ਬੀਰ ਅਮਰ ਮਾਹਲ , ਅੰਮ੍ਰਿਤਸਰ।
ਅਲਜ਼ਾਈਮਰ ਅਤੇ ਡਿਮੈਂਸ਼ੀਆ ਵਰਗੀਆਂ ਬਿਮਾਰੀਆਂ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਲਈ ਅੱਤੇ ਇਸ ਦਿਮਾਗੀ ਬੀਮਾਰੀ , ਜਿਸ ਨਾਲ ਹੌਲੀ-ਹੌਲੀ ਵਿਅਕਤੀ ਦੀ ਯਾਦ ਸ਼ਕਤੀ ਅਤੇ ਸੋਚਣ ਦੀ ਸ਼ਕਤੀ ਘਟਦੀ ਹੈ।ਦਿਮਾਗ ਰੋਗਾਂ ਦੇ ਮਾਹਰ ਡਾਕਟਰ ਦਿਨੇਸ਼ ਕੁਮਾਰ ਡੀ ਐਮ ਨਿਰਾਲੋਜੀ ਪ੍ਰੋਫੈਸਰ ਗੁਰੂ ਰਾਮਦਾਸ ਜੀ ਮੈਡੀਕਲ ਕਾਲਜ ਵੱਲਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਦਿਮਾਗ ਦੇ ਸੈੱਲਾਂ ਦੇ ਕਮਜ਼ੋਰ ਹੋਣ ਕਾਰਨ ਅਲਜ਼ਾਈਮਰ ਦਾ ਖ਼ਤਰਾ ਵੱਧ ਜਾਂਦਾ ਹੈ ਅਤੇ ਵਿਅਕਤੀ ਹੌਲੀ-ਹੌਲੀ ਆਪਣੀ ਯਾਦਾਸ਼ਤ ਗੁਆਉਣਾ ਸ਼ੁਰੂ ਕਰ ਦਿੰਦਾ ਹੈ।
ਡਿਮੈਂਸ਼ੀਆ ਅਲਜ਼ਾਈਮਰ ਰੋਗ ਦਾ ਸਭ ਤੋਂ ਆਮ ਰੂਪ ਹੈ। ਇਹ ਬਿਮਾਰੀ ਸਿਰਫ਼ ਬਜ਼ੁਰਗਾਂ ਤੱਕ ਹੀ ਸੀਮਤ ਨਹੀਂ ਰਹਿ ਗਈ , ਸਗੋਂ ਨੌਜਵਾਨ ਵੀ ਇਸ ਬਿਮਾਰੀ ਦੀ ਲਪੇਟ ਵਿੱਚ ਆ ਰਹੇ ਹਨ। ਹਰ ਸਾਲ ਲੱਖਾਂ ਲੋਕ ਇਸ ਬਿਮਾਰੀ ਦਾ ਸ਼ਿਕਾਰ ਹੋ ਰਹੇ ਹਨ।ਉਨ੍ਹਾਂ ਕਿਹਾ ਕਿ ਸਮੇਂ ਸਿਰ ਇਸ ਦੇ ਲੱਛਣਾਂ ਨੂੰ ਪਛਾਣ ਕੇ ਕਿਸੇ ਮਾਹਿਰ ਨਿਊਰੋਲੋਜਿਸਟ ਤੋਂ ਇਲਾਜ ਸ਼ੁਰੂ ਕਰਵਾਇਆ ਜਾਵੇ ਤਾਂ ਇਸ ਬਿਮਾਰੀ ਤੋਂ ਕਾਫੀ ਹੱਦ ਤੱਕ ਬਚਿਆ ਜਾ ਸਕਦਾ ਹੈ। ਮਾਹਰ ਨੇ ਹੋਰ ਦੱਸਿਆ ਕਿ ਇਸ ਰੋਗ ਨਾਲ ਅੱਖਾਂ ਦੀ ਰੋਸ਼ਨੀ ਘਟਣਾ, ਛੋਟੇ-ਮੋਟੇ ਕੰਮ ਕਰਨ ਵਿੱਚ ਮੁਸ਼ਕਲ, ਪਰਿਵਾਰ ਦੇ ਮੈਂਬਰਾਂ ਨੂੰ ਪਛਾਣ ਨਾ ਸਕਣਾ, ਰਾਤ ਨੂੰ ਨੀਂਦ ਨਾ ਆਉਣਾ, ਰੱਖੀਆਂ ਚੀਜ਼ਾਂ ਭੁੱਲ ਜਾਣਾ, ਉਦਾਸੀ, ਡਰ, ਸ਼ਖਸੀਅਤ ਵਿੱਚ ਤਬਦੀਲੀ, ਯਾਦ ਨਾ ਆਉਣਾ।
ਉਨ੍ਹਾਂ ਕਿਹਾ ਕਿ ਅਲਜ਼ਾਈਮਰ ਦਾ ਪੂਰਾ ਇਲਾਜ ਨਹੀਂ ਹੈ, ਪਰ ਇਸ ਦੇ ਪ੍ਰਭਾਵ ਨੂੰ ਘੱਟ ਕੀਤਾ ਜਾ ਸਕਦਾ ਪਰ, ਯਾਦਾਸ਼ਤ ਵਧਾਉਣ ਦੀਆਂ ਕਸਰਤਾਂ ਕਰਵਾਕੇ ਤੇ ਦਵਾਈਆਂ ਨਾਲ ਅਲਜ਼ਾਈਮਰ ਨੂੰ ਕਾਫੀ ਹੱਦ ਤੱਕ ਘਟਾਇਆ ਜਾ ਸਕਦਾ ਹੈ
ਉਨ੍ਹਾਂ ਕਿਹਾ ਕਿ ਆਪਣੀ ਜੀਵਨ ਸ਼ੈਲੀ ਵਿੱਚ ਕੁਝ ਬਦਲਾਅ ਕਰਕੇ ਇਸ ਬਿਮਾਰੀ ਤੋਂ ਕਾਫੀ ਹੱਦ ਤੱਕ ਬਚਿਆ ਜਾ ਸਕਦਾ ਹੈ। ਜਿਵੇਂ ਕਿ ਪੌਸ਼ਟਿਕ ਤੱਤਾਂ ਨਾਲ ਭਰਪੂਰ ਖੁਰਾਕ ਲਓ, ਲੋਕਾਂ ਨਾਲ ਮੇਲ਼ -ਮਿਲਾਪ ਤਾਂ ਕਿ ਡਿਪਰੈਸ਼ਨ ਨਾ ਹੋਵੇ। ਭਰਪੂਰ ਨੀਂਦ ਲਓ, ਨਸ਼ਿਆਂ ਤੋਂ ਦੂਰ ਰਹੋ, ਬਲੱਡ ਪ੍ਰੈਸ਼ਰ ਅਤੇ ਸ਼ੂਗਰ ਨੂੰ ਕੰਟਰੋਲ ਕਰੋ, ਨਿਯਮਤ ਕਸਰਤ ਕਰੋ ਅਤੇ ਸਕਾਰਾਤਮਕ ਸੋਚ ਬਣਾਈ ਰੱਖੋ। ਕੈਪਸਨ। ਜਾਣਕਾਰੀ ਦਿੰਦੇ ਹੋਏ ਡਾਕਟਰ ਦਿਨੇਸ਼ ਕੁਮਾਰ ਡੀ ਐਮ ਨਿਰਾਲੋਜੀ।