22 ਜਨਵਰੀ ਨੂੰ ਸ਼੍ਰੀ ਰਾਮ ਮੰਦਿਰ ਅਯੋਧਿਆ ਵਿਚ ਹੋਣ ਵਾਲੀ ਪ੍ਰਾਂਨ ਪ੍ਰਤਿਸ਼ਠਾ ਦਾ ਸਾਰੇ ਭਗਤ ਕਰ ਰਹੇ ਹਨ ਬੇਸਬਰੀ ਨਾਲ ਇੰਤਜ਼ਾਰ_ਬਟਾਲਾ ਜ਼ਿਲ੍ਹੇ ਦਾ ਹਰੇਕ ਮੰਦਰ ਬਣੇਗਾ ਯੁੱਧਿਆ ਧਾਮ
ਬਟਾਲਾ—-
ਸ਼੍ਰੀ ਰਾਮ ਜਨਮ ਭੂਮੀ ਤੀਰਥ ਖੇਤਰ ਟਰੱਸਟ ਜਿਲ੍ਹਾ ਬਟਾਲਾ ਦੇ ਕਾਰਜਕਾਰੀ ਸਦਸਯ ਦਿਨੇਸ਼ ਸਤੀ ਨੇ ਪਤਰਕਾਰਾਂ ਨਾਲ ਗਲ ਬਾਤ ਦੌਰਾਨ ਕਿਹਾ ਕਿ 22 ਜਨਵਰੀ ਨੂੰ ਸ਼੍ਰੀ ਰਾਮ ਮੰਦਿਰ ਵਿਖੇ ਹੋਣ ਵਾਲੀ ਪ੍ਰਾਨ ਪ੍ਰਤਿਸ਼ਠਾ ਵਾਲਾ ਦਿਨ ਹਰ ਰਾਮ ਭਗਤ ਬੇਸਬਰੀ ਨਾਲ ਇੰਤਜ਼ਾਰ ਕਰ ਰਿਹਾ ਹੈ। ਉਨ੍ਹਾਂ ਜਾਣਕਾਰੀ ਦਿੰਦੇ ਕਿਹਾ ਕਿ ਪੁਲਸ ਜਿਲਾ ਬਟਾਲਾ ਵਿੱਚ ਹੁਣ ਤੱਕ 65 ਪਵਿੱਤਰ ਅਕਸ਼ਤ ਕਲਸ਼ ਬਟਾਲਾ ਜ਼ਿਲੇ ਵੱਖ ਵੱਖ ਮੰਦਰਾਂ ਚ ਸ਼ੁਸ਼ੋਬਿਤ ਹੋ ਚੁਕੇ ਹਨ। ਬਾਕੀ ਸਨਾਤਨੀ ਧਾਰਮਿਕ ਕੇਂਦਰ ਅਤੇ ਮੰਦਿਰਾਂ ਚ ਸੰਪਰਕ ਜਾਰੀ ਹੈ।ਦਿਨੇਸ਼ ਸਤੀ ਨੇ ਕਿਹਾ ਕਿ ਇਹ ਪਵਿੱਤਰ ਅਭੀਮੰਤਰਤ ਅਕਸ਼ਤ ਕਲਸ਼ ਅਯੁੱਧਿਆ ਧਾਮ ਤੋਂ ਆਏ ਹਨ ਅਤੇ ਬਟਾਲਾ ਜ਼ਿਲ੍ਹੇ ਦੇ ਵੱਖ-ਵੱਖ ਮੰਦਰਾਂ ਵਿੱਚ ਸ਼ਰਧਾ ਨਾਲ ਸਥਾਪਿਤ ਕੀਤੇ ਗਏ ਹਨ ਅਤੇ ਰੋਜ਼ਾਨਾ ਸਵੇਰੇ-ਸ਼ਾਮ ਇਨ੍ਹਾਂ ਦੀ ਪੂਜਾ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਹੁਣ 1 ਜਨਵਰੀ ਤੋਂ 15 ਜਨਵਰੀ ਤੱਕ ਪੂਰੇ ਸੂਬੇ ਦੀ ਤਰ੍ਹਾਂ, ਦੇਸ਼ ਦੀ ਤਰ੍ਹਾਂ, ਬਟਾਲਾ ਜ਼ਿਲ੍ਹੇ ਦੇ ਹਰ ਘਰ ਨਾਲ ਸੰਪਰਕ ਕੀਤਾ ਜਾਵੇਗਾ ਜਿਸ ਵਿਚ ਪਵਿੱਤਰ ਅਕਸ਼ਤ, ਜਾਣਕਾਰੀ ਵਾਲ਼ਾ ਪਤ੍ਰਕ ਦੇ ਨਾਲ-ਨਾਲ ਭਗਵਾਨ ਰਾਮ ਜੀ ਦਾ ਚਿੱਤਰ ਹਰ ਘਰ ਨੂੰ ਦਿੱਤਾ ਜਾਵੇਗਾ । 22 ਜਨਵਰੀ ਨੂੰ ਹਰ ਮੰਦਰ ਵਿੱਚ ਕੀਰਤਨ ਹੋਵੇਗਾ ਅਤੇ ਅਯੁੱਧਿਆ ਵਿੱਚ ਹੋਣ ਵਾਲੇ ਪਾਵਨ ਸਮਾਗਮ ਨੂੰ ਲਾਈਵ ਦਿਖਾਉਣ ਦਾ ਪ੍ਰਬੰਧ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ 22 ਜਨਵਰੀ ਨੂੰ ਦੇਸ਼ ਭਰ ‘ਚ ਦੀਵਾਲੀ ਵਾਂਗ ਉੱਤਸਵ ਮਨਾਏ ਜਾਣਗੇ। ਸਾਰੇ ਘਰਾਂ ਅਤੇ ਮੰਦਰਾਂ ਨੂੰ ਦੀਵੇ ,ਮੋਮਬੱਤੀਆਂ ਨਾਲ਼ ਰੌਸ਼ਨ ਕੀਤੇ ਜਾਣਗੇ। ਸਮੁੱਚੇ ਰਾਸ਼ਟਰ ਅਤੇ ਪ੍ਰਾਂਤ ਵਾਂਗ ਸਾਡੇ ਬਟਾਲਾ ਜ਼ਿਲ੍ਹੇ ਦਾ ਹਰ ਮੰਦਰ ਅਯੁੱਧਿਆ ਧਾਮ ਦਾ ਰੂਪ ਬਣ ਜਾਵੇਗਾ। ਸਾਰਾ ਰਾਸ਼ਟਰ ਰਾਮਮਯ ਹੋਵੇਗਾ।ਇਸ ਪ੍ਰਾਣ ਪ੍ਰਤਿਸ਼ਠਾ ਪ੍ਰੋਗਰਾਮ ਵਿੱਚ ਰਾਮ ਭਗਤ ਭਾਵੁਕ ਹੋ ਰਹੇ ਹਨ ਅਤੇ ਓਹਨਾਂ ਵਿੱਚ ਭਾਰੀ ਉਤਸ਼ਾਹ ਹੈ। ਇਹ ਸਾਰਾ ਸਪੰਰਕ ਅਭਿਆਨ “ਸ਼੍ਰੀ ਰਾਮ ਜਨਮ ਭੂਮੀ ਘਰ ਘਰ ਸੰਪਰਕ ਅਭਿਆਨ ਸਮਿਤੀ ” ਰਾਮ ਭਗਤਾਂ ਦੇ ਸਹਿਯੋਗ ਨਾਲ਼ ਕਰ ਰਹੀ ਹੈ। ਇਸ ਸਮਿਤੀ ਦੇ ਪਾਲਕ ਅਧਿਕਾਰੀ ਮਾਨਨੀਯ ਸ਼੍ਰੀ ਕੇ .ਐਲ. ਗੁਪਤਾ ਜੀ,ਜਿਲਾ ਸੰਯੋਜਕ ਹਰਿਕ੍ਰਿਸ਼ਨ, ਸਹਿ ਜਿਲਾ ਸੰਯੋਜਕ ਰੋਹਿਤ ਸ਼ਰਮਾ, ਸਹਿ ਜਿਲਾ ਸੰਯੋਜਕ ਸ਼ਿਵ ਚੰਦਰ , ਮੈਂਬਰ ਹਨੀ ਮਿੱਤਲ , ਪਰਮਜੀਤ ਤਲਵਾਰ , ਵਰਿੰਦਰ ਪ੍ਰਭਾਕਰ, ਨਾਗੇਸ਼ ਕੁਮਾਰ, ਅਸ਼ਵਨੀ ਸੁੰਦਰ, ਅਮਿਤ ਡੋਗਰਾ, ਸ਼ਿਵਮ ਅਹੂਜਾ ਸ਼ਾਮਿਲ ਹਨ।