ਪਾਰਟੀ ਹਾਈ ਕਮਾਂਡ ਅਮਨਦੀਪ ਜੈਂਤੀਪੁਰ ਨੂੰ ਹਲਕਾ ਇੰਚਾਰਜ ਦੀ ਦੇਵੇ ਅਹਿਮ ਜਿੰਮੇਵਾਰੀ
ਬਟਾਲਾ 8 ਜੂਨ ( ਚਰਨਦੀਪ ਬੇਦੀ)
ਲੋਕ ਸਭਾ ਹਲਕਾ ਗੁਰਦਾਸਪੁਰ ਦੀਆ ਚੋਣਾਂ ਵਿਚ ਨੋਜਵਾਨ ਚਿਹਰੇ ਐਡਵੋਕੇਟ ਅਮਨਦੀਪ ਜੈਂਤੀਪੁਰ ਵੱਲੋ ਕੀਤੀ ਕਰੜੀ ਮਿਹਨਤ ਨੇ ਹਲਕਾ ਬਟਾਲਾ ਵਿਚ ਸੁਖਜਿੰਦਰ ਸਿੰਘ ਰੰਧਾਵਾ ਦੀ ਜਿੱਤ ਵਿਚ ਅਹਿਮ ਭੂਮਿਕਾ ਨਿਭਾਈ ।
ਇਹਨਾਂ ਗੱਲਾਂ ਦਾ ਪ੍ਗਟਾਵਾ ਕਰਦਿਆਂ ਯੂਥ ਕਾਗਰਸ ਸਪੋਰਟਸ ਐਂਡ ਕਲਚਰਲ ਸੈਲ ਪੰਜਾਬ ਦੇ ਚੈਅਰਮੈਨ ਸੰਨੀ ਬੱਬਰ ਨੇ ਕਰਦਿਆਂ ਕਿਹਾ ਕਿ ਚੌਣਾ ਦੋਰਾਨ ਯੂਥ ਦੇ ਨਾਲ ਨਾਲ ਹਰ ਵਰਗ ਦੇ ਵਿਅਕਤੀ ਨੇ ਅਮਨਦੀਪ ਜੈਂਤੀਪੁਰ ਵਿਚ ਵਿਸ਼ਵਾਸ ਪ੍ਗਟਾਉਦਿਆ ਉਸ ਦੇ ਮੋਢੇ ਨਾਲ ਮੋਢਾ ਜੋੜ ਕੇ ਕੀਤੀ ਮਿਹਨਤ ਨੇ ਰੰਧਾਵਾ ਨੂੰ ਵੱਡੀ ਲੀਡ ਦਿਵਾਈ ਹੈ। ਅਮਨਦੀਪ ਜੈਂਤੀਪੁਰ ਵੱਲੋਂ ਸਵੇਰੇ 6 ਵੱਜੇ ਤੋ ਲੈ ਕੇ ਰਾਤ 12 ਤੋ ਇਕ ਵੱਜੇ ਤੱਕ ਹਰ ਪਿੰਡ ਹਰ ਵਾਰਡ ਹਰ ਮੁਹੱਲੇ ਤੱਕ ਪਹੁੰਚ ਕਰਕੇ ਲੋਕਾ ਨੂੰ ਕਾਗਰਸ ਪਾਰਟੀ ਦੇ ਉਮੀਦਵਾਰ ਨੂੰ ਵੋਟ ਪਾਉਣ ਲਈ ਪੇ੍ਰਿਤ ਕੀਤਾ ਗਿਆ।
ਜਿਸ ਕਾਰਨ ਲੋਕਾ ਵੱਲੋ ਕਾਗਰਸ ਪਾਰਟੀ ਨੂੰ ਵੋਟ ਪਾਈ ਗਈ ।ਇਸ ਮੌਕੇ ਸੰਨੀ ਬੱਬਰ ਨੇ ਕਿਹਾ ਕਿ ਜੱਸਾ ਸਿੰਘ ਰਾਮਗੜ੍ਹੀਆ ਚੌਕ ਵਿਚ ਅਮਨਦੀਪ ਜੈਂਤੀਪੁਰ ਦੀ ਅਗਵਾਈ ਹੇਠ ਹੋਈ ਰੈਲੀ ਵਿਚ ਲੋਕਾ ਦੇ ਠਾਠਾ ਮਾਰਦੇ ਇਕੱਠ ਨੇ ਉਸ ਦਿਨ ਹੀ ਜਿੱਤ ਤੇ ਮੋਹਰ ਲਾ ਕੇ ਵਿਰੋਧੀਆ ਦੇ ਘੋਗੇ ਚਿੱਤ ਕਰ ਦਿੱਤੇ ਸਨ। ਇਸ ਮੌਕੇ ਸੰਨੀ ਬੱਬਰ ਨੇ ਕਿਹਾ ਕਿ ਪਾਰਟੀ ਹਾਈ ਕਮਾਂਡ ਬਿਨਾਂ ਦੇਰੀ ਅਮਨਦੀਪ ਜੈਂਤੀਪੁਰ ਨੂੰ ਹਲਕਾ ਇੰਚਾਰਜ ਨਿਯੁਕਤ ਕਰ।