ਬਟਾਲਾ(ਸੁਮੀਤ ਨਾਰੰਗ, ਆਦਰਸ਼ ਤੁੱਲੀ,ਚਰਨਦੀਪ ਬੇਦੀ)
*ਵਣਵਾਸੀ ਕਲਿਆਣ ਆਸ਼ਰਮ ਪੰਜਾਬ ਦੀ ਪ੍ਰਾਂਤ ਸਮਿਤੀ ਅਤੇ ਆਯਾਮ ਬੈਠਕ ਅੰਮ੍ਰਿਤਸਰ ਦੇ ਮਾਧਵ ਨਿਕੇਤਨ ਸਕੂਲ ਵਿੱਚ ਸਫਲਤਾਪੂਰਵਕ ਸਪੰਨ ਹੋਈ। ਇਸ ਮੌਕੇ ਤੇ ਉਤਰ ਖੇਤਰ ਸੰਗਠਨ ਮੰਤਰੀ ਡਾਲ ਚੰਦ , ਪੰਜਾਬ ਪ੍ਰਧਾਨ ਕੈਲਾਸ਼ ਗਰਗ, ਸੰਗਠਨ ਮੰਤਰੀ ਅਨੰਦ ਸਰੂਪ, ਅਤੇ ਪ੍ਰਾਂਤ ਮਹਾਂਸਚਿਵ ਦਿਨੇਸ਼ ਸਤੀ ਦੀ ਹਾਜ਼ਰੀ ਵਿੱਚ ਮਹਿਲਾਵਾਂ ਦੀ ਟੀਮ ਦਾ ਗਠਨ ਅਤੇ ਨਿਯੁਕਤੀਆਂ ਕੀਤੀਆਂ ਗਈਆਂ। ਪ੍ਰਚਾਰ ਅਤੇ ਪਰਚਾਰ ਪ੍ਰਾਂਤ ਸਹਿ ਪਰਮੁੱਖ ਈਸ਼ੂ ਰਾਂਚਲ਼ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਕਿਹਾ ਕਿ ਇਸ ਵਿਸੇਸ਼ ਬੈਠਕ ਵਿਚ ਮਹਿਲਾ ਸਸ਼ਕਤੀਕਰਨ ਕਰਦੇ ਹੋਏ ਸੂਵਰਸ਼ਾ ਬੇਰੀ ਸਰਪਰਸਤ, ਨੀਰਜ ਸੇਠ ਮਹਿਲਾ ਪ੍ਰਾਂਤ ਕਾਰਜ ਪਰਮੁੱਖ, ਮੀਨੂ ਬਾਲੀ ਪ੍ਰਾਂਤ ਕਾਰਜ ਸਹਿ ਪਰਮੁੱਖ, ਅਨੂੰ ਦੁਆ ਪ੍ਰਾਂਤ ਕਾਰਜ ਸਹਿ ਪਰਮੁੱਖ , ਸੁਮਨ ਲਤਾ ਪ੍ਰਾਂਤ ਕਾਰਜ ਸਹਿ ਪਰਮੁੱਖ ਨਿਯੁਕਤ ਕੀਤਾ ਗਿਆ।
ਇਸ ਤੋਂ ਇਲਾਵਾ ਮਹਿਲਾ ਪ੍ਰਾਂਤ ਕਾਰਜਕਾਰਨੀ ਮੈਂਬਰ ਸ਼ਰੂਤੀ ਕਪੂਰ, ਤਮੱਨਾ ਮੋਦਗਿਲ, ਮੋਨਿਕਾ ਜੈਨ, ਰੇਖਾ ਸਤੀ, ਰਜਨੀ , ਸੀਮਾ ਮੋਦੀ ਦੀ ਘੋਸ਼ਣਾ ਕੀਤੀ ਗਈ ।*ਇਥੇ ਇਹ ਜਿਕਰਯੋਗ ਹੈ ਕਿ ਬਨਵਾਸੀ ਕਲਿਆਣ ਆਸ਼ਰਮ ਬਹੁਤ ਵੱਡੇ ਪੱਧਰ ਤੇ ਵਨ ਵਾਸੀ ਸਮਾਜ ਦੇ ਭੈਣਾਂ ਭਰਾਵਾਂ ਦੇ ਲਈ ਸਿੱਖਿਆ, ਸਿਹਤ ਸਹੂਲਤਾਂ, ਰੋਜ਼ਗਾਰ, ਸਪੋਰਟਸ ਸੈਂਟਰ, ਧਾਰਮਿਕ ਅਤੇ ਸਮਾਜਿਕ ਪ੍ਰਕਲਪ ਚਲਾਉਂਦਾ ਹੈ ਹਜ਼ਾਰਾਂ ਵਿਦਿਆਰਥੀ ਇਹਨਾਂ ਦੁਆਰਾ ਚਲਾਏ ਜਾ ਰਹੇ ਸਕੂਲਾਂ ਤੇ ਕਾਲਜਾਂ ਦੇ ਵਿੱਚ ਸਿੱਖਿਆ ਪ੍ਰਾਪਤ ਕਰ ਰਹੇ ਹਨ ।ਵਨਵਾਸੀ ਸਮਾਜ ਦੇ ਲੋਕਾਂ ਦੇ ਜੀਵਨ ਪੱਧਰ ਨੂੰ ਉੱਪਰ ਚੁੱਕਣ ਦੇ ਲਈ ਆਮ ਸਮਾਜ ਦੇ ਸਹਿਯੋਗ ਦੇ ਨਾਲ ਵਣਵਾਸੀ ਕਲਿਆਣ ਆਸ਼ਰਮ ਯਤਨਸ਼ੀਲ ਹੈ। ਵਨ ਵਾਸੀ ਸਮਾਜ ਦੇ 55 ਹਜਾਰ ਪਿੰਡਾਂ ਦੇ ਵਿੱਚ ਵਨਵਾਸੀ ਕਲਿਆਣ ਆਸ਼ਰਮ ਸੰਪਰਕ ਕਰ ਚੁੱਕਾ ਹੈ ਅਤੇ ਸੇਵਾ ਦੇ ਕੰਮ ਚਲਾਏ ਜਾ ਰਹੇ ਹਨ।