ਬਟਾਲਾ,18 ਮਾਰਚ
ਦਿਨ ਪ੍ਰਤੀ ਦਿਨ ਵੱਧ ਰਹੇ ਕ੍ਰਾਈਮ ਨੂੰ ਨੱਥ ਪਾਉਣ ਲਈ
ਅੱਜ ਕਾਂਗਰਸ ਪਾਰਟੀ ਦਾ ਵਫਦ ਐਸਐਸਪੀ ਸ੍ਰੀ ਅਸ਼ਵਨੀ ਗੁਟਿਆਲ ਜੀ ਨੂੰ ਮਿਲਿਆ ਜਿਸ ਵਿੱਚ ਕਾਂਗਰਸ ਪਾਰਟੀ ਬਟਾਲਾ ਦੇ ਪ੍ਰਧਾਨ ਸੰਜੀਵ ਸ਼ਰਮਾ ਅਤੇ ਤੇ ਜਿਲਾ ਸੀਨੀਅਰ ਮੀਤ ਪ੍ਰਧਾਨ ਗੁੱਡੂ ਸੇਠ ਸਾਬਕਾ ਪ੍ਰਧਾਨ ਸਵਰਨ ਮੁਡ ਜੀ ਕੌਂਸਲਰ ਚੰਦਰ ਮੋਹਣ ਵਿਜ ਅਤੇ ਕੌਂਸਲਰ ਗੁਰਪ੍ਰੀਤ ਸਿੰਘ ਸ਼ਾਨਾ , ਸਪੋਕਸਪਰਸਨ ਹੀਰਾ ਅਤਰੀ, ਰਾਜਾ ਗੁਰਬਖਸ਼ ਹੋਰ ਕਾਂਗਰਸ ਦੇ ਲੀਡਰ ਸਾਹਿਬਾਨ ਅੱਜ ਲਾਅ & ਆਰਡਰ ਦੇ ਅੱਜ ਕਾਨੂੰਨ ਵਿਵਸਥਾ ਸਬੰਧੀ ਐਸਐਸਪੀ ਸਾਹਿਬ ਨਾਲ ਮੁਲਾਕਾਤ ਕੀਤੀ ਪਿੱਛੇ ਜੀ ਸਾਡੇ ਮੰਡਲ ਪ੍ਰਧਾਨ ਰਜਿੰਦਰ ਨਿੰਦਾ ਜੀ ਦੇ ਭਾਣਜਾ ਨੌਜਵਾਨ ਜਿਹੜਾ ਚੰਡੀਗੜ੍ਹ ਵਿਖੇ ਵੀ ਬੀਟੈਕ ਕਰ ਰਿਹਾ ਸੀ ਔਰ ਆਪਣੀ ਬੀਟੈਕ ਦੀ ਪੜ੍ਹਾਈ ਪੂਰੀ ਕਰਕੇ ਆਪਣੇ ਘਰ ਬਟਾਲੇ ਵਿਖੇ ਵਾਪਸ ਆਇਆ ਤਾਂ ਉਸਨੇ ਦੇਖਿਆ ਕਿ ਉਸ ਦੇ ਘਰ ਦੇ ਬਾਹਰ ਕੁਝ ਨੌਜਵਾਨ ਨਸ਼ਾ ਕਰ ਰਹੇ ਸਨ ਅਤੇ ਕੁਝ ਨੌਜਵਾਨ ਨਸ਼ਾ ਕਰਨ ਵਾਲੇ ਨੂੰ ਨਸ਼ੇ ਦੀਆਂ ਪੂੜੀਆਂ ਦੇ ਰਹੇ ਸਨ । ਉਸਨੇ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਵੀ ਤੁਸੀਂ ਮੇਰੇ ਦਰਵਾਜੇ ਗਾੜੀ ਨਸ਼ੇ ਦੇ ਕਾਰੋਬਾਰ ਨਾ ਕਰੋ । ਉਹ ਲੋਕ ਉਸ ਨੂੰ ਗੱਲ ਪੈ ਗਏ ਉਸ ਨੂੰ ਗਾਲੀ ਗਲੋਚ ਕੀਤਾ ਤੇ ਲੜਕੇ ਦੇ ਪਿਤਾ ਗੁਰਦੀਪ ਸਿੰਘ ਬਿੱਟੂ ਨੇ ਆਪਣੇ ਪੁੱਤਰ ਜਸ਼ਨਪ੍ਰੀਤ ਨੂੰ ਵਾਪਿਸ ਘਰ ਲੈਕੇ ਚਲਾ ਗਿਆ। ਉਹਨਾਂ ਨੇ ਸਿੰਬਲ ਚੌਂਕੀ ਵਿਖੇ 13 ਤਰੀਕ ਨੂੰ ਸਵੇਰੇ ਦਰਖਾਸਤ ਦਿੱਤੀ ਅਤੇ ਪੁਲਿਸ ਉਸ ਦਰਖਾਸਤ ਦੇ ਉੱਤੇ ਕਿਸੇ ਕਿਸਮ ਦਾ ਕੋਈ ਕਾਰਵਾਈ ਨਹੀਂ ਕੀਤੀ ਉਸੇ ਦਿਨ ਸ਼ਾਮ ਨੂੰ ਉਹ ਲੜਕਾ ਜਦੋਂ ਆਪਣੇ ਘਰ ਦੇ ਬਾਹਰ ਖੜਾ ਹੋਇਆ ਕੁਛ ਲੋਕ ਇਕੱਠੇ ਹੋ ਕੇ ਆਏ ਤੇ ਉਸ ਨੂੰ ਮਾਰਨ ਲੱਗ ਪਏ ਉਹਦੇ ਪਿਤਾ ਉਸ ਨੂੰ ਛੁਡਾਉਣ ਦੀ ਕੋਸ਼ਿਸ਼ ਕੀਤੀ ਉਹਨਾਂ ਦੇ ਚਾਕੂ ਮਾਰ ਦਿੱਤਾ ਤੇ ਜਸ਼ਨਪ੍ਰੀਤ ਤੇ ਕ੍ਰਿਚਾਂ ਮਾਰ ਕੇ ਉਸ ਦਾ ਕਤਲ ਕਰ ਦਿੱਤਾ ਗਿਆ । ਉਸ ਦੀ ਮੌਕੇ ਤੇ ਮੌਤ ਹੋ ਗਈ ਅੱਜ ਅਸੀਂ ਉਹਨਾਂ ਦੇ ਉੱਪਰ ਜੋ ਤਸ਼ੱਦਦ ਹੋਇਆ ਉਸ ਬਾਰੇ ਐਸਐਸਪੀ ਸਾਹਿਬ ਜੀ ਨੂੰ ਆ ਕੇ ਸਾਰੀ ਕਹਾਣੀ ਦੱਸੀ ਪਰ ਪੁਲਿਸ ਵੱਲੋਂ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ । ਬਟਾਲੇ ਸ਼ਹਿਰ ਦੇ ਵਿੱਚ ਨਸ਼ੇ ਦਾ ਕਾਰੋਬਾਰ ਦਿਨ ਰਾਤ ਵੱਧ ਰਿਹਾ ਮੈਡਮ ਨੂੰ ਬੇਨਤੀ ਕੀਤੀ ਕਿ ਮੈਡਮ ਤੁਸੀਂ ਮਮਤਾ ਦੇ ਰੂਪ ਅਤੇ ਦੇਵੀ ਸਰੂਪ ਦੀ ਵੀ ਮੂਰਤ ਹੋ , ਆਪਣਾ ਦੁਰਗਾ ਰੂਪ ਦਿਖਾਓ ਨਸ਼ੇ ਦੇ ਖਿਲਾਫ ਪੁਲਿਸ ਨੂੰ ਸਖਤ ਕਰੋ ਤਾਂ ਜੋ ਸਾਡਾ ਬਟਾਲੇ ਸ਼ਹਿਰ ਬੱਚ ਸਕੇ ਮੈਡਮ ਨੇ ਸਾਨੂੰ ਬੇਨਤੀ ਕੀਤੀ ਕਿ ਸਾਨੂੰ ਪਬਲਿਕ ਦਾ ਸਾਥ ਚਾਹੀਦਾ ਫਿਰ ਹੀ ਨਸ਼ਾ ਖਤਮ ਹੋਵੇਗਾ । ਸਵਾਲ ਇਹ ਹੈ ਕਿ ਪਬਲਿਕ ਤੇ ਸਾਥ ਦੇਣ ਨੂੰ ਤਿਆਰ ਹੈ ਪਰ ਕਿ ਪੁਲਿਸ ਉਹਦਾ ਸਾਥ ਲੈਣ ਨੂੰ ਤਿਆਰ ਹੈ ।ਜਸ਼ਨਪ੍ਰੀਤ ਨੇ ਤੇ ਪੁਲਿਸ ਨੂੰ ਦਰਖਾਸਤ ਦਿੱਤੀ ਸੀ ਫਲਾਣਾ ਫਲਾਣਾ ਬੰਦਾ ਨਸ਼ੇ ਦਾ ਕਾਰੋਬਾਰ ਕਰ ਰਿਹਾ । ਉਸ ਤੇ ਕਾਰਵਾਈ ਹੁੰਦੀ ਤਾਂ ਜਸ਼ਨਪ੍ਰੀਤ ਉਹਦਾ ਕਤਲ ਨਾ ਹੁੰਦਾ। ਦੱਸੋ ਕੌਣ ਆ ਕੇ ਕਹੇਗਾ ਕਿ ਫਲਾਣਾ ਬੰਦਾ ਨਸ਼ਾ ਵੇਚ ਰਿਹਾ ਹਰ ਇੰਨਸਾਨ ਨੂੰ ਆਪਣੀ ਜਾਨ ਪਿਆਰੀ ਹੈ ਕੌਣ ਚਾਹੇਗਾ ਸ਼ਾਮ ਨੂੰ ਮੇਰੇ ਪਰਿਵਾਰ ਦਾ ਮੈਂਬਰ ਜਾਂ ਮੇਰੇ ਪੁੱਤਰ ਦਾ ਕਤਲ ਹੋਵੇ। ਪੁਲਿਸ ਦਾ ਸਾਥ ਲੋਕ ਤਾਂ ਹੀ ਦੇ ਸਕਦੇ ਹਨ ਜੇ ਪੁਲਿਸ ਦੇ ਵਿੱਚ ਜਾਨ ਹੋਵੇ ਤਾਂ ਹੀ ਲੋਕ ਸਾਥ ਦੇਣਾ ਗਏ। ਪੁਲਿਸ ਡਿਪਾਰਟਮੈਂਟ ਨਸ਼ੇ ਦੇ ਖਿਲਾਫ ਬਿਲਕੁਲ ਫੇਲ ਹੋ ਗਈ ਪਰ ਆਮ ਲੋਕਾਂ ਨੂੰ ਪੁਲਿਸ ਤੇ ਹੀ ਆਸ ਹੁੰਦੀ ਹੈ ਤਾਂ ਹੀ ਫਰਿਆਦ ਹੀ ਪੁਲਿਸ ਨੇ ਕੀਤੀ ਜਾਂਦੀ ਹੈ ਪਰ ਪੰਜਾਬ ਸਰਕਾਰ ਇਸ ਉੱਪਰ ਫੈਲ ਹੋ ਚੁੱਕੀ ਸੋ ਐਸ ਐਸ ਪੀ ਦੇ ਵਿਸ਼ਵਾਸ ਦਿੱਤਾ ਦੇਖਦੇ ਹਾਂ ਇਸ ਉੱਪਰ ਕੀ ਕਾਰਵਾਈ ਹੁੰਦੀ ਹੈ ਨਹੀਂ ਤਾਂ ਕਾਂਗਰਸ ਪਾਰਟੀ ਹਮੇਸ਼ਾ ਹੀ ਲੋਕਾਂ ਦੇ ਨਾਲ ਉਹਨਾਂ ਦੇ ਪਿਆਰ ਸਦਕਾ ਬਟਾਲੇ ਸ਼ਹਿਰ ਦੇ ਵਾਸਤੇ ਪ੍ਰਸ਼ਾਸਨ ਖਿਲਾਫ ਕੋਈ ਵੀ ਮੁੱਦਾ ਹੋਵੇਗੀ ਤਾਂ ਕਿ ਪ੍ਰਸ਼ਾਸਨ ਨੂੰ ਜਗਾਉਣ ਦਾ ਕੰਮ ਕਰਦੇ ਰਵਾਂਗੇ।