Skip to content
ਰੰਧਾਵਾ ਨੂੰ ਬਟਾਲਾ ਹਲਕੇ ਤੋ ਵੱਡੀ ਲੀਡ ਨਾਲ ਜਿਤਾਵਾਂਗੇ– ਮੇਅਰ ਸੁੱਖ ਤੇਜਾ, ਗੌਤਮ ਸੇਠ
ਬਟਾਲਾ 3 ਮਈ ( ਚਰਨਦੀਪ ਬੇਦੀ)
ਅੱਜ ਕਾਂਗਰਸ ਭਵਨ ਬਟਾਲਾ ਵਿਖੇ ਸੰਜੀਵ ਸ਼ਰਮਾ ਜੀ ਦੀ ਪ੍ਰਧਾਨਗੀ ਹੇਠ ਇਕ ਪ੍ਰੋਗਰਾਮ ਕਰਵਾਇਆ ਗਿਆ ਜਿਸ ਵਿੱਚ ਸਰਦਾਰ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਵਿਧਾਇਕ ਫਤਿਹਗੜ੍ਹ ਚੂੜੀਆਂ ਖਾਸ ਤੌਰ ਤੇ ਹਾਜ਼ਰ ਹੋਏ ਅਤੇ ਬਟਾਲਾ ਕਾਰਪੋਰੇਸ਼ਨ ਮੇਅਰ ਸੁਖਦੀਪ ਸਿੰਘ ਜੀ ਤੇਜਾ, ਸਾਬਕਾ ਚੇਅਰਮੈਨ ਕਸਤੂਰੀ ਲਾਲ ਜੀ ਸੇਠ ,ਸੀਨੀਅਰ ਡਿਪਟੀ ਮੇਅਰ ਸੁਨੀਲ ਸਰੀਨ , ਵਾਈਸ ਪ੍ਰੈਸੀਡੈਂਟ ਜਿਲਾ ਕਾਂਗਰਸ ਗੌਤਮ ਸੇਠ ,ਅਤੇ ਪਾਰਟੀ ਦੇ ਕੌਂਸਲਰ ਸਾਹਿਬਾਨ ਅਹੁਦੇਦਾਰ ,ਸੀਨੀਅਰ ਲੀਡਰ ਸਾਹਿਬਾਨ ਹਾਜ਼ਰ ਹੋਏ।

ਜਿਸ ਵਿੱਚ ਅੱਜ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਜੀ ਦੀ ਲੋਕ ਸਭਾ ਦੀ ਇਲੈਕਸ਼ਨ ਨੂੰ ਜੋਰ ਦਿੰਦੇ ਹੋਏ ਆਮ ਆਦਮੀ ਪਾਰਟੀ ਦੇ ਅਹੁਦੇਦਾਰ ਸਾਹਿਬਾਨ ਇਹਨਾਂ ਨੇ ਕਾਂਗਰਸ ਪਾਰਟੀ ਦੀ ਨੀਤੀਆਂ ਨੂੰ ਅਪਣਾਉਂਦੇ ਹੋਏ ਅੱਜ ਕਾਂਗਰਸ ਪਾਰਟੀ ਜੁਆਇਨ ਕੀਤੀ।

ਜਿਸ ਵਿੱਚ ਭਗਵੰਤ ਸਿੰਘ ਜੀ, ਜਗਜੀਤ ਸਿੰਘ,ਗੁਰਮੀਤ ਸਿੰਘ, ਸਰਬਜੀਤ ਸਿੰਘ, ਜਗਜੀਤ ਸਿੰਘ, ਅਸ਼ਵਨੀ ਸਿੰਘ, ਕਸ਼ਮੀਰ ਸਿੰਘ, ਸੁੱਚਾ ਸਿੰਘ, ਸਿਕੰਦਰ ਸਿੰਘ, ਰਵਿੰਦਰ ਸਿੰਘ, ਹਰਜੀਤ ਸਿੰਘ, ਸਤਨਾਮ ਸਿੰਘ, ਜੋਗਾ ਸਿੰਘ, ਬਲਕਾਰ ਸਿੰਘ, ਕਸ਼ਮੀਰ ਸਿੰਘ,ਫੌਜੀ, ਗੁਰਦੇਵ ਸਿੰਘ, ਚਿਮਨ ਲਾਲ, ਕੁਲਜੀਤ ਸਿੰਘ, ਕਾਬਲਜੀਤ ਸਿੰਘ, ਮਨਪ੍ਰੀਤ ਸਿੰਘ, ਬਲਵਿੰਦਰ ਸਿੰਘ, ਅਮਰਬੀਰ ਸਿੰਘ, ਮਨਜੀਤ ਸਿੰਘ, ਰਾਮ ਬਿੱਟੂ ਅਤੇ ਸੰਨੀ ਇਹ ਅੱਜ ਕਾਂਗਰਸ ਪਾਰਟੀ ਦਾ ਪਰਿਵਾਰ ਵਿੱਚ ਸ਼ਾਮਿਲ ਹੋਏ ਹਨ ਅਸੀਂ ਇਹਨਾਂ ਦਾ ਜੀਆ ਆਖਦੇ ਹਾਂ।ਬਾਜਵਾ ਸਾਹਿਬ ਨੇ ਕਿਹਾ ਕੀ ਅਸੀਂ ਵੱਡੀ ਲੀਡ ਨਾਲ ਰੰਧਾਵਾ ਸਾਹਿਬ ਨੂੰ ਜਿਤਾਵਾਗੇ, ਮੇਅਰ ਸੁਖਦੀਪ ਸਿੰਘ ਤੇਜਾ ਨੇ ਅਤੇ ਮੌਕੇ ਤੇ ਮਜੂਦ ਸਾਰੇ ਕੌਂਸਲਰ ਤੇ ਕਾਂਗਰਸ ਪਾਰਟੀ ਦੇ ਅਹੁਦੇਦਾਰ ਨੇ ਸਾਝੇ ਤੋਰ ਤੇ ਕਿਹਾ ਕਿ ਅਸੀਂ ਬਟਾਲਾ ਹਲਕੇ ਤੋਂ ਸੱਭ ਤੋਂ ਵੱਧ ਲੀਡ ਨਾਲ ਰੰਧਾਵਾ ਜੀ ਨੂੰ ਜਿਤਵਾਗੇ।