ਕਲਾਨੌਰ (ਵਰਿੰਦਰ ਬੇਦੀ)
ਜਿਲਾ ਸਿੱਖਿਆ ਅਫਸਰ (ਸੈ:ਸਿ) ਗੁਰਦਾਸਪੁਰ ਸੀ ਰਾਜੇਸ਼ ਸ਼ਰਮਾ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਜਿਲੇ ਦੇ ਸਰਕਾਰੀ ਸਕੂਲਾਂ ਵਿੱਚ ਪੜਦੇ ਵਿਦਿਆਰਥੀਆਂ ਦੇ ਸਿੱਖਣ ਪੱਧਰ ਵਿੱਚ ਸੁਧਾਰ ਲਿਆਉਣ ਲਈ ਨਵੇਂ ਵਿੱਦਿਅਕ ਸ਼ੈਸ਼ਨ 2025 ਤੋਂ ਮਿਸ਼ਨ ਸਮਰੱਥ 3.0 ਦੀ ਸ਼ਰੂਆਤ ਕੀਤੀ ਜਾ ਰਹੀ ਹੈ ।
ਇਸੇ ਕੜੀ ਤਹਿਤ ਹਰੇਕ ਬਲਾਕ ਦੇ ਪੰਜਾਬੀ, ਅੰਗਰੇਜੀ ਅਤੇ ਗਣਿਤ ਵਿਸ਼ਿਆਂ ਦੇ ਅਧਿਆਪਕਾਂ ਨੂੰ ਟਰੇਂਡ ਕਰਨ ਵਾਸਤੇ ਬਲਾਕ ਪੱਧਰੀ ਟ੍ਰੇਨਿਗਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ । ਬਲਾਕ ਕਲਾਨੌਰ ਦੀ ਮਿਸ਼ਨ ਸਮਰੱਥ 3.0 ਦੀ ਬਲਾਕ ਪੱਧਰੀ ਟ੍ਰੇਨਿੰਗ ਦਾ ਆਯੋਜਨ ਸਰਕਾਰੀ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਭਿਖਾਰੀਵਾਲ ਵਿਖੇ ਕੀਤਾ ਗਿਆ, ਇਸ ਤਿੰਨ ਰੋਜਾ ਟ੍ਰੇਨਿੰਗ ਦੀ ਸ਼ੁਰੂਆਤ ਸਕੂਲ ਪ੍ਰਿੰਸੀਪਲ ਸ੍ਰੀਮਤੀ ਪੁਨੀਤਾ ਸ਼ਰਮਾ ਵਲੋਂ ਕੀਤੀ ਗਈ। ਟ੍ਰੇਨਿਗ ਦੇ ਅਖੀਰਲੇ ਦਿਨ ਜਿਲਾ ਰਿਸੋਰਸ ਕੋਆਰਡੀਨੇਟਰ ਸ: ਅਮਰਜੀਤ ਸਿੰਗ ਪੁਰੇਵਾਲ ਵਿਸ਼ੇਸ਼ ਤੌਰ ਤੇ ਪਹੁੰਚੇ ।ਜਿਲਾ ਰਿਸੋਰਸ ਕੋਆਰਡੀਨੇਟਰ ਪੁਰੇਵਾਲ ਨੇ ਅਧਿਆਪਕਾਂ ਨੂੰ ਸੰਬੋਧਨ ਕਰਦਿਆ ਦੱਸਿਆ ਕਿਹਾ ਕਿ ਪਿਛਲੇ ਸਮੇਂ ਦੌਰਾਨ ਮਿਸ਼ਨ ਸਮਰੱਥ 1.0, 2.0 ਬਹੁਤ ਹੀ ਸਫਤਲਤਾ ਪੂਰਵਕ ਰਿਹਾ, ਜਿਸ ਨਾਲ ਵਿਦਿਆਰਥੀਆਂ ਦੇ ਸਿੱਖਣ ਪੱਧਰ ਵਿੱਚ ਸੁਧਾਰ ਹੋਇਆ ਹੈ ।ਹੁਣ ਵਿਭਾਗ ਵਲੋਂ ਇਸਨੁੰ ਹੋਰ ਅੱਗੇ ਵਧਾਉਂਦਿਆ ਮਿਸ਼ਨ ਸਮਰੱਥ 3.0 ਦੀ ਸ਼ੁਰੂਆਤ ਕੀਤੀ ਹੈ।ਉਹਨਾਂ ਅਧਿਆਪਕਾਂ ਨੂੰ ਅਪੀਲ ਕੀਤੀ ਕਿ ਸਕੂਲ ਪੱਧਰ ਤੇ ਜਾ ਕੇ ਵੱਧ ਤੋਂ ਵੱਧ ਸਹਾਇਕ ਸਮੱਗਰੀ ਅਤੇ ਕਿਰਿਆਵਾਂ ਰਾਹੀ ਆਪਣੇ ਆਪਣੇ ਵਿਸ਼ੇ ਨੂੰ ਹੋਰ ਰੋਚਿਕ ਬਣਾ ਕੇ ਵਿਦਿਆਰਥੀਆਂ ਦੇ ਗਿਆਨ ਵਿੱਚ ਵਾਧਾ ਕੀਤਾ ਜਾਵੇ । ਉਨਾਂ ਦੱਸਿਆ ਕਿ ਵਿਦਿਆਰਥੀਆਂ ਦੀ ਗਰੁੱਪਿੰਗ ਕਰਕੇ ਸਮੇਂ ਸਮੇਂ ਤੇ ਇਹਨਾਂ ਦੀ ਟੈਸਟਿੰਗ ਵੀ ਕੀਤੀ ਜਾਵੇਗੀ ਤਾਂ ਜੋ ਪ੍ਰਗਤੀ ਦਾ ਜਾਇਜਾ ਵੀ ਨਾਲ ਦੀ ਨਾਲ ਲਿਆ ਜਾ ਸਕੇ ।ਇਹ ਟ੍ਰੇਨਿੰਗ ਬਲਾਕ ਰਿਸੋਰਸ ਪਰਸਨਜ ਪਲਵਿੰਦਰ ਸਿੰਘ ਪੰਜਾਬੀ, ਸਿਮਰਤਪਾਲ ਸਿੰਘ ਅੰਗਰੇਜੀ ਅਤੇ ਦੀਦਾਰ ਸਿੰਘ ਮੈਥ ਵਲੋਂ ਬਹੁਤ ਹੀ ਸੁਚੱਜੇ ਢੰਗ ਨਾਲ ਕੰਡਕਟ ਕਰਵਾਈ ਗਈ ।ਇਸ ਮੌਕੇ ਲੈਕਚਰਾਰ ਗੋਪਾਲ ਦਾਸ, ਗੁਰਬਾਜ ਸਿੰਘ ਪੱਡਾ, ਬਲਵਿੰਦਰ ਪਾਲ, ਤੋਂ ਇਲਾਵਾ ਬਲਾਕ ਦੇ ਵਿਸ਼ਾਵਾਰ ਅਧਿਆਪਕ ਵੀ ਹਾਜਰ ਸਨ ।
ਕੈਪਸ਼ਨ : ਬਲਾਕ ਪੱਧਰੀ ਟ੍ਰੇਨਿੰਗ ਦੌਰਾਨ ਸੰਬੋਧਨ ਕਰਦੇ ਹੋਏ ਜਿਲਾ ਰਿਸੋਰਸ ਕੋਆਰਡੀਨੇਟਰ ਅਮਰਜੀਤ ਸਿੰਘ ਪੁਰੇਵਾਲ