ਮੈਲਬੌਰਨ ( ਚੌਧਰੀ, ਆਦਰਸ਼ ਤੁੱਲੀ, ਬੇਦੀ )
ਹਲਕਾ ਫਤਿਹਗੜ੍ਹ ਚੂੜੀਆਂ ਤੋ ਹਲਕਾ ਇੰਚਾਰਜ, ਜਿਲਾ ਦਿਹਾਤੀ ਪ੍ਰਧਾਨ ਆਪ ਅਤੇ ਚੇਅਰਮੈਨ ਪਨਸਪ ਪੰਜਾਬ ਬਲਬੀਰ ਸਿੰਘ ਪੰਨੂ ਪਿਆਰ ਅਤੇ ਮੁਹੱਬਤ ਦੂਸਰਾ ਨਾਮ ਬਣ ਚੁੱਕਾ ਹੈ।
ਸਾਡੇ ਪੱਤਰਕਾਰ ਵੱਲੋ ਹਲਕੇ ਵਿੱਚ ਇਕੱਠੀ ਕੀਤੀ ਗਈ ਜਾਣਕਾਰੀ ਅਨੁਸਾਰ ਹਲਕੇ ਦੇ ਲੋਕਾ ਦਾ ਕਹਿਣਾ ਹੈ ਕਿ ਜੌ ਪਿਆਰ ਲੋਕ ਸਰਦਾਰ ਪੰਨੂ ਨੂੰ ਦੇ ਰਹੇ ਹਨ , ਉਹ ਪਿਆਰ ਹੀ ਬਦਲੇ ਵਿੱਚ ਸਰਦਾਰ ਪੰਨੂ ਅਪਣੇ ਹਲਕੇ ਦੇ ਲੋਕਾ ਨੂੰ ਦੇ ਰਹੇ ਹਨ। ਲੋਕਾ ਦਾ ਕਹਿਣਾ ਹੈ ਕਿ ਸਰਦਾਰ ਪੰਨੂ ਜਮੀਨੀ ਪੱਧਰ ਤੇ ਲੋਕਾ ਨਾਲ ਜੁੜੇ ਹੋਏ ਹਨ। ਇਹੋ ਕਾਰਨ ਹੈ ਕਿ ਸਭ ਤੋ ਜਿਆਦਾ ਲੋਕ ਸਰਦਾਰ ਪੰਨੂ ਨਾਲ ਜੁੜ ਰਹੇ ਹਨ ਅਤੇ ਸ਼ਾਇਦ ਲੋਕਾ ਦਾ ਕਿਸੇ ਹਲਕਾ ਇੰਚਾਰਜ ਨਾਲ ਜੁੜਨਾ ਅਪਣੇ ਆਪ ਚ ਇੱਕ ਰਿਕਾਰਡ ਹੈ। ਇਸ ਮੌਕੇ ਤੇ ਸਾਡੇ ਪੱਤਰਕਾਰ ਨੇ ਹਲਕੇ ਦੇ ਕਈ ਲੋਕਾ ਨਾਲ ਗੱਲ ਕੀਤੀ ਤਾਂ ਉਹਨਾਂ ਜੱਟਕੇ ਅੰਦਾਜ਼ ਵਿੱਚ ਕਿਹਾ ਕਿ ਹਲਕੇ ਵਿੱਚ ਤਾਂ ਪੰਨੂ ਪੰਨੂ ਹੋਈ ਪਈ ਹੈ। ਇਸ ਮੌਕੇ ਤੇ ਸਾਡੇ ਪੱਤਰਕਾਰ ਵੱਲੋ ਉਚੇਚੇ ਤੌਰ ਤੇ ਇੱਕ ਆਮ ਨਾਗਰਿਕ ਦੀ ਤਰਾ ਦਫ਼ਤਰ ਦਾ ਦੌਰਾ ਕੀਤਾ ਗਿਆ। ਇਸ ਮੌਕੇ ਤੇ ਸੈਂਕੜੇ ਲੋਕ ਆਪਣੇ ਕੰਮ ਕਰਵਾਉਣ ਲਈ ਆਏ ਹੋਏ ਸਨ। ਇਹ ਲੋਕ ਜਿੱਥੇ ਚਾਹ ਦੀਆ ਚੁਸਕੀਆਂ ਲੈਂਦਿਆ ਹੋਇਆ ਗੱਲਾਂ ਕਰ ਰਹੇ ਸਨ, ਉੱਥੇ ਹੀ ਇਹ ਗੱਲਾਂ ਕਰਦਿਆ ਮਾਣ ਮਹਿਸੂਸ ਕਰ ਰਹੇ ਸਨ ਕਿ ਜਿਹੜਾ ਵੀ ਅਪਣਾ ਜਾਇਜ ਕੰਮ ਲੈਕੇ ਪੰਨੂ ਸਾਹਿਬ ਕੋਲ ਆਉਂਦਾ ਹੈ ਤਾਂ ਬਿਲਕੁੱਲ ਹੀ ਸੰਤੁਸ਼ਟ ਹੋਕੇ ਵਾਪਿਸ ਜਾਂਦਾ ਹੈ। ਲੋਕਾ ਨੂੰ ਅਜਿਹੀਆਂ ਗੱਲਾਂ ਕਰਦਿਆ ਹੋਇਆ ਵੇਖਣਾ ਬਿਲਕੁੱਲ ਸਾਫ਼ ਨਜਰ ਆਉਂਦਾ ਹੈ ਕਿ ਪਿਆਰ ਅਤੇ ਮੁਹੱਬਤ ਦਾ ਦੂਸਰਾ ਨਾਮ ਸਰਦਾਰ ਬਲਬੀਰ ਸਿੰਘ ਪੰਨੂ ਹੈ।