ਫਜਲਾਬਾਦ
ਪਿੰਡ ਫਜਲਾਬਾਦ ਵਿਖੇ ਪਟਵਾਰੀ ਗੁਰਮੀਤ ਸਿੰਘ ਵੱਲੋਂ ਆਪਣੇ ਪੋਤਰੇ ਕਾਕਾ ਅੰਗਦ ਸਿੰਘ ਅਤੇ ਪੋਤਰੀ ਅਰਜੋਈ ਕਾਹਲੋਂ ਦੀ ਤੰਦਰੁਸਤੀ ਵਾਸਤੇ ਆਪਣੇ ਘਰ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅਖੰਡ ਪਾਠ ਕਰਵਾਇਆ। ਜਿਸ ਵਿੱਚ ਪੰਥ ਪ੍ਰਸਿੱਧ ਢਾਡੀ ਜਥਾ ਗਿਆਨੀ ਸਰਬਜੀਤ ਸਿੰਘ ਐਮ ਏ ਫਜਲਾਬਾਦ ਵਾਲਿਆਂ ਨੇ ਗੁਰਮਤਿ ਵਿਚਾਰਾਂ ਰਾਹੀਂ ਆਈਆਂ ਸੰਗਤਾਂ ਨੂੰ ਨਿਹਾਲ ਕੀਤਾ। ਇਸ ਮੌਕੇ ਤੇ ਸਰਪੰਚ ਦਲਬੀਰ ਸਿੰਘ,ਸਰਪੰਚ ਹਰਿੰਦਰਜੀਤ ਕੌਰ,ਕਾਨੂੰਗੋ ਭੁਪਿੰਦਰ ਸਿੰਘ ਕਾਹਲੋਂ, ਮਾਸਟਰ ਸੂਬਾ ਸਿੰਘ ਅਤੇ ਪਿੰਡ ਵਾਸੀ ਹਾਜਰ ਸਨ।