ਬਟਾਲਾ, 23 ਨਵੰਬਰ (ਸੁਮੀਤ ਨਾਰੰਗ, ਆਦਰਸ਼ ਤੁੱਲੀ, ਚੇਤੰਨ ਸ਼ਰਮਾ ,)
ਬਟਾਲਾ ਨਜ਼ਦੀਕ ਪਿੰਡ ਸ਼ਾਮਪੁਰਾ ਦੇ ਵਸਨੀਕ ਉਘੇ ਸਮਾਜ ਸੇਵੀ ਅਤੇ ਧਾਰਮਿਕ ਆਗੂ ਨਾਨਕ ਸਾਈਂ ਫਾਊਡੇਸ਼ਨ ਸ਼੍ਰੀ ਹਜ਼ੂਰ ਸਾਹਿਬ ਮਹਾਂਰਾਸ਼ਟਰ ਦੇ ਚੇਅਰਮੈਨ, ਸਾਈਂ ਮੀਆਂ ਮੀਰ ਫਾਊਡੇਸ਼ਨ ਯੂ.ਐਸ.ਏ ਦੇ ਮੀਤ ਪ੍ਰਧਾਨ ਸ. ਰੁਪਿੰਦਰ ਸਿੰਘ ਸ਼ਾਮਪੁਰਾ ਦੇ ਬੇਟੇ ਸ. ਹਰਨੂਰ ਸਿੰਘ ਦਿਉ ਦੇ ਵਿਆਹ ਸਮਾਗਮ ‘ਚ ਐਲ.ਟੀ. ਗਾਰਡਨ ਵਿਖੇ ਦੇਸ਼ ਵਿਦੇਸ਼ ਦੀਆਂ ਮਹਾਨ ਧਾਰਮਿਕ, ਰਾਜਨੀਤਿਕ, ਸਮਾਜਿਕ, ਪੱਤਰਕਾਰਤਾ ਨਾਲ ਸਬੰਧਤ ਸਤਿਕਾਰਯੋਗ ਸਖਸ਼ੀਅਤਾਂ ਵਲੋਂ ਸ. ਹਰਨੂਰ ਸਿੰਘ ਅਤੇ ਸੁਪਤਨੀ ਬੀਬੀ ਏਕਮ ਕੌਰ ਧਾਲੀਵਾਲ ਪੋਤਰੀ ਸ. ਕੈਪਟਨ ਰਛਪਾਲ ਸਿੰਘ ਧਾਲੀਵਾਲ ਸ਼ੁਕਾਲਾ ਨਿਵਾਸੀ ਨੂੰ ਗ੍ਰਹਿਸਥ ਜੀਵਨ ’ਚ ਪ੍ਰਵੇਸ਼ ਕਰਨ ਤੇ ਅਸ਼ੀਰਵਾਦ ਦੇਣ ਲਈ ਪਹੁੰਚੀਆਂ। ਇਸ ਮੌਕੇ ਸੰਤ ਬਾਬਾ ਨਰਿੰਦਰ ਸਿੰਘ ਮੁਖੀ ਗੁ. ਲੰਗਰ ਸਾਹਿਬ ਸ਼੍ਰੀ ਹਜ਼ੂਰ ਸਾਹਿਬ, ਬਾਬਾ ਬੁੱਧ ਸਿੰਘ ਨਿੱਕੇ ਘੁੰਮਣ, ਬਾਬਾ ਬਲਰ ਸਿੰਘ ਮੁਖੀ ਬੁੱਢਾ ਦਲ, ਬਾਬਾ ਜੋਗਾ ਸਿੰਘ ਨਾਨਕਸਰ ਕਰਨਾਲ, ਬਾਬਾ ਹਰਜੀਤ ਸਿੰਘ ਮਹਿਤਾ ਚੌਂਕ ਇੰਗਲੈਂਡ ਵਾਲੇ, ਬਾਬਾ ਨਿਰਮਲ ਸਿੰਘ ਅੰਸ ਬੰਸ ਬਾਬਾ ਬੁੱਢਾ ਸਾਹਿਬ ਜੀ, ਡਾ. ਵਿਜੇ ਸਤਬੀਰ ਸਿੰਘ ਚੇਅਰਮੈਨ ਬੋਰਡ ਤਖ਼ਤ ਸੱਚਖੰਡ ਸ਼੍ਰੀ ਹਜ਼ੂਰ ਸਾਹਿਬ, ਸ. ਸੁਖਜਿੰਦਰ ਸਿੰਘ ਰੰਧਾਵਾ ਸਾਬਕਾ ਡਿਪਟੀ ਮੁੱਖ ਮੰਤਰੀ ਪੰਜਾਬ ਮੌਜੂਦਾ ਐਸ.ਪੀ, ਸ. ਤਿ੍ਰਪਤ ਰਜਿੰਦਰ ਸਿੰਘ ਬਾਜਵਾ ਸਾਬਕਾ ਮੰਤਰੀ ਪੰਜਾਬ, ਸ਼੍ਰੀ ਅਸ਼ਵਨੀ ਸੇਖੜੀ ਸਾਬਕਾ ਮੰਤਰੀ ਪੰਜਾਬ, ਸ਼੍ਰੀ ਚੇਤਨ ਜੋਸ਼ੀ ਸਪੋਕਸਪਰਸਨ ਪੰਜਾਬੀ ਬੀ.ਜੇ.ਪੀ., ਸ. ਐਸ.ਪੀ. ਸਿੰਘ ਓਬਰਾਏ ਚੇਅਰਮੈਨ ਸਰਬੱਤ ਦਾ ਭਲਾ ਟਰੱਸਟ, ਸ. ਜਗਜੀਤ ਸਿੰਘ ਦਰਦੀ ਚੇਅਰਮੈਨ ਚੜ੍ਹਦੀ ਕਲਾ ਟਾਈਮ ਟੀ.ਵੀ ਅਤੇ ਅਖਬਾਰ, ਜੋਗਿੰਦਰ ਅੰਗੂਰਾਲਾ ਚੇਅਰਮੈਨ ਸੱਚ ਦੀ ਪਟਾਰੀ, ਸ. ਰੁਪਿੰਦਰ ਸਿੰਘ ਮਾਨ ਸਾਬਕਾ ਐਸ.ਪੀ., ਸ. ਅਮਨਸ਼ੇਰ ਸਿੰਘ ਸ਼ੈਰੀ ਕਲਸੀ ਵਿਧਾਇਕ ਬਟਾਲਾ, ਬਾਬਾ ਸੁਖਵਿੰਦਰ ਸਿੰਘ ਅਗਵਾਨ, ਅਮਨ ਖਟਕੜ ਸੀ.ਈ.ਓ ਪ੍ਰਾਈਮ ਏਸ਼ੀਆ ਟੀ.ਵੀ. ਕੈਨੇਡਾ, ਸੀਨੀਅਰ ਜਰਨਲਿਸਟ ਜਤਿੰਦਰ ਪੰਨੂੰ, ਸੀਨੀਅਰ ਜਰਨਲਿਸਟ ਪਰਮਵੀਰ ਸਿੰਘ ਬਾਠ ਕੈਨੇਡਾ, ਸ. ਰਘਬੀਰ ਸਿੰਘ ਭਰੋਵਾਲ ਕੈਨੇਡਾ, ਸ. ਜੋਗਰਾਜ ਸਿੰਘ ਕਾਹਲੋਂ ਪ੍ਰਾਈਮ ਏਸ਼ੀਆ ਟੀ.ਵੀ. ਕੈਨੇਡਾ ਮੈਨ ਹੋਸਟ, ਸ. ਮਨਜੀਤ ਸਿੰਘ ਭੋਮਾ ਚੇਅਰਮੈਨ ਧਰਮ ਪ੍ਰਚਾਰ ਕਮੇਟੀ ਦਿੱਲੀ, ਸ਼੍ਰੀ ਪੰਡਾਰੀਨਾਥ ਬੋਕਾਰੇ ਚੇਅਰਮੈਨ ਨਾਨਕ ਸਾਈਂ ਫਾਊਂਡੇਸ਼ਨ ਮਹਾਂਰਾਸ਼ਟਰ, ਸ. ਅਵਤਾਰ ਸਿੰਘ ਅੋਰੰਗਾਬਾਦ ਬਿਜਨਸਮੈਨ, ਸ੍ਰੀ ਚਰਨ ਪਵਾਰ, ਅੋਰੰਗਾਬਾਦ, ਸ. ਬੇਅੰਤ ਸਿੰਘ ਦਿਉ ਅਮਰੀਕਾ, ਸ. ਨਵਦੀਪ ਸਿੰਘ ਦਿਉ ਅਮਰੀਕਾ, ਸ. ਤੇਗਬੀਰ ਸਿੰਘ ਸ਼ੁਕਾਲਾ, ਸ. ਗਗਨਦੀਪ ਸਿੰਘ ਰੋਮਾਣਾ ਕੈਨੇਡਾ, ਸ. ਗੁਰਭਿੰਦਰ ਸਿੰਘ ਸ਼ਾਹ ਭਾਗੋਵਾਲ, ਸ. ਸਿਮਰਦੀਪ ਸਿੰਘ ਬੁੱਟਰ ਕੈਨੇਡਾ, ਸ. ਬਲਦੇਵ ਸਿੰਘ ਖਾਸਾਂਵਾਲੀ, ਸ. ਹਰਗੁਰਪ੍ਰੀਤ ਸਿੰਘ ਮਾਂਗਟ, ਸ. ਮਨਬੀਰ ਸਿੰਘ ਰੰਧਾਵਾ ਪ੍ਰਧਾਨ, ਮਾਸਟਰ ਜੋਗਿੰਦਰ ਸਿੰਘ ਅੱਚਲੀਗੇਟ, ਸ. ਹਰਪਾਲ ਸਿੰਘ ਖਾਨਫੱਤਾ, ਸਰਪੰਚ ਸਿਕੰਦਰ ਸਿੰਘ ਬਾਲੇਵਾਲ, ਸ. ਮਨਜੀਤ ਸਿੰਘ ਹੈਪੀ ਪ੍ਰਧਾਨ ਸ਼੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ, ਸ਼੍ਰੀ ਸੰਜੀਵ ਸ਼ਰਮਾ ਪ੍ਰਧਾਨ ਪੀ.ਪੀ.ਸੀ.ਸੀ. ਬਟਾਲਾ, ਸ. ਸੁਖਦੇਵ ਸਿੰਘ ਘਸੀਟਪੁਰ ਸੀਨੀ. ਕਾਂਗਰਸੀ ਆਗੂ, ਪੱਤਰਕਾਰ ਸਰਬਜੀਤ ਸਿੰਘ ਕਲਸੀ, ਪੱਤਰਕਾਰ ਹਰਦੇਵ ਸਿੰਘ, ਪੱਤਰਕਾਰ ਬਲਜੀਤ ਸਿੰਘ ਢਿੱਲੋਂ, ਸ. ਮਨਪ੍ਰੀਤ ਸਿੰਘ ਚਾਹਲ ਸਾਬਕਾ ਚੀਫ ਇੰਜੀਨੀਅਰ ਬਿਜਲੀ ਬੋਰਡ ਪੰਜਾਬ, ਸ. ਸਤਿੰਦਰਪਾਲ ਸਿੰਘ ਡੁਲਟ, ਸ. ਮਨਦੀਪ ਸਿੰਘ ਡੁਲਟ ਤੋਂ ਇਲਾਵਾ ਵੱਡੀ ਗਿਣਤੀ ‘ਚ ਦੇਸ਼ ਵਿਦੇਸ਼ ਤੋਂ ਸੱਜਣਾਂ ਮਿੱਤਰਾਂ ਨੇ ਪਹੁੰਚ ਕੇ ਨਵ ਵਿਆਹੀ ਜੋੜੀ ਨੂੰ ਅਸ਼ੀਰਵਾਦ ਦਿੱਤਾ।
ਇੱਥੇ ਜਿਕਰਯੋਗ ਹੈ ਕਿ ਇਹ ਵਿਆਹ ਸਮਾਗਮ ਇੱਕ ਨਿਵੇਕਲੇ ਰੂਪ ‘ਚ ਇੱਕ ਨਵੀਂ ਪਿਰਤ ਪਾਉਂਦੇ ਹੋਏ ਦਿਉ ਫਾਰਮ ਵਿਖੇ ਲੀਚੀ ਦੇ ਬਾਗ਼ ‘ਚ ਅਤੇ ਆਨੰਦ ਕਾਰਜ ਵੀ ਖੁੱਲੇ ਆਸਮਾਨ ਹੇਠਾਂ ਗੁਰੂ ਸਾਹਿਬ ਦੀ ਹਜ਼ੂਰੀ ‘ਚ ਬਹੁਤ ਹੀ ਰਮਣੀਕ ਮਾਹੌਲ ‘ਚ ਫੁੱਲਾਂ ਦੀ ਮਹਿਕ, ਇੱਕ ਸ਼ਾਨਦਾਰ ਬਗੀਚੀ ‘ਚ ਸਜਾਏ ਗਏ। ਇਲਾਕੇ ‘ਚ ਇੰਨਾਂ ਸਮਾਗਮਾਂ ਦੀ ਖੂਬ ਚਰਚਾ ਹੈ।