ਕਾਦੀਆਂ 25 ਨਵੰਬਰ (ਅਸ਼ੋਕ ਨਈਅਰ) :- ਸਥਾਨਕ ਮੇਨ ਬਜਾਰ ਵਿਖੇ ਸ਼੍ਰੀ ਭੈਰੋ ਬਾਬਾ ਜੀ ਦੀ ਅਸ਼ਟਮੀ ਬੜੀ ਧੂਮਧਾਮ ਅਤੇ ਸ਼ਰਧਾਪੂਰਵਕ ਧਰਮਸ਼ਾਲਾ ਸ਼੍ਰੀ ਸਨਾਤਨ ਧਰਮ ਮਹਾਵੀਰ ਦਲ (ਰਜਿ) ਵਲੋਂ ਪ੍ਰਧਾਨ ਪਵਨ ਕੁਮਾਰ ਵਿੱਕੀ ਭਾਮੜੀ ਅਤੇ ਵਾਈਸ ਪ੍ਰਧਾਨ ਅਮਿਤ ਭਾਟੀਆ ਦੀ ਅਗਵਾਈ ਵਿੱਚ ਮਨਾਈ।
ਇਸ ਮੋਕੇ ਸੱਭ ਤੋ ਪਹਿਲਾਂ ਮੰਦਿਰ ਵਿੱਚ ਹਵਨ ਯੱਗ ਕੀਤਾ ਉਪਰੰਤ ਝੰਡੇ ਦੀ ਰਸਮ ਅਦਾ ਕੀਤੀ ਗਈ। ਇਸ ਮੋਕੇ ਰਾਤ ਮੰਦਿਰ ਸ਼੍ਰੀ ਕਾਲੀ ਦਵਾਰਾ ਮੇਨ ਬਜ਼ਾਰ ਕਾਦੀਆਂ ਦੀ ਕਿਰਤਨ ਮੰਡਲੀ ਧਾਰਮਿਕ ਗਾਇਕ ਲਲਿਤ ਭਨੋਟ (ਬਿੱਟਾ), ਭਗਤ ਮੋਤੀ ਲਾਲ, ਕਰਤਾਰ ਚੰਦ, ਭਗਤ ਸੂਰਜ ਜੀ, ਮੋਤੀ ਲਾਲ ਟੇਲਰ, ਅਤੇ ਹੋਰਨਾਂ ਵਲੋਂ ਕੀਰਤਨ ਕੀਤਾ ਅਤੇ ਭੈਰੌ ਬਾਬਾ ਜੀ ਦੇ ਭਜਨਾਂ ਅਤੇ ਮਾਤਾ ਰਾਣੀ ਦੀਆਂ ਭੇਟਾ ਗੁਣਗਾਨ ਕੀਤਾ ਗਿਆ। ਇਸ ਮੋਕੇ ਭਾਰੀ ਗਿਣਤੀ ਵਿੱਚ ਸੰਗਤਾਂ ਨੇ ਹਾਜਰੀ ਲਗਵਾਈ। ਇਸ ਮੋਕੇ ਵਰਿੰਦਰ ਪ੍ਰਭਾਕਰ, ਭਾਜਪਾ ਜਿਲ੍ਹਾ ਗੁਰਦਾਸਪੁਰ ਦੀ ਵਾਈਸ ਪ੍ਰਧਾਨ ਬੀਬੀ ਕੁਲਵਿੰਦਰ ਕੌਰ ਗੋਰਾਈਆ, ਨਰੇਸ਼ ਅਰੋੜਾ, ਗੁਲਸ਼ਨ ਵਰਮਾ, ਵਿੱਕੀ ਪੰਡਿਤ, ਪਵਨ ਕੁਮਾਰ ਭਾਟੀਆ ਸਲਾਹਕਾਰ, ਰਜਿੰਦਰ ਭਾਟੀਆ ਸਰਪ੍ਰਸਤ, ਡ. ਤਿਲਕ ਰਾਜ, ਮੋਹਿਤ ਵਿੱਜ, ਲਲਿਤ ਭਨੋਟ, ਬੱਬਲ ਮਹਾਜਨ, ਅਸ਼ੋਕ ਨਈਅਰ, ਸਵਰਨ ਸਿੰਘ ਲਾਡੀ, ਸ਼ੀਤਲਾ ਮੰਦਿਰ ਕਮੇਟੀ ਦੇ ਪ੍ਰਦਾਨ ਰਾਮ ਪ੍ਰਕਾਸ਼ ਲੱਡਾ, ਸੂਰੀ ਜੀ ਸਰਾਫ, ਕ੍ਰਿਸ਼ਨਾ ਕਮੇਟੀ ਦੇ ਪ੍ਰਧਾਨ ਮਨੋਜ ਕੇਅਰ, ਬਾਵਾ ਲਾਲ ਮੰਦਿਰ ਕਮੇਟੀ ਵੱਲੋਂ ਦੀਪਕ ਭਾਟੀਆ, ਗੋਰਵ ਭਨੋਟ, ਰੱਜਤ ਮਹਾਜਨ, ਡਿਪਲ ਵਰਮਾ, ਸ਼ਾਮ ਸ਼ਰਮਾਂ, ਮੰਗਾ ਭਾਟੀਆ, ਗੁਲਸ਼ਨ ਜੀ, ਯੁਵਰਾਜ ਸਲੋਤਰਾ, ਰੋਹਿਤ ਭਨੋਟ, ਵਿਸ਼ਾਲ ਭਾਮੜੀ, ਪੰਕਜ ਸਿੰਘ, ਅਰਸ਼ ਭਾਟੀਆ, ਰੋਹਿਤ, ਹਨੀ ਭਨੋਟ, ਰੋਹਿਤ ਗੁਪਤਾ, ਸਤਨਾਮ ਸਿੰਘ, ਅਵਤਾਰ ਸਿੰਘ, ਅਮਿਤ ਸ਼ਰਮਾਂ, ਵੀਰੂ ਸੇਠ, ਸ਼ੂਭਮ ਮਹਾਜਨ, ਰਾਹੁਲ ਕੋਮਲ, ਰੋਬਿਨ, ਅਨੀਸ਼ ਬਲੱਗਨ, ਆਦ ਹਾਜਰ ਸਨ।