Sun. Aug 3rd, 2025

ਬੀਰ ਅਮਰ, ਮਾਹਲ ਅਮ੍ਰਿਤਸਰ।

ਕਮਿਸ਼ਨਰ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਤੇ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਜਿਲ ਅੰਮ੍ਰਿਤਸਰ ਦੇ ਸਿਹਤ ਵਿਭਾਗ ਦੀ ਫੂਡ ਸੇਫਟੀ ਵਿੰਗ ਵੱਲੋਂ ਛੇਹਰਟਾ ਦਰਬਾਰ ਸਾਹਿਬ ਦੇ ਨਜ਼ਦੀਕ ਸਥਿਤ ਕਰਿਆਨਾ ਹਲਵਾਈ ਬੇਕਰੀ ਅਤੇ ਢਾਬਾ ਮਾਲਕਾਂ ਨਾਲ ਇੱਕ ਵਿਸ਼ੇਸ਼ ਬੈਠਕ ਸਹਾਇਕ ਫੂਡ ਕਮਿਸ਼ਨਰ ਰਜਿੰਦਰ ਪਾਲ ਸਿੰਘ ਵੱਲੋਂ ਕੀਤੀ ਗਈ।

ਇਸ ਮੌਕੇ ਸਹਾਇਕ ਕਮਿਸ਼ਨਰ ਨੇ ਆਏ ਹੋਏ ਪਤਵੰਤਿਆਂ ਨੂੰ ਜਾਣਕਾਰੀ ਦਿੰਦੇ ਦੱਸਿਆ ਕਿ ਉਹ ਆਪਣੇ ਅਦਾਰਿਆਂ ਦੁਕਾਨਾਂ ਤੇ ਸਥਿਤ ਪਈਆਂ ਹੋਈਆਂ ਵਸਤੂਆਂ ਨੂੰ ਸਮੇਂ ਸਮੇਂ ਤੇ ਉਨਾਂ ਦੀ ਮਿਆਦ ਅਤੇ ਐਕਸਪਾਇਰੀ ਤਰੀਕਾਂ ਨੂੰ ਜਰੂਰ ਚੈੱਕ ਕਰਦੇ ਰਿਹਾ ਕਰਨ। ਉਨਾਂ ਨੇ ਇਸ ਗੱਲ ਨੂੰ ਵੀ ਯਕੀਨੀ ਬਣਾਉਣ ਲਈ ਕਿਹਾ ਕਿ ਐਕਸਪਾਇਰੀ ਹੋਈਆਂ ਚੀਜ਼ਾਂ ਨੂੰ ਇੱਕ ਵੱਖਰੇ ਬਕਸੇ ਦੇ ਵਿੱਚ ਪਾਇਆ ਜਾਵੇ ਅਤੇ ਉਸ ਤੇ ਲਿਖਿਆ ਜਾਵੇ ਕਿ ਇਹ ਮਿਆਦ ਪੁੱਗੇ ਹੋਏ ਪ੍ਰੋਡਕਟਾਂ ਹਨ। ਉਹਨਾਂ ਨੇ ਦੁਕਾਨਦਾਰਾਂ ਨੂੰ ਐਫਆਈਐਫਓ ਰੂਲ ਅਪਣਾਉਣ ਲਈ ਵੀ ਸਿਖਸ਼ਿਤ ਕੀਤਾ, ਜਿਸ ਦਾ ਮਤਲਬ ਹੈ ਫਸਟ ਇਨ ਫਸਟ ਆਊਟ, ਜਿਸ ਦਾ ਅਰਥ ਹੈ ਕਿ ਪਹਿਲਾਂ ਜੋ ਸਮਾਨ ਆਇਆ ਹੈ ਉਸ ਨੂੰ ਵੇਚਿਆ ਜਾਵੇ। ਉਹਨਾਂ ਨੇ ਕਿਹਾ ਕਿ ਜ਼ਿਲ੍ਹੇ ਭਰ ਵਿੱਚ ਜਲਦੀ ਹੀ ਸਮੂਹ ਦੁਕਾਨਦਾਰਾਂ ਅਤੇ ਵਿਕਰੇਤਾ ਉੱਤੇ ਇੱਕ ਸਰਚ ਅਭਿਆਨ ਚਲਾਇਆ ਜਾਵੇਗਾ ਕੀ ਕੋਈ ਵੀ ਦੁਕਾਨਦਾਰ ਮਿਆਦ ਪੁੱਗਿਆ ਸਮਾਨ ਨਾ ਵੇਚ ਸਕੇ ਉਹਨਾਂ ਨੇ ਕਿਹਾ ਕਿ ਚੈਕਿੰਗ ਦੌਰਾਨ ਅਗਰ ਕੋਈ ਵੀ ਮਾਪ ਡੰਡਾ ਅਨੁਸਾਰ ਖਰਾ ਨਾ ਉਤਰਿਆ ਤਾਂ ਉਸਦੇ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਫੂਡ ਸੇਫਟੀ ਵਿੰਗ ਦੇ ਸਮੂਹ ਅਧਿਕਾਰੀ ਮੌਜੂਦ ਸਨ। ਕੈਪਸਨ। ਸਹਾਇਕ ਫੂਡ ਕਮਿਸ਼ਨਰ ਜ਼ਿਲ੍ਹੇ ਦੇ ਦੁਕਾਨਦਾਰਾਂ ਅਤੇ ਵਿਕਰੇਤਾਵਾਂ ਨੂੰ ਇੱਕ ਮੀਟਿੰਗ ਦੌਰਾਨ ਸੰਬੋਧਨ ਕਰਦੇ ਹੋਏ।

Leave a Reply

Your email address will not be published. Required fields are marked *