ਬਟਾਲਾ, ਅਕਤੂਬਰ ( ਚਰਨਦੀਪ ਬੇਦੀ )
ਵਿਧਾਇਕ ਬਟਾਲਾ ਅਮਨਸ਼ੇਰ ਸਿੰਘ ਸ਼ੇਰੀ ਕਲਸੀ ਦੇ ਯਤਨਾਂ ਨੂੰ ਉਸ ਸਮੇਂ ਬੂਰ ਪੈਂਦਾ ਨਜ਼ਰ ਆਇਆ ਜਦੋਂ 12 ਦਸੰਬਰ 1935 ਨੂੰ ਹੋਂਦ ਵਿਚ ਆਏ ਬਟਾਲਾ ਕਲੱਬ ਦੀ ਜ਼ਿੰਮੇਵਾਰੀ ਸ਼ਹਿਰ ਵਿਚ ਸ਼ੌਂਕ ਅਤੇ ਕਾਬਿਲਤਾ ਨਾਲ ਕੰਮ ਕਰਨ ਵਾਲੇ ਰਾਜੀਵ ਬੱਬੂ ਵਿਗ ਦੀ ਅਗਵਾਈ ਵਾਲੀ ਟੀਮ ਨੂੰ ਸੌਂਪੀ ਗਈ ਅਤੇ ਸਥਾਨਕ ਬਟਾਲਾ ਕਲੱਬ ਨੂੰ ਸੁੰਦਰ ਬਣਾਉਣ ਦਾ ਕੰਮ ਪੂਰੇ ਜ਼ੋਰ ਨਾਲ ਅੰਤਿਮ ਚਰਨ ਤੇ ਹੈ।
ਜਿਕਰਯੋਗ ਹੈ ਕਿ ਜਦੋਂ ਇਕ ਉਸਾਰੂ ਸੋਚ ਅਤੇ ਬਟਾਲਾ ਕਲੱਬ ਨੂੰ ਨਿਵਕੇਲੀ ਪਹਿਚਾਣ, ਨਵੀਂ ਦਿੱਖ ਅਤੇ ਨਵੀਂ ਰੂਪ-ਰੇਖਾ ਉਲੀਕਣ ਤੋ ਬਾਅਦ ਬਟਾਲਾ ਕਲੱਬ ਦੇ ਜਨਰਲ ਸਕੱਤਰ ਰਾਜੀਵ ਵਿਗ ਵਲੋ ਆਪਣੀ ਟੀਮ ਦੇ ਨਾਲ ਯੋਜਨਾਬੱਧ ਢੰਗ ਨਾਲ ਇਸ ਦੀਵਾਲੀ ਤੋਂ ਬਾਅਦ ਬਟਾਲਾ ਕਲੱਬ ਨੂੰ ਅੰਮ੍ਰਿਤਸਰ ਦੇ ਨਵੇ ਸ਼ੈਫ ਵਲੋ ਸ਼ਾਹੀ ਜਾਇਕੇ ਅਤੇ ਸਵਾਦਿਸ਼ਟ ਖਾਣੇ ਨਾਲ ਨਵੀਂ ਦਿੱਖ ਵਿਚ ਸ਼ੁਰੂ ਹੋਣ ਬਾਰੇ ਜਾਣਕਾਰੀ ਦਿੱਤੀ ਗਈ । ਉਨ੍ਹਾਂ ਕਿਹਾ ਕਿ ਵਿਧਾਇਕ ਬਟਾਲਾ ਅਮਨਸ਼ੇਰ ਸਿੰਘ ਕਲਸੀ ਨੇ ਜੌ ਉਨ੍ਹਾਂ ਦਾ ਕਲੱਬ ਦੀ ਬੇਹਤਰੀ ਦਾ ਭਰੋਸਾ ਜਤਾਇਆ ਹੈ ਉਸ ਨੂੰ ਪੂਰਾ ਕਰਨ ਲਈ ਵਚਨਬੱਧ ਹਨ। ਉਨ੍ਹਾਂ ਕਿਹਾ ਕਿ ਕਰੀਬ 400 ਤੋ ਵਧ ਨਵੇ ਪੁਰਾਣੇ ਮੈਂਬਰ ਰਜਿਸਟਰ ਹੋ ਚੁੱਕੇ ਹਨ ਅਤੇ ਅਗੋ ਵੀ ਨਵੇ ਮੈਂਬਰ ਜੁੜ ਰਹੇ ਹਨ। ਰਾਜੀਵ ਵਿਗ ਨੇ ਕਿਹਾ ਕਿ ਬਟਾਲਾ ਕਲੱਬ ਨੂੰ ਕਈ ਵੱਡੇ ਸ਼ਹਿਰਾਂ ਦੀਆਂ ਕੱਲਬਾਂ ਨਾਲ ਜੋੜ੍ਹਿਆ ਜਾ ਚੁੱਕਿਆ ਹੈ ਅਤੇ ਬਾਕੀਆਂ ਨਾਲ ਵੀ ਇਸ ਸੰਬੰਧੀ ਚਰਚਾ ਜਾਰੀ ਹੈ।ਰਾਜੀਵ ਵਿਗ ਨੇ ਕਿਹਾ ਕਿ ਕਲੱਬ ਵਿਚ ਜਿਥੇ ਵੀ ਨਵੀਂ ਉਸਾਰੀ ਅਤੇ ਸੁੰਦਰ ਬਣਾਉਣ ਦੀ ਲੋੜ ਸੀ ਉਸ ਕੰਮ ਨੂੰ ਆਖਰੀ ਰੂਪ ਰੇਖਾ ਦਿੱਤੀ ਜਾ ਚੁੱਕੀ ਹੈ। ਉਨ੍ਹਾਂ ਕਿਹਾ ਕਿ ਵੇਜ਼ ਅਤੇ ਨਾਨ ਵੇਂਜ਼ ਹੁਣ ਅੰਮ੍ਰਿਤਸਰ ਦੇ ਨਾਮੀ ਸ਼ੈਫ ਵਲੋ ਬਣਾ ਕੇ ਪਰੋਸਿਆ ਜਾਵੇਗਾ ਜਿਸ ਦਾ ਸਵਾਦ ਬਟਾਲਾ ਵਾਸੀਆਂ ਦੀ ਪਹਿਲੀ ਪਸੰਦ ਬਣੇਗਾ। ਉਨ੍ਹਾਂ ਕਿਹਾ ਕਿ ਸ਼ਾਕਾਹਾਰੀ ਭੋਜਨ ਕਰਨ ਵਾਲਿਆਂ ਲਈ ਵੀ ਬਹੁਤ ਸਾਰੇ ਨਵੇਂ ਪਕਵਾਨ ਜੋੜ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਕਲੱਬ ਦੇ ਮੈਂਬਰਾਂ ਦੇ ਲਈ ਬਹੁਤ ਸਾਰੀਆਂ ਨਵੀਆਂ ਸਹੂਲਤਾਂ ਦਾ ਪਰਬੰਧ ਕੀਤਾ ਗਿਆ ਹੈ ਜਿਸ ਨਾਲ ਹਰ ਮੈਂਬਰ ਨੂੰ ਮਾਣ ਮਹਿਸੂਸ ਹੋਵੇਗਾ।