ਬੀਰ ਅਮਰ ਮਾਹਲ।। ਸ਼੍ਰੀ ਅਮ੍ਰਿਤਸਰ ਸਾਹਿਬ।
ਅਮ੍ਰਿਤਸਰ ਸ਼ਹਿਰ ਦੇ ਨਾਮਵਾਰ ਦਿਮਾਗੀ ਰੋਗਾਂ ਦੇ ਮਾਹਰ ਡਾਕਟਰ ਡਾਕਟਰ ਦਿਨੇਸ਼ ਕੁਮਾਰ, ਡੀਐਮ ਨਿਰਾਲੋਜੀ,ਪ੍ਰੋਫੈਸਰ ਗੁਰੂ ਰਾਮਦਾਸ ਜੀ ਮੈਡੀਕਲ ਕਾਲਜ ਵੱਲਾ, ਨੂੰ ਉਸ ਵੇਲੇ ਭਾਰੀ ਸਦਮਾ ਲੱਗਾ ਜਦੋਂ ਉਹਨਾਂ ਦੇ ਪੂਜਨੀਕ ਮਾਤਾ ਜੀ ਸ੍ਰੀਮਤੀ ਤ੍ਰਿਪਤਾ ਸ਼ਰਮਾ , ਪਤਨੀ ਸ਼੍ਰੀ ਬਲਦੇਵ ਰਾਜ ਸ਼ਰਮਾ ਐਸਡੀਓ, ਅਚਾਨਕ ਅੱਜ ਮਹਿਜ 60 ਕੁ ਸਾਲ ਦੀ ਉਮਰ ਦੇ ਵਿੱਚ ਅਕਾਲ ਚਲਾਣਾ ਕਰ ਗਏ। ਇਸ ਹੋਈ ਬੇਵਕਤੀ ਮੌਤ ਦੇ ਨਾਲ ਉਹਨਾਂ ਦੇ ਸਮੂਹ ਪਰਿਵਾਰ ਨੂੰ ਬਹੁਤ ਦੁੱਖ ਭਰਿਆ ਝਟਕਾ ਲੱਗਾ ਜਿਸ ਨਾਲ ਸਮੂਹ ਪਰਿਵਾਰ ਅਤੇ ਰਿਸ਼ਤੇਦਾਰ ਅਤੇ ਉਹਨਾਂ ਦੇ ਸਾਕ ਸਨੇਹੀਆਂ ਦੇ ਹਿਰਦੇ ਵਲੂੰਦਰੇ ਗਏ।
ਬਹੁਤ ਹੀ ਨਿਮਰ ਸੁਭਾਅ ਦੇ ਅਤੇ ਉੱਚ ਸੋਚ ਦੇ ਮਾਲਕ ਸ੍ਰੀਮਤੀ ਤ੍ਰਿਪਤਾ ਸ਼ਰਮਾ ਗੁਰੂ ਘਰ ਵਿੱਚ ਅਥਾਹ ਵਿਸ਼ਵਾਸ ਰੱਖਣ ਵਾਲੇ ਔਰਤ ਅਤੇ ਹਰ ਆਏ ਗਏ ਨੂੰ ਨਿਮਰਤਾ ਨਾਲ ਮਿਲਦੇ ਸਨ। ਜ਼ਿਕਰਯੋਗ ਹੈ ਕੀ ਉਹਨਾਂ ਦੇ ਘਰ ਉਹਨਾਂ ਦੇ ਸਪੁੱਤਰ ਦਿਨੇਸ਼ ਕੁਮਾਰ ਦੇ ਕਲੀਨਿਕ ਵਿੱਚ ਰੋਜ਼ ਹੀ ਕਈ ਤਰ੍ਹਾਂ ਦੇ ਮਰੀਜ਼ ਆਉਂਦੇ ਹਨ ਜਿੰਨ ਨੂੰ ਉਹ ਆਪ ਹਮਦਰਦੀ ਦੇ ਨਾਲ ਉਨਾਂ ਦਾ ਹਾਲਚਾਲ ਪੁੱਛਿਆ ਕਰਦੇ ਸਨ। ਅਤੇ ਮਰੀਜ਼ਾਂ ਦੀ ਤੰਦਰੁਸਤੀ ਲਈ ਹਮੇਸ਼ਾ ਅਰਦਾਸ ਕਰਦੇ ਸਨ। ਸ਼੍ਰੀਮਤੀ ਤ੍ਰਿਪਤਾ ਸ਼ਰਮਾ ਜੀ ਦਾ ਅੰਤਿਮ ਸਸਕਾਰ ਸਥਾਨਕ ਦੁਰਗਿਆਣਾ ਮੰਦਰ ਦੇ ਸ਼ਿਵਪੁਰੀ ਵਿਖੇ 3 ਵਜੇ ਕਰ ਦਿੱਤਾ ਗਿਆ। ਮਾਤਾ ਜੀ ਦੀ ਅੰਤਿਮ ਕਿਰਿਆ ਸਥਾਨਕ ਗੋਪਾਲ ਮੰਦਰ ਕਸ਼ਮੀਰ ਐਵੀਨਿਊ ਵਿੱਚ 23 ਤਾਰੀਖ ਦਿਨ ਸ਼ਨੀਵਾਰ ਨੂੰ 2 ਤੋਂ 3 ਵਜੇ ਹੋਵੇਗੀ । ਇਹ ਜਾਣਕਾਰੀ ਉਨ੍ਹਾਂ ਦੇ ਛੋਟੇ ਪੁੱਤਰ ਮਨੀਸ਼ ਕੁਮਾਰ ਨੇ ਦਿੱਤੀ।ਇਸ ਦੁੱਖ ਦੀ ਘੜੀ ਅਤੇ ਅੰਤਿਮ ਸਸਕਾਰ ਦੇ ਮੌਕੇ ਜ਼ਿਲ੍ਹੇ ਭਰ ਦੇ ਡਾਕਟਰ ਉਨਾਂ ਦੇ ਸਾਕ ਸਨੇਹੀ ਅਤੇ ਦੋਸਤ ਮਿੱਤਰਾਂ ਤੋਂ ਇਲਾਵਾ ਵੱਖ-ਵੱਖ ਅਖਬਾਰਾਂ ਦੇ ਪੱਤਰਕਾਰ, ਰਾਜਸੀ ਸਿਆਸੀ ਪਾਰਟੀਆਂ ਦੇ ਆਗੂ ਇਸ ਦੁੱਖ ਦੀ ਘੜੀ ਵਿੱਚ ਹਾਜ਼ਰ ਸਨ।
ਕੈਪਸਨ। ਸ਼੍ਰੀਮਤੀ ਤ੍ਰਿਪਤਾ ਸ਼ਰਮਾ ਨੂੰ ਦੁਰਗਿਆਣਾ ਸ਼ਿਵਪੁਰੀ ਵਿੱਚ ਚਿਖਾ ਨੂੰ ਅਗਨੀ ਦਿਖਾਂਦੇ ਹੋਏ ਬਲਦੇਵ ਰਾਜ ਸ਼ਰਮਾ, ਡਾਕਟਰ ਦਿਨੇਸ਼ ਕੁਮਾਰ, ਮਨੀਸ਼ ਕੁਮਾਰ।