ਬੀਰ ਅਮਰ, ਮਾਹਲ। ਸ਼੍ਰੀ ਅੰਮ੍ਰਿਤਸਰ ਸਹਿਬ, ਵਿਸ਼ੇਸ਼ ਰਿਪੋਰਟ।
ਆਮ ਆਦਮੀ ਪਾਰਟੀ ਦੇ ਕੁਲਦੀਪ ਧਾਰੀਵਾਲ ਰਹੇ ਦੂਸਰੇ ਨੰਬਰ ਤੇ, ਤਰਨਜੀਤ ਸੰਧੂ ਭਾਜਪਾ ਰਹੇ ਤੀਸਰੇ ਨੰਬਰ ਤੇ ਪਰ ਦਿੱਤੀ ਵੱਡੀ ਟੱਕਰ। ਅਨਿਲ ਜੋਸ਼ੀ ਨੂੰ ਮਿਲਿਆ ਚੌਥਾ ਨੰਬਰ। ਚੋਣਾਂ ਦੇ ਅੰਤਿਮ ਗੇੜ ਤੋਂ ਬਾਅਦ ਹੋਈ ਸਥਿਤੀ ਸਪਸ਼ਟ। ਕਾਂਗਰਸ ਪਾਰਟੀ ਦੇ ਤੀਸਰੀ ਵਾਰ ਗੁਰਜੀਤ ਸਿੰਘ ਔਜਲਾ ਵੱਡੀ ਲੀਡ ਦੇ ਨਾਲ ਬਣੇ ਜੇਤੂ, ਇਸ ਟੱਕਰ ਦੇ ਵਿੱਚ ਫਸਵਾਂ ਮੁਕਾਬਲਾ ਰਿਹਾ ਜਦ ਕਿ ਕੁਲਦੀਪ ਧਾਰੀਵਾਲ ਦੂਸਰੇ, ਤਰਨਜੀਤ ਸਿੰਘ ਸੰਧੂ ਤੀਸਰੇ ਅਤੇ ਅਨਿਲ ਜੋਸ਼ੀ ਚੌਥੇ ਨੰਬਰ ਤੇ ਰਹਿ ਕੇ ਚੋਣਾਂ ਦੇ ਅੰਤ ਦੀ ਸਮਾਪਤੀ ਹੋਈ।
ਪ੍ਰਾਪਤ ਹੋਏ ਅੰਕੜਿਆਂ ਅਨੁਸਾਰ ਗੁਰਜੀਤ ਔਜਲਾ ਨੂੰ 2 ਲਖ 55181 ਵੋਟਾਂ ਮਿਲੀਆਂ। ਜਦ ਕਿ ਕੁਲਦੀਪ ਧਾਰੀਵਾਲ ਦੀਆਂ ਆਸਾਂ ਨੂੰ ਬੂਰ ਨਹੀਂ ਪਿਆ ਅਤੇ ਉਹ 214,880 ਵੋਟਾਂ ਤੇ ਵੱਡੀ ਲੀਡ ਤੇ ਰਹੇ, ਤੀਸਰੇ ਨੰਬਰ ਤੇ ਤਰਨਜੀਤ ਸਿੰਘ ਸੰਧੂ ਭਾਜਪਾ ਵੱਲੋਂ ਵੀ ਆਪਣਾ ਰੰਗ ਵੱਡੇ ਰੂਪ ਵਿੱਚ ਵਿਖਾਇਆ ਅਤੇ ਉਹਨਾਂ ਨੂੰ ਵੀ ਉਹਨਾਂ ਦੇ ਹਮਦਰਦਾਂ ਨੇ 2,07205 ਵੱਡੀ ਵੋਟ ਨਾਲ ਨਿਵਾਜਿਆ ਭਾਵੇਂ ਕਿ ਉਹ ਜਿੱਤ ਨਹੀਂ ਸਕੇ , ਜਦ ਕਿ ਅਕਾਲੀ ਦਲ ਦੇ ਅਨਿਲ ਜੋਸ਼ੀ ਜੋ ਕਿ ਵੱਡੀ ਉਮੀਦ ਤੇ ਆਸ ਵਿੱਚ ਸਨ ਉਹਨਾਂ ਨੂੰ 1,62,896 ਵੋਟਾਂ ਪਈਆਂ। ਜੇਤੂ ਮੈਂਬਰ ਪਾਰਲੀਮੈਂਟ ਗੁਰਜੀਤ ਔਜਲਾ ਦੀ ਜਿੱਤ ਤੋਂ ਬਾਅਦ ਸ਼ਹਿਰ ਭਰ ਵਿੱਚ ਉਨਾਂ ਦੇ ਸਮਰਥਕਾਂ ਵੱਲੋਂ ਵੱਡੇ ਪੱਧਰ ਤੇ ਜਸ਼ਨ ਮਨਾਏ ਗਏ ਅਤੇ ਗਲੀ ਗਲੀ ਘਰ ਘਰ ਇੱਕ ਦੂਸਰੇ ਦਾ ਮੂੰਹ ਮਿੱਠਾ ਕਰਵਾ ਕੇ ਉਹਨਾਂ ਦੀ ਖੁਸ਼ੀ ਦੇ ਵਿੱਚ ਖੁਸ਼ੀ ਜਾਹਿਰ ਕੀਤੀ ਗਈ ਅਤੇ ਉਹਨਾਂ ਦੇ ਘਰ ਦੇ ਬਾਹਰ ਢੋਲੀਆਂ ਅਤੇ ਭੰਗੜੇ ਪਾਉਣ ਵਾਲਿਆਂ ਦਾ ਜਮਘਾਟਾ ਲੱਗ ਗਿਆ। ਇਸ ਮੌਕੇ ਬੋਲਦੇ ਹੋਏ ਗੁਰਜੀਤ ਸਿੰਘ ਔਜਲਾ ਨੇ ਕਿਹਾ ਕਿ ਪਰਮਾਤਮਾ ਨੇ ਉਹਨਾਂ ਨੂੰ ਤੀਸਰੀ ਵਾਰ ਗੁਰੂ ਨਗਰੀ ਦੀ ਸੇਵਾ ਕਰਨ ਦਾ ਮੌਕਾ ਦਿੱਤਾ ਹੈ ਉਹ ਇਸ ਵਾਰ ਕਿਸੇ ਵਿਅਕਤੀ ਦੀ ਕੋਈ ਵੀ ਖਾਹਿਸ਼ ਨੂੰ ਪੂਰਾ ਕਰਨ ਲਈ ਤਤਪਰ ਰਹਿਣਗੇ ,ਅਤੇ ਸ਼ਹਿਰ ਦੇ ਵਿਕਾਸ ਲਈ ਦਿਨ ਰਾਤ ਕੇਂਦਰ ਸਰਕਾਰ ਤੋਂ ਫੰਡ ਲਿਆ ਕੇ ਗੁਰੂ ਨਗਰੀ ਨੂੰ ਹੋਰ ਤਰੱਕੀ ਦੀਆਂ ਲੀਹਾਂ ਤੇ ਲਿਆਉਣਗੇ।