ਬਟਾਲਾ 27 ਅਪੈ੍ਲ ( ਚਰਨਦੀਪ ਬੇਦੀ, ਸੁਮਿਤ ਨੌਰੰਗ, ਅਦੱਰਸ਼ ਤੁੱਲੀ )
ਆਮ ਤੌਰ ਤੇ ਅਸੀ ਗਾਇਕ ਨੂੰ ਜਾਂ ਐਕਟਰ ਨੂੰ ਸੈਲੀਬ੍ਰਿਟੀ ਦੇ ਤੌਰ ਤੇ ਵੇਖਦੇ ਹਾ। ਪਰ ਕੀ ਇੱਕ ਸਿਆਸੀ ਲੀਡਰ ਵੀ ਸੈਲੀਬ੍ਰਿਟੀ ਬਣ ਸਕਦਾ ਹੈ। ਇਹਨਾਂ ਸਵਾਲਾਂ ਦਾ ਜਵਾਬ ਲਗਾਤਾਰ ਅੱਧੇ ਪੰਜਾਬ ਦੇ ਲੋਕ ਜਾਣਦੇ ਹਨ ਕਿ ਬਟਾਲੇ ਦਾ ਇੱਕ ਨੌਜਵਾਨ ਜੌ ਕਿ ਮੌਜੂਦਾ ਵਿਧਾਇਕ ਅਤੇ ਆਪ ਦਾ ਪੰਜਾਬ ਦਾ ਮੀਤ ਪ੍ਰਧਾਨ ਹੈ, ਇੱਕ ਬਹੁਤ ਵੱਡਾ ਸੈਲੀਬ੍ਰਿਟੀ ਬਣ ਚੁੱਕਾ ਹੈ।
ਇਹਨਾਂ ਗੱਲਾਂ ਦਾ ਪ੍ਰਗਟਾਵਾ ਜਿਲਾ ਗੁਰਦਾਸਪੁਰ ਦੇ ਆਪ ਦੇ ਮੀਡੀਆ ਇੰਚਾਰਜ ਮਨਦੀਪ ਸਿੰਘ ਰਿੰਕੂ ਚੌਧਰੀ ਨੇ ਕੀਤਾ। ਉਹਨਾਂ ਆਖਿਆ ਕਿ ਮੈਂ ਗੱਲ ਕਰ ਰਿਹਾ ਹਾ ਸ਼ੈਰੀ ਕਲਸੀ ਦੀ। ਉਹਨਾਂ ਆਖਿਆ ਕਿ ਮੈਂ ਲਗਾਤਾਰ ਹਲਕੇ ਵਿੱਚ ਹੋ ਰਹੀਆਂ ਮੀਟਿੰਗਾਂ ਤੇ ਜਾ ਰਿਹਾ ਹਾ। ਉਹਨਾਂ ਆਖਿਆ ਕਿ ਜਿਲਾ ਗੁਰਦਾਸਪੁਰ ਦੇ ਕਈ ਰੈਲੀਆ ਵਿੱਚ ਮੈ ਵੇਖਿਆ ਹੈ ਕਿ ਲੋਕ ਸਿਰਫ ਇੱਕ ਝਲਕ ਪਾਉਣ ਲਈ ਘਰਾਂ ਤੋ ਬਾਹਿਰ ਆ ਰਹੇ ਹਨ। ਲੋਕ ਸਰਦਾਰ ਕਲਸੀ ਨੂੰ ਸੁਨਣ ਲਈ ਬਹੁਤ ਹੀ ਉਤਾਵਲੇ ਹੋਏ ਹਨ। ਉਹਨਾਂ ਆਖਿਆ ਕਿ ਕੁੱਝ ਲੋਕਾ ਨੇ ਦੱਸਿਆ ਹੈ ਕਿ ਸਾਡੇ ਬੱਚੇ ਤੱਕ ਸ਼ੈਰੀ ਕਲਸੀ ਨੂੰ ਵੇਖਣ ਲਈ ਆ ਰਹੇ ਹਨ। ਉਹਨਾਂ ਆਖਿਆ ਕਿ ਪਿੱਛਲੇ ਦਿਨੀ ਹਲਕਾ ਫਤਹਿਗੜ ਚੂੜੀਆਂ ਦੀ ਰੈਲੀ , ਗੁਰਦਾਸਪੁਰ , ਦੀਨਾਨਗਰ, ਭੋਆ ਅਤੇ ਹਲਕੇ ਦੇ ਹੋਰ ਇਲਾਕਿਆਂ ਵਿੱਚ ਜ਼ਬਰਦਸਤ ਹੁੰਗਾਰਾ ਮਿਲਿਆ ਹੈ।ਉਹਨਾਂ ਆਖਿਆ ਕਿ ਜਿੱਥੇ ਬੱਚਿਆ ਦਾ ਰੁਝਾਨ ਬਣ ਜਾਵੇ ਤਾਂ ਬੱਚਿਆ ਵੱਲ ਵੇਖਕੇ ਮਾਪੇ ਸਮਝ ਜਾਂਦੇ ਹਨ ਕਿ ਬੱਚਿਆ ਨੇ ਜੌ ਵੀ ਸੋਚਿਆ ਹੋਵੇਗਾ, ਠੀਕ ਸੋਚਿਆ ਹੋਵੇਗਾ। ਕੁੱਝ ਲੋਕਾ ਨੇ ਆਖਿਆ ਕਿ ਹਲਕੇ ਦੇ ਬੱਚੇ ਖ਼ੁਦ ਅਪਣਾ ਭਵਿੱਖ ਸ਼ੈਰੀ ਕਲਸੀ ਤੋ ਵੇਖ ਰਹੇ ਹਨ। ਜੌ ਕਿ ਬੱਚਿਆ ਅਤੇ ਮਾਪਿਆਂ ਲਈ ਬਹੁਤ ਵੱਡੀ ਗੱਲ ਹੈ। ਉਹਨਾਂ ਆਖਿਆ ਕਿ ਜੱਦ ਵੀ ਸ਼ੈਰੀ ਕਲਸੀ ਕਿਸੇ ਪ੍ਰੋਗਰਾਮ ਵਿੱਚ ਜਾਂਦੇ ਹਨ ਤਾਂ ਬੱਚੇ, ਜਵਾਨ ਅਤੇ ਸਿਆਣੇ ਲੋਕਾ ਨੂੰ ਚਾਅ ਚੜ੍ਹ ਜਾਂਦਾ ਹੈ। ਉਹਨਾਂ ਆਖਿਆ ਕਿ ਹਲਕਾ ਗੁਰਦਾਸਪੁਰ ਵਿਖੇ ਮੁੰਬਈ ਤੋ ਸਿਆਸੀ ਪਾਰਟੀ ਕਈ ਤੋਪਾ ਲਿਆਂਦੀਆਂ ਹਨ। ਪਰ ਜੌ ਪਿਆਰ ਗੁਰਦਾਸਪੁਰ ਹਲਕੇ ਤੋਂ ਸ਼ੈਰੀ ਕਲਸੀ ਨੂੰ ਦੇ ਰਹੇ ਹਨ, ਉਹ ਪਿਆਰ ਕਿਸੇ ਸੈਲੀਬ੍ਰਿਟੀ ਨੂੰ ਵੀ ਅਜਿਹਾ ਨਹੀ ਦਿੱਤਾ ਹੋਣਾ। ਸ਼ੈਰੀ ਕਲਸੀ ਉਪਰ ਆਪ ਹਾਈ ਕਮਾਂਡ ਬਹੁਤ ਵੱਡਾ ਵਿਸ਼ਵਾਸ ਕਰਦੇ ਹਨ। ਇਸ ਗੱਲ ਤੋ ਹੀ ਅੰਦਾਜ਼ਾ ਹੋ ਜਾਂਦਾ ਹੈ ਕਿ ਅਲੱਗ ਅਲੱਗ ਦੇਸ਼ ਦੇ ਬਾਕੀ ਸੂਬਿਆਂ ਵਿੱਚ ਚੋਣਾਂ ਵਿੱਚ ਸ਼ੈਰੀ ਕਲਸੀ ਨੂੰ ਦਿੱਲੀ ਵੱਲੋ ਭੇਜਿਆ ਜਾਂਦਾ ਹੈ। ਇੱਥੇ ਹੀ ਬੱਸ ਨਹੀਂ ਬਲਕਿ ਕੁੱਝ ਰਾਜਾਂ ਵਿੱਚ ਸਹਿ ਪ੍ਰਭਾਰੀ ਵੀ ਲਗਾਇਆ ਹੋਇਆ ਹੈ। ਉਹਨਾਂ ਆਖਿਆ ਕਿ ਸ਼ੈਰੀ ਕਲਸੀ ਇੱਕ ਮਜ਼ਬੂਤ ਪਾਰਲੀਮੈਂਟ ਮੈਂਬਰ ਬਣਕੇ ਸੰਸਦ ਵਿੱਚ ਬੈਠਣਗੇ। ਉਹਨਾਂ ਆਖਿਆ ਕਿ ਜਿਲੇ ਦਾ ਵਿਕਾਸ ਹੋਵੇਗਾ।