Blog Punjab

ਸਰਕਾਰ ਨਸ਼ਾ ਰੋਕਣ ‘ਚ ਫੇਲ੍ਹ, ਸੱਤਾ ‘ਚ ਆਉਣ ਤੋਂ ਪਹਿਲਾਂ ਕੀਤੇ ਵਾਅਦਿਆਂ ‘ਤੇ ਖਰੀ ਨਹੀਂ ਉਤਰੀ – ਛੋਟੇਪੁਰ

ਕਲਾਨੌਰ, (ਵਰਿੰਦਰ ਬੇਦੀ-)

ਸਾਬਕਾ ਮੰਤਰੀ ਅਤੇ ਅਕਾਲੀ ਦਲ ਪੁਨਰ ਸੁਰਜੀਤ ਦੇ ਪ੍ਰਧਾਨ ਸੁੱਚਾ ਸਿੰਘ ਛੋਟੇਪੁਰ ਨੇ ਕਿਹਾ ਕਿ ਸੱਤਾ ‘ਚ ਆਉਣ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੇ ਕਿਹਾ ਸੀ ਕਿ ਨਸ਼ੇ ਖਤਮ ਕਰਾਂਗੇ, ਬੁਨਿਆਦੀ ਸਹੂਲਤਾਂ ਲੋਕਾਂ ਨੂੰ ਮਿਲਣਗੀਆਂ ਅਤੇ ਧਰਨੇ ਨਹੀਂ ਲਗਾਉਣੇ ਪੈਣਗੇ, ਪਰ ਸਰਕਾਰ ਆਪਣੇ ਵਾਅਦਿਆਂ ‘ਤੇ ਖਰੀ ਨਹੀਂ ਉਤਰੀ, ਜਿਸ ਨੂੰ ਲੈ ਕੇ ਲੋਕਾਂ ਵਿੱਚ ਭਾਰੀ ਰੋਸ ਹੈ। ਪਰਮਿੰਦਰ ਸਿੰਘ ਝੋਟੇ ਦੇ ਕਤਲ ਤੋਂ ਬਾਅਦ ਚੱਲ ਰਹੇ ਧਰਨੇ ਦੌਰਾਨ ਪਹੁੰਚੇ ਛੋਟੇਪੁਰ ਨੇ ਕਿਹਾ ਕਿ ਨਸ਼ਾ ਮੌਤਾਂ ਦਾ ਰਾਹ ਹੈ।

ਪੰਜਾਬ ਵਿੱਚ ਨਸ਼ਾ ਲਗਾਤਾਰ ਵਿਕ ਰਿਹਾ ਹੈ, ਪਰ ਪੰਜਾਬ ਸਰਕਾਰ ਇਸ ਨੂੰ ਰੋਕਣ ਵਿੱਚ ਫੇਲ੍ਹ ਹੋ ਚੁੱਕੀ ਹੈ। ਸ਼ਰਾਬ ਅਜੇ ਠੇਕਿਆਂ ਤੋਂ ਮਿਲਦੀ ਹੈ, ਨਸ਼ੇ ਦੀਆਂ ਪੁੜੀਆਂ ਜਿੱਥੋਂ ਮਰਜ਼ੀ ਲੈ ਲਓ। ਉਨ੍ਹਾਂ ਕਿਹਾ ਕਿ ਪੰਜਾਬ ‘ਚ ਵਿਕਾਸ ਦਾ ਕੰਮ ਨਹੀਂ ਕਰਵਾਇਆ ਜਾ ਰਿਹਾ। ਨਸ਼ੇ ਨਾਲ ਜਿੱਥੇ ਰੋਜ਼ਾਨਾ ਨੌਜਵਾਨ ਮਰ ਰਹੇ ਹਨ, ਉੱਥੇ ਹੀ ਰੋਜ਼ਾਨਾ ਗੈਂਗਸਟਰਾਂ ਵੱਲੋਂ ਵੀ ਨੌਜਵਾਨ ਮਾਰੇ ਜਾ ਰਹੇ ਹਨ। ਨਸ਼ਾ ਤਦ ਤੱਕ ਨਹੀਂ ਰੁਕ ਸਕਦਾ ਜਦੋਂ ਤੱਕ ਸਰਕਾਰ ਦੀ ਨੀਅਤ ਸਾਫ ਨਹੀਂ ਹੁੰਦੀ।

 

Leave a Reply

Your email address will not be published. Required fields are marked *