ਮੈਲਬੌਰਨ/ ਬਟਾਲਾ ( ਚਰਨਦੀਪ ਬੇਦੀ/ ਅਦੱਰਸ਼ ਤੁੱਲੀ / ਚੌਧਰੀ)
ਇੱਕ ਆਮ ਕਹਾਵਤ ਹੈ ਕਿ ਸੋਨਾ ਅੱਗ ਦੀ ਭੱਠੀ ਵਿੱਚ ਤਪ ਤਪ ਕੇ ਕੁੰਦਨ ਬਣਦਾ ਹੈ। ਇਹ ਸ਼ਬਦ ਹਲਕਾ ਵਿਧਾਇਕ ਅਤੇ ਮੀਤ ਪ੍ਰਧਾਨ ਆਪ ਪੰਜਾਬ ਸਰਦਾਰ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਨੇ ਸਾਡੇ ਪੱਤਰਕਾਰ ਨੂੰ ਉਸ ਸਮੇਂ ਕਹੇ ਜੱਦ ਉਹਨਾਂ ਨੂੰ ਪੁੱਛਿਆ ਗਿਆ ਕਿ ਕੇਜਰੀਵਾਲ ਸਾਹਿਬ ਜੱਦ ਜੇਲ ਤੋ ਬਾਹਿਰ ਆਉਣਗੇ ਤਾਂ ਉਸ ਸਮੇਂ ਕੇਜਰੀਵਾਲ ਸਾਹਿਬ ਨੂੰ ਲੈਕੇ ਕੀ ਮਾਹੌਲ ਹੋਵੇਗਾ।
ਇਸ ਬਾਰੇ ਗੱਲ ਕਰਦਿਆਂ ਸਰਦਾਰ ਸ਼ੈਰੀ ਕਲਸੀ ਸਾਹਿਬ ਨੇ ਆਖਿਆ ਕਿ ਸੋਨੇ ਵਿੱਚ ਕੁੰਦਨ ਸਭ ਤੋਂ ਸ਼ੁੱਧ ਧਾਤੂ ਹੁੰਦੀ ਹੈ ਜੌ ਕਿ ਸੋਨੇ ਨੂੰ ਭੱਠੀ ਵਿੱਚ ਅੱਗ ਨਾਲ ਤਪਾਕੇ ਤਿਆਰ ਹੁੰਦੀ ਹੈ। ਉਹਨਾਂ ਆਖਿਆ ਕਿ ਕੇਜਰੀਵਾਲ ਸਾਹਿਬ ਨਾਲ ਧੱਕਾ ਕੀਤਾ ਜਾ ਰਿਹਾ ਹੈ। ਪਰ ਕੇਜਰੀਵਾਲ ਸਾਹਿਬ ਸੋਨੇ ਤੋ ਕੁੰਦਨ ਵਾਂਗ ਹੋਰ ਖਰੇ ਹੋਕੇ ਸਮਾਜ ਵਿੱਚ ਵਾਪਸੀ ਕਰਨਗੇ। ਉਹਨਾਂ ਆਖਿਆ ਕਿ ਇਤਿਹਾਸ ਗਵਾਹ ਹੈ ਕਿ ਜੱਦ ਵੀ ਕਿਸੇ ਵੱਡੇ ਲੀਡਰ ਤੇ ਚੋਣਾਂ ਦੌਰਾਨ ਝੂੱਠਾ ਪਰਚਾ ਦਰਜ ਹੁੰਦਾ ਹੈ ਤਾਂ ਅਗਲਾ ਜ਼ਬਰਦਸਤ ਤਾਕਤ ਨਾਲ ਵਾਪਸੀ ਕਰਦਾ ਹੈ। ਇਸੇ ਤਰ੍ਹਾਂ ਕੇਜਰੀਵਾਲ ਸਾਹਿਬ ਜ਼ਬਰਦਸਤ ਤਾਕਤ ਨਾਲ ਵਾਪਸੀ ਕਰਨਗੇ।