ਬਟਾਲਾ, 27 ਅਪ੍ਰੈਲ ( ਚਰਨਦੀਪ ਬੇਦੀ, ਸੁਮਿਤ ਨੌਰੰਗ, ਅਦੱਰਸ਼ ਤੁੱਲੀ )
ਬੇਰਿੰਗ ਯੂਨੀਅਨ ਕਿ੍ਸ਼ਚੀਅਨ ਕਾਲਜ ਬਟਾਲਾ ਵਿਖੇ ਕਾਰਜਕਾਰੀ ਪਿੰ੍ਸੀਪਲ ਡਾ. ਅਸ਼ਵਨੀ ਕਾਂਸਰਾ ਦੀ ਰਹਿਨੁਮਾਈ ਅਤੇ ਬੋਟਨੀ ਵਿਭਾਗ ਦੇ ਮੁਖੀ ਡਾ. ਰਾਜਨ ਚੌਧਰੀ ਦੇ ਸਹਿਯੋਗ ਨਾਲ ‘ਨਸ਼ਾ ਮੁਕਤੀ’ ਵਿਸ਼ੇ ਉਤੇ ਐਕਸਟੈਨਸ਼ਨ ਲੈਕਚਰ ਆਯੋਜਿਤ ਕੀਤਾ ਗਿਆ ਜਿਸ ਵਿੱਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮਿ੍ਰਤਸਰ ਦੇ ਸਮਾਜ ਸ਼ਾਸਤਰ ਵਿਭਾਗ ਦੇ ਪ੍ਰੋਫੈਸਰ ਡਾ. ਗੁਰਸ਼ਮਿੰਦਰ ਸਿੰਘ ਬਾਜਵਾ ਨੇ ਰਿਸੋਰਸ ਪਰਸਨ ਮੁੱਖ ਬੁਲਾਰੇ ਵਜੋਂ ਸ਼ਿਰਕਤ ਕੀਤੀ। ਕਾਲਜ ਪਿੰ੍ਰਸੀਪਲ ਡਾ. ਅਸ਼ਵਨੀ ਕਾਂਸਰਾ ਨੇ ਮੁੱਖ ਬੁਲਾਰੇ ਨੂੰ ਕਾਲਜ ਪਹੁੰਚਣ ਉਤੇ ਜੀ ਆਇਆਂ ਕਿਹਾ ’ਤੇ ਪ੍ਰੋਗਰਾਮ ਦੇ ਮਨੋਰਥ ਤੋਂ ਜਾਣੂ ਕਰਵਾਉਂਦਿਆਂ ਦੱਸਿਆ ਕਿ ਅੱਜ ਦੇ ਸਮੇਂ ਸਮਾਜ ਲਈ ਨਸ਼ਾਮੁਕਤ ਸਮਾਜ ਹੋਣਾ ਅਤਿ ਜ਼ਰੂਰੀ ਹੈ ਕਿਉਂਕਿ ਜਿਸ ਤੇਜੀ ਨਾਲ ਇਹ ਵੱਧ ਰਿਹਾ ਉਸਨੂੰ ਰੋਕਣਾ ਮੁਸ਼ਕਿਲ ਹੁੰਦਾ ਜਾ ਰਿਹਾ ਹੈ, ਸੋ ਵਿਦਿਆਰਥੀ ਆਪਣੇ ਆਲੇ ਦੁਆਲੇ ਦੇ ਲੋਕਾਂ ਨੂੰ ਜਾਗਿ੍ਰਤ ਕਰਨ ਤਾਂ ਜੋ ਨਸ਼ਾ ਮੁਕਤ ਸਮਾਜ ਦੀ ਸਿਰਜਣਾ ਹੋ ਸਕੇ। ਡਾ. ਰਾਜਨ ਚੌਧਰੀ ਨੇ ਰਿਸੋਰਸ ਪਰਸਨ ਡਾ. ਗੁਰਸ਼ਮਿੰਦਰ ਸਿੰਘ ਬਾਜਵਾ ਨੂੰ ਬੱਚਿਆਂ ਦੇ ਰੁਬਰੂ ਕਰਵਾਇਆ। ਉਪਰੰਤ ਮੁੱਖ ਵਕਤਾ ਨੇ ਵਿਦਿਆਰਥੀਆਂ ਨੂੰ ਦੱਸਿਆ ਕਿ ਨਸ਼ੇ ਦੀ ਅਲਾਮਤ ਸੰਸਾਰਕ ਪੱਧਰ ਉਤੇ ਫੈਲੀ ਹੋਈ ਹੈ, ਉਨਾਂ ਇਸ ਨੂੰ ਸ਼ੁਰੂ ਕਰਨ ਦੇ ਕਾਰਨਾ ਬਾਰੇ ਪ੍ਰਭਾਵਾਂ ’ਤੇ ਇਸ ਤੋਂ ਨਿਜ਼ਾਤ ਕਿਵੇਂ ਪਾ ਸਕਦੇ ਹਾਂ ਇਸ ਬਾਰੇ ਵਿਦਿਆਰਥੀਆਂ ਨੂੰ ਵਿਸਥਾਰਪੂਰਵਕ ਜਾਣਕਾਰੀ ਪ੍ਰਦਾਨ ਕੀਤੀ। ਉਪਰੰਤ ਇੰਟਰੈਸ਼ਨ ਸੈਸ਼ਨ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਵਿਦਿਆਰਥੀਆਂ ਨੇ ਮੁੱਖ ਵਕਤਾ ਕੋਲੋਂ ਪ੍ਰਸ਼ਨ ਪੁੱਛੇ ਜਿੰਨਾਂ ਦਾ ਤਸੱਲੀਬਖਸ਼ ਜਵਾਬ ਵਕਤਾ ਵਲੋਂ ਦਿੱਤਾ ਗਿਆ। ਇਸ ਮੌਕੇ ਨਸ਼ਾ ਮੁਕਤੀ ਵਿਸ਼ੇ ਉਤੇ ਵਿਦਿਆਰਥੀਆਂ ਵਲੋਂ ਪੋਸਟਰ ਵੀ ਬਣਾਏ ਗਏ ਸਨ ਉਨਾਂ ਨੂੰ ਵੀ ਇਨਾਮ ਤਕਸੀਮ ਕੀਤੇ ਗਏ ਜਿਸ ਵਿੱਚ ਸੁਖਮਨਜੀਤ ਕੌਰ, ਕੋਮਲਪ੍ਰੀਤ ਕੌਰ, ਨਵਨੀਤ ਕੌਰ ਨੇ ਪਹਿਲਾ, ਦੂਜਾ ਤੇ ਤੀਜਾ ਸਥਾਨ ਹਾਸਲ ਕੀਤਾ। ਇਸ ਪ੍ਰੋਗਰਾਮ ਵਿੱਚ ਕਾਲਜ ਦੇ ਵੱਖ ਵੱਖ ਵਿਭਾਗਾਂ ਤੋਂ ਪ੍ਰੋ. ਮਨਦੀਪ ਬੇਦੀ, ਡਾ. ਅਮਿਤਾ, ਡਾ. ਅੰਜੂ ਪੁਰੀ, ਪ੍ਰੋ. ਅਨੂੰ, ਡਾ. ਈਸ਼ਾ, ਡਾ. ਮਿ੍ਰਦੁਲਾ, ਡਾ. ਲਲਿਤ ਕੁਮਾਰ, ਪ੍ਰੋ. ਪਰਮਿੰਦਰਜੀਤ ਕੌਰ, ਪ੍ਰੋ. ਰਮਨਦੀਪ ਕੌਰ, ਪ੍ਰੋ. ਸਤਪਾਲ ਸਿੰਘ, ਪ੍ਰੋ. ਅਲਕਾ ਬਮੋਤਰਾ, ਪ੍ਰੋ. ਸੁਖਮੀਤ ਕੌਰ, ਮਿ. ਵਿਜੇ ਗੁਰੂ ਨਾਨਕ ਦੇਵ ਯੂਨੀ., ਮਿ. ਸਟੀਫਨ, ਮਿ. ਵਿਪਨ, ਮਿ. ਵਿੱਕੀ ਨੇ ਵੀ ਉਚੇਚੇ ਤੌਰ ’ਤੇ ਸ਼ਿਰਕਤ ਕੀਤੀ।