਰ ਨੇ ਸੰਬੋਧਨ ਕਰਦਿਆਂ ਆਖਿਆ ਕਿ ਸ਼ੈਰੀ ਕਲਸੀ ਆਪ ਉਮੀਦਵਾਰ ਨੂੰ ਹਲਕਾ ਦੀਨਾਨਗਰ ਤੋਂ ਭਾਰੀ ਲੀਡ ਨਾਲ ਜਿਤਾਵਾਂਗੇ। ਉਹਨਾਂ ਆਖਿਆ ਕਿ ਪੰਜਾਬ ਸਰਕਾਰ ਜਨਤਾ ਦੇ ਪ੍ਰਤੀ ਹਮੇਸ਼ਾ ਵਚਨਬੱਧ ਹੈ। ਇਸ ਕਰਕੇ ਇਹ ਜਰੂਰੀ ਹੈ ਕਿ ਨੌਜਵਾਨ ਆਗੂ ਦੀ ਆਵਾਜ਼ ਦਿੱਲੀ ਤੱਕ ਪਹੁੰਚੇ। ਇਸ ਮੌਕੇ ਤੇ ਸਰਦਾਰ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਨੇ ਸੰਬੋਧਨ ਕਰਦਿਆਂ ਆਖਿਆ ਕਿ ਪੰਜਾਬ ਵਿੱਚ ਜਿਹੜੀਆਂ ਵੀ ਪਿਛਲੀਆਂ ਸਰਕਾਰ ਰਹੀਆ ਹਨ, ਉਹਨਾਂ ਨੇ ਕੀ ਸਵਾਰਿਆ ਹੈ। ਉਹਨਾਂ ਆਖਿਆ ਕਿ ਸਾਡਾ ਇਲਾਕਾ ਪਛੜਿਆ ਹੋਇਆ ਹੈ। ਇੱਥੇ ਪਿੱਛਲੀ ਵਾਰ ਸੰਨੀ ਦਿਓਲ ਆਇਆ। ਵੋਟਾਂ ਲੈਕੇ ਚਲਾ ਗਿਆ। ਇੱਥੇ ਫਿਰ ਕਦੇ ਨਜਰ ਨਹੀਂ ਆਇਆ। ਉਹਨਾਂ ਆਖਿਆ ਕਿ ਇਸ ਦਾ ਇਹ ਨਤੀਜਾ ਨਿਕਲਿਆ ਕਿ ਹਲਕੇ ਦਾ ਕੋਈ ਵਿਕਾਸ ਨਹੀ ਹੋਇਆ। ਉਹਨਾਂ ਆਖਿਆ ਕਿ ਜੇਕਰ ਤੁਸੀਂ ਕਿਸੇ ਨੂੰ ਲੀਡਰ ਬਣਾਉਂਦੇ ਹੋ ਤਾਂ ਅਪਣੇ ਵਿੱਚੋ ਬਣਾਉ। ਉਹਨਾਂ ਆਖਿਆ ਕਿ ਸਿਆਸੀ ਪਾਰਟੀਆਂ ਤਾਂ ਧਰਮ ਦੇ ਨਾਮ ਤੇ ਵੋਟਾ ਮੰਗਦੀਆ ਹਨ ਪਰ ਅਸੀ ਕੰਮ ਦੇ ਅਧਾਰ ਤੇ ਵੋਟਾ ਮੰਗਦੇ ਹਾ। ਉਹਨਾਂ ਆਖਿਆ ਕਿ ਪਹਿਲਾ ਜੱਦ ਕੋਈ ਵੀ ਜਵਾਨ ਸ਼ਹੀਦ ਹੁੰਦਾ ਸੀ ਤਾਂ ਪਹਿਲੀਆਂ ਸਰਕਾਰ ਮੁਆਵਜੇ ਦੇ ਨਾਮ ਤੇ ਖ਼ਾਨਾਪੂਰਤੀ ਕਰਦੀਆਂ ਸਨ। ਪਰ ਪੰਜਾਬ ਸਰਕਾਰ ਸ਼ਹੀਦ ਦੇ ਘਰ ਇੱਕ ਇੱਕ ਕਰੋੜ ਰੁਪਏ ਦੇ ਰਹੀ ਹੈ। ਉਹਨਾਂ ਆਖਿਆ ਕਿ ਮੇਰੇ ਕੋਲ ਕੋਈ ਪੈਸਾ ਨਹੀਂ ਹੈ। ਪਰ ਮੈਨੂੰ ਪਤਾ ਹੈ ਕਿ ਤੁਸੀ ਮੇਰੇ ਨਾਲ ਹੋ। ਉਹਨਾਂ ਆਖਿਆ ਕਿ ਕੇਜਰੀਵਾਲ ਸਾਹਿਬ ਨੂੰ ਜੇਲ ਵਿੱਚ ਬੰਦ ਕੀਤਾ ਹੋਇਆ ਹੈ। ਪਰ ਮੈਨੂੰ ਇਸ ਮੌਕੇ ਤੇ ਹਰੇਕ ਕੁਰਸੀ ਤੇ ਬੈਠਾ ਕੇਜਰੀਵਾਲ ਸਾਹਿਬ ਨਜਰ ਆ ਰਹੇ ਹਨ।

Leave a Reply

Your email address will not be published. Required fields are marked *

You missed