ਮੈਂ ਗਾਰੰਟੀ ਦਿੰਦਾ ਹਾਂ ਕਿ ਪੰਜਾਬ ਦੀ ਜਨਤਾ ਨੂੰ ਸੱਭ ਤੋਂ ਪਹਿਲਾਂ ਨਸ਼ਿਆਂ ਦੇ ਜਾਲ ਵਿੱਚੋ ਬਾਹਰ ਕੱਢਿਆ ਜਾਵੇਗਾ : ਕਵਿੰਦਰ ਗੁਪਤਾ
ਕਾਦੀਆਂ 30 ਮਈ (ਅਸ਼ੋਕ ਨਈਅਰ) :-
ਅੱਜ ਲੋਕ ਸਭਾ ਹਲਕਾ ਗੁਰਦਾਸਪੁਰ ਅਧੀਨ ਪੈਂਦੇ ਮੰਡਲ ਕਾਦੀਆਂ ਵਿੱਚ ਸ਼ਾਨਤੀ ਪੈਲਸ ਵਿਖੇ ਭਾਰਤੀ ਜਨਤਾ ਪਾਰਟੀ ਵਲੋਂ ਕਾਦੀਆਂ ਦੇ ਸਾਬਕਾ ਮੰਡਲ ਪ੍ਰਧਾਨ ਡਾ. ਅਜੇ ਕੁਮਾਰ ਛਾਬੜਾ ਜੀ ਦੀ ਅਗਵਾਈ ਹੇਠ ਰੈਲੀ ਕੀਤੀ ਗਈ। ਜਿਸ ਵਿੱਚ ਜੰਮੂ ਕਸ਼ਮੀਰ ਦੇ ਸਾਬਕਾ ਉਪ ਮੁੱਖ ਮੰਤਰੀ ਮਾਣਯੋਗ ਕਵਿੰਦਰ ਗੁਪਤਾ ਜੀ ਅਤੇ ਗੁਰਦਾਸਪੁਰ ਦੇ ਸਾਬਕਾ ਜਿਲ੍ਹਾ ਪ੍ਰਧਾਨ ਸ: ਪਰਮਿੰਦਰ ਸਿੰਘ ਗਿੱਲ ਜੀ ਨੇ ਵਿਸੇਸ਼ ਤੋਰ ਤੇ ਸ਼ਮੂਲੀਅਤ ਕੀਤੀ।

ਜਿਸ ਵਿੱਚ ਭਾਰੀ ਗਿਣਤੀ ਵਿੱਚ ਭਾਜਪਾ ਦੇ ਮਿਹਨਤੀ ਤੇ ਜੁਝਾਰੂ ਕਾਰਜਕਰਤਾ ਅਤੇ ਸ਼ਹਿਰ ਵਾਸੀਆਂ ਨੇ ਹਿਸਾ ਲਿਆ। ਇਸ ਰੈਲੀ ਮੌਕੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਜੰਮੂ ਕਸ਼ਮੀਰ ਦੇ ਸਾਬਕਾ ਉਪ ਮੁੱਖ ਮੰਤਰੀ ਮਾਣਯੋਗ ਕਵਿੰਦਰ ਗੁਪਤਾ ਜੀ ਕਿਹਾ ਕਿ ਵਿਧਾਨ ਸਭਾ ਹਲਕਾ ਕਾਦੀਆਂ ਦੀ ਭੋਲੀ ਭਾਲੀ ਜਨਤਾ ਨੂੰ ਕਾਦੀਆਂ ਦੇ ਲੀਡਰਾਂ ਨੇ ਕਾਦੀਆਂ ਤੋਂ ਬਿਆਸ ਰੇਲਵੇ ਲਾਈਨ ਕੱਢਾ ਕੇ ਦੇਣ ਦੇ ਕਈ ਵਾਰ ਲੱਡੂ ਖੁਵਾ ਦਿਤੇ ਹਨ ਅਤੇ ਕਈ ਵਾਰੀ ਢੋਲ ਵਾਜੇ ਵੀ ਵਜਾ ਦਿੱਤੇ ਪੱਰ ਅੱਜ ਤੱਕ ਨਾ ਤੇ ਕਾਦੀਆਂ ਤੋਂ ਬਿਆਸ ਰੇਲ ਲਾਈਨ ਨਿਕਲੀ ਅਤੇ ਨਾ ਹੀ ਰੇਲ ਗੱਡੀ ਚੱਲੀ ਉਹਨਾਂ ਕਾਦੀਆਂ ਦੀ ਜਨਤਾ ਨੂੰ ਮੋਦੀ ਸਾਹਿਬ ਵਲੋਂ ਗਰੰਟੀ ਦਿੱਤੀ

ਕਿ ਦੇਸ਼ ਵਿੱਚ ਭਾਰਤੀ ਜਨਤਾ ਪਾਰਟੀ ਦੀ ਤੀਸਰੀ ਵਾਰ ਸਰਕਾਰ ਬਨਣ ਤੇ ਸੱਬ ਤੋਂ ਪਹਿਲਾਂ ਕੰਮ ਕਾਦੀਆਂ ਤੋਂ ਬਿਆਸ ਰੇਲ ਚਲਾਉਣ ਦੇ ਕੰਮ ਨੂੰ ਸਿਰੇ ਚਾਰੀਆ ਜਾਵੇਗਾ। ਉਹਨਾਂ ਅੱਗੇ ਕਿਹਾ ਕਿ ਇਸ ਵਕਤ ਪੰਜਾਬ ਵਿੱਚ ਨਸ਼ੇਆ ਦਾ ਹਰ ਵੱਗ ਰਿਹਾ ਹੈ ਅਤੇ ਪੰਜਾਬ ਵਿੱਚ ਕਾਂਗਰਸ ਪਾਰਟੀ, ਸ਼੍ਰੋਮਨੀ ਅਕਾਲੀ ਦੱਲ ਅਤੇ ਆਮ ਆਦਮੀ ਪਾਰਟੀ ਨੇ ਪੰਜਾਬ ਦੀ ਭੋਲੀ ਭਾਲੀ ਜੰਨਤਾ ਨੂੰ ਨਸ਼ੇਆਂ ਦੇ ਜਾਲ ਵਿੱਚ ਜਕਰ ਕੇ ਰੱਖ ਦਿੱਤਾ ਹੈ ਜਿਸ ਨਾਲ ਪੰਜਾਬ ਦੀ ਨੋਜਵਾਨ ਪੀੜੀ ਖਤਮ ਹੋਣ ਦੇ ਕਗਾਰ ਤੇ ਪਹੁੰਚ ਗਈ ਹੈ। ਉਹਨਾਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਪੰਜਾਬ ਵਾਸੀਆਂ ਨੂੰ ਯਕੀਨ ਦਵਾਉਦੀ ਹੈ ਕਿ ਪੰਜਾਬ ਵਿੱਚ ਲੋਕ ਸਭਾ ਚੋਣਾਂ ਵਿੱਚ ਭਾਜਪਾ ਨੂੰ ਜਿਤਾਉ ਉਸ ਉਪਰੰਤ ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਵਿੱਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਲਿਆਉ ਅਸੀ ਪੰਜਾਬ ਵਾਸੀਆਂ ਨੂੰ ਗਰੰਟੀ ਦਿੰਦੇ ਹਾ ਕਿ ਪੰਜਾਬ ਵਿੱਚ ਸੱਭ ਤੋ ਪਹਿਲਾਂ ਕੰਮ ਪੰਜਾਬ ਨੂੰ ਨਸ਼ਾ ਮੁਕਤ ਸੂਬਾ ਬਨਾਵਾਗੇ। ਉਹਨਾਂ ਅੱਗੇ ਕਿਹਾ ਕਿ ਕਾਂਗਰਸ ਦੀਆਂ ਤਿੰਨ ਪੀੜ੍ਹੀਆਂ ਨੇ ਦੇਸ਼ ਨੂੰ ਬਰਬਾਦ ਕਰਕੇ ਰੱਖ ਦਿੱਤਾ ਹੈ ਤੇ ਹੁਣ ਸਮਾਂ ਆ ਗਿਆ ਕਿ ਇਨ੍ਹਾਂ ਕੋਲੋਂ ਹਿਸਾਬ ਮੰਗਿਆ ਜਾਵੇ। ਉਹਨਾਂ ਨੇ ਅੱਗੇ ਕਿਹਾ ਕਿ ਗੁਰਦਾਸਪੁਰ ਹਲਕੇ ਦੇ ਲੋਕ 1 ਜੂਨ ਨੂੰ ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਦਿਨੇਸ਼ ਸਿੰਘ ਬੱਬੂ ਨੂੰ ਆਪਣਾ ਇੱਕ ਇੱਕ ਕੀਮਤੀ ਵੋਟ ਪਾਕੇ ਕਾਮਯਾਬ ਕਰਕੇ ਉਹਨਾਂ ਨੂੰ ਦਿਲੀ ਭੇਜੋ ਤਾਂ ਜੋ ਕੇਦਰ ਵਿੱਚ ਭਾਰਤੀ ਜਨਤਾ ਪਾਰਟੀ 400 ਪਾਰ ਸੀਟਾਂ ਲੈਕੇ ਨਰਿੰਦਰ ਮੋਦੀ ਜੀ ਨੂੰ ਤੀਸਰੀ ਵਾਰ ਪ੍ਰਧਾਨ ਮੰਤਰੀ ਬੰਣ ਸਕਣ।
ਇਸ ਮੋਕੇ ਡਾਕਟਰ ਅਜੇ ਕੁਮਾਰ ਛਾਬੜਾ ਤੋਂ ਇਲਾਵਾ ਗੁਰਮੁੱਖ ਸਿੰਘ ਐਨਜੀਉ ਸੈਲ, ਲੱਕੀ, ਸਾਹਿਲ ਸੇਠ, ਅਸ਼ਵਨੀ ਵਰਮਾ, ਕੁਲਵੰਤ ਸਿੰਘ, ਸੁਖਵਿੰਦਰ ਨਾਹਰ ਪ੍ਰਧਾਨ ਬਾਲਮਿਕ ਸਭਾ, ਨਰੇਸ਼ ਚੋਪੜਾ, ਰਾਜੇਸ਼ ਚੋਪੜਾ, ਸੁਖਵਿੰਦਰ ਸਿੰਘ, ਵਿਮਲ ਕੇਅਰ, ਆਰ ਕੇ, ਡਾਕਟਰ ਪ੍ਰਦੀਪ ਕੁਮਾਰ, ਡਾਕਟਰ ਲਵਲੀ ਛਾਬੜਾ, ਕੁਲਦੀਪ ਕੁਮਾਰ ਸਿੰਘ, ਹਨੀ, ਗੁਰਮੀਤ ਸਿੰਘ ਜੰਗੀ, ਸੁਖਵਿੰਦਰ ਦਾਸ, ਰਾਜੂ ਬਸਰਾਵਾਂ, ਮਨੋਜ ਕੇਅਰ, ਰਾਜ ਕੁਮਾਰ, ਰੋਹਿਤ ਕੁਮਾਰ, ਮਾਸਟਰ ਪਲਵਿਦਰ ਸ਼ਰਮਾ, ਬਲਕਾਰ ਸਿੰਘ ਸਮੇਤ ਭਾਰੀ ਗਿਣਤੀ ਵਿੱਚ ਸ਼ਹਿਰ ਵਾਸੀ ਅਤੇ ਪਾਰਟੀ ਵਰਕਰ ਹਾਜਰ ਸਨ।
