Tue. Jul 29th, 2025

*ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਦਾ ਤਿਆਗ ਕਰ ਅਜਿਹੇ ਸਮਾਜ ਭਲਾਈ ਉਪਰਾਲੇ ਕਰਨੇ ਚਾਹੀਦੇ ਹਨ —- ਹਰਬੰਸ ਸਿੰਘ ਚੈਨੇਵਾਲ਼*

*ਕੈਂਪ ਦੌਰਾਨ ਇਕੱਠਾ ਹੋਇਆ 102 ਯੂਨਿਟ ਖੂਨ ਮਰੀਜਾਂ ਲਈ ਵਰਦਾਨ ਸਾਬਿਤ ਹੋਵੇਗਾ__________ਜੋਗਿੰਦਰ ਅੰਗੂਰਾਲਾ*

*ਦਸਵੰਧ ਫਾਊਂਡੇਸ਼ਨ ਦਾ ਇਹ ਸਮਾਜ ਭਲਾਈ ਉਪਰਾਲਾ ਸ਼ਲਾਘਾਯੋਗ________ਨਵਤੇਜ ਗੁੱਗੂ*

*ਹਰ ਸਹਿੰਦੇ ਵਿਅਕਤੀ ਨੂੰ ਆਪਣਾ ਦਸਵੰਧ ਕੱਢ ਕੇ ਸਮਾਜ ਭਲਾਈ ਕੰਮਾਂ ਵਿਚ ਲਗਾਉਣਾ ਚਾਹੀਦਾ ਹੈ ____________ਰਾਜੀਵ ਬੱਬੂ ਵਿਗ*

*ਬਲਡ ਕੈਂਪ ਵਿੱਚ ਸਹਿਯੋਗ ਦੇਣ ਵਾਲੇ ਸਾਰੇ ਸਾਥੀਆਂ ਦੇ ਰਿਣੀ ਹਾਂ ________ਲਵਲੀ ਕੁਮਾਰ, ਈਸ਼ੂ ਰਾਂਚਲ਼, ਕਮਲ ਜੰਭਾ*

ਬਟਾਲਾ(ਆਦਰਸ਼ ਤੁੱਲੀ, ਸੁਮੀਤ ਨਾਰੰਗ, ਚਰਨਦੀਪ ਬੇਦੀ)

ਦਸਵੰਧ ਫਾਊਂਡੇਸ਼ਨ ਵਲੋ ਪ੍ਰਧਾਨ ਲਵਲੀ ਕੁਮਾਰ, ਚੇਅਰਮੈਨ ਈਸ਼ੂ ਰਾਂਚਲ਼ ਅਤੇ ਸੈਕਟਰੀ ਕਮਲ ਜੰਭਾ ਦੀ ਅਗਵਾਈ ਹੇਠ ਪਹਿਲਾ ਖੂਨ ਦਾਨ ਕੈਂਪ ਲਗਾਇਆ ਗਿਆ।

 

ਜਿਸ ਵਿਚ 102 ਯੂਨਿਟ ਖੂਨ ਇਕੱਠਾ ਹੋਇਆ ਜਿਸ ਨੂੰ ਮਾਤਾ ਸੁਲੱਖਣੀ ਦੇਵੀ ਸਿਵਲ ਹਸਪਤਾਲ ਦੀ ਮਾਹਿਰ ਮੈਡੀਕਲ ਟੀਮ ਵਲੋ ਹਸਪਤਾਲ ਦੇ ਬੱਲਡ ਬੈਂਕ ਵਿਚ ਭੇਜ ਦਿੱਤਾ ਗਿਆ।ਇਸ ਮੌਕੇਂ ਤੇ ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਹਰਬੰਸ ਸਿੰਘ ਚੈਨੇਵਾਲ਼ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਜਦ ਕਿ ਮਜ਼ਬੂਤ ਰਾਸ਼ਟਰ ਸੰਗਠਨ ਦੇ ਕੌਮੀ ਪ੍ਰਧਾਨ ਜੋਗਿੰਦਰ ਅੰਗੁਰਾਲਾ, ਨਵਤੇਜ ਹਿਊਮਨਟਿ ਹਸਪਤਾਲ ਦੇ ਸੰਚਾਲਕ ਨਵਤੇਜ ਗੁੱਗੂ, ਨੀਵ ਵੈਲਫੇਅਰ ਸੁਸਾਇਟੀ ਰਜਿ ਪੰਜਾਬ ਦੇ ਪ੍ਰਧਾਨ ਰਾਜੀਵ ਬੱਬੂ ਵਿਗ ਨੇ ਵਿਸੇਸ਼ ਤੋਰ ਤੇ ਸ਼ਿਰਕਤ ਕੀਤੀ।

ਇਸ ਮੌਕੇ ਤੇ ਮੁੱਖ ਮਹਿਮਾਨ ਵਜੋਂ ਪਹੁੰਚੇ ਹਰਬੰਸ ਸਿੰਘ ਚੈਨੇਵਾਲ਼ ਨੇ ਕਿਹਾ ਕਿ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਦਾ ਤਿਆਗ ਕਰ ਅਜਿਹੇ ਸਮਾਜ ਭਲਾਈ ਉਪਰਾਲੇ ਕਰਨੇ ਚਾਹੀਦੇ ਹਨ। ਉਨ੍ਹਾਂ ਵਲੋ ਦਸਵੰਧ ਫਾਊਂਡੇਸ਼ਨ ਦੀ ਟੀਮ ਨੂੰ ਸਫਲ ਆਯੋਜਨ ਲਈ ਵਧਾਈ ਦਿੱਤੀ ਗਈ।ਇਸ ਮੌਕੇ ਤੇ ਮਜ਼ਬੂਤ ਰਾਸ਼ਟਰ ਸੰਗਠਨ ਦੇ ਕੌਮੀ ਪ੍ਰਧਾਨ ਜੋਗਿੰਦਰ ਅੰਗੂਰਾਲਾ ਨੇ ਕਿਹਾ ਕਿ ਦਸਵੰਧ ਫਾਊਂਡੇਸ਼ਨ ਵਲੋ ਖੂਨ ਦਾਨ ਕੈਂਪ ਦੌਰਾਨ ਇਕਤਰਤ ਹੋਇਆ 102 ਯੂਨਿਟ ਖੂਨ ਮਰੀਜਾਂ ਅਤੇ ਰੋਗੀਆਂ ਲਈ ਵਰਦਾਨ ਸਾਬਤ ਹੋਵੇਗਾ। ਇਸ ਮੌਕੇਂ ਤੇ ਹਿਉਮਨਿਟੀ ਹਸਪਤਾਲ ਦੇ ਸੰਚਾਲਕ ਅਤੇ ਪ੍ਰਸਿੱਧ ਸਮਾਜ ਨਵਤੇਜ ਸਿੰਘ ਗੁੱਗੂ ਨੇ ਕਿਹਾ ਕਿ ਦਸਵੰਧ ਫਾਊਂਡੇਸ਼ਨ ਵਲੋ ਇਹ ਸਮਾਜ ਭਲਾਈ ਉਪਰਾਲਾ ਸ਼ਲਾਘਾਯੋਗ ਹੈ।

ਉਨ੍ਹਾਂ ਕਿਹਾ ਕਿ ਉਹ ਖੁਦ ਹਸਪਤਾਲ ਦੇ ਸੰਚਾਲਕ ਹਨ ਅਤੇ ਖੂਨ ਦੀ ਲੋੜ ਦੇ ਸੰਬੰਧ ਵਿੱਚ ਆਉਣ ਵਾਲੀਆਂ ਮੁਸ਼ਕਲਾਂ ਬਾਰੇ ਜਾਣੂ ਹਨ। ਉਨ੍ਹਾਂ ਕਿਹਾ ਕਿ ਭਵਿੱਖ ਵਿੱਚ ਵੀ ਦਸਵੰਧ ਫਾਊਂਡੇਸ਼ਨ ਕੋਈ ਵੀ ਸਮਾਜ ਭਲਾਈ ਉਪਰਾਲਾ ਕਰਦੀ ਹੈ ਤੇ ਉਸ ਨੂੰ ਹਰ ਪਖੋ ਸਹਿਯੋਗ ਕੀਤਾ ਜਾਵੇਗਾ। ਇਸ ਮੌਕੇ ਤੇ ਨੀਵ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਰਾਜੀਵ ਬੱਬੂ ਵਿਗ ਨੇ ਕਿਹਾ ਕਿ ਹਰ ਸਹਿੰਦੇ ਵਿਅਕਤੀ ਨੂੰ ਆਪਣਾ ਦਸਵੰਧ ਕੱਢ ਕੇ ਸਮਾਜ ਭਲਾਈ ਕੰਮਾਂ ਵਿਚ ਲਗਾਉਣਾ ਚਾਹੀਦਾ ਹੈ। ਉਨ੍ਹਾਂ ਵਲੋ ਦਸਵੰਧ ਫਾਊਂਡੇਸ਼ਨ ਵਲੋ ਪਹਿਲੀ ਵਾਰ ਲਗਾਏ ਖੂਨ ਦਾਨ ਕੈਂਪ ਵਿੱਚ 102 ਯੂਨਿਟ ਇਕੱਠੇ ਕਰਨਾ ਇਕ ਸ਼ਲਾਘਾਯੋਗ ਉਪਰਾਲਾ ਦੱਸਿਆ।

ਇਸ ਮੌਕੇ ਤੇ ਦਸਵੰਧ ਫਾਊਂਡੇਸ਼ਨ ਦੇ ਪ੍ਰਧਾਨ ਲਵਲੀ ਕੁਮਾਰ, ਚੇਅਰਮੈਨ ਈਸ਼ੂ ਰਾਂਚਲ਼ ਅਤੇ ਸੈਕਟਰੀ ਕਮਲ ਜੰਭਾ ਵਲੋ ਬਲਡ ਕੈਂਪ ਵਿੱਚ ਸਹਿਯੋਗ ਦੇਣ ਵਾਲੇ ਸਾਰੇ ਸਾਥੀਆਂ ਦਾ ਧੰਨਵਾਦ ਕੀਤਾ ਅਤੇ ਰਿਣੀ ਰਹਿਣ ਦੀ ਗਲ ਕਹੀ। ਇਸ ਮੌਕੇ ਤੇ 1540 ਲੋੜਵੰਦ ਬੱਚਿਆਂ ਦੇ ਹਰ ਸਾਲ ਅੰਨਦ ਕਾਰਜ ਕਰਵਾਉਣ ਵਾਲੇ ਪ੍ਰਸਿੱਧ ਸਮਾਜ ਸੇਵਕ ਅਸ਼ੋਕ ਭਗਤ ਦੀ ਵਿਸੇਸ਼ ਸਨਮਾਨ ਕੀਤਾ ਗਿਆ। ਇਸ ਦੌਰਾਨ ਸੁਦੇਸ਼ ਖੋਸਲਾ ਪ੍ਰਧਾਨ ਫੂਡ ਗਰੈਨ ਐਸੋਸੀਏਸ਼ਨ, ਅਮਰੀਕ ਸਿੰਘ ਬਾਲੇਵਾਲ, ਮਾਸਟਰ ਤਿਲਕ ਰਾਜ , ਵਰੁਣ ਖੋਸਲਾ, ਗੁਰਪਾਲ ਸਿੰਘ ਰੰਧਾਵਾ,ਗੁਰਦਿਆਲ ਚੰਦ, ,ਹਰਦਿਆਲ ਸਿੰਘ ਸ਼ਾਹ,ਜਰਨਲਿਸਟ ਐਸੋਸੀਏਸ਼ਨ ਦੇ ਜ਼ਿਲਾ ਪ੍ਰਧਾਨ ਮਨਦੀਪ ਰਿੰਕੂ ਚੌਧਰੀ, ਰਸ਼ਪਾਲ ਬਿੱਟੂ, ਹਰਪ੍ਰੀਤ ਮਠਾਰੂ, ਜਤਿੰਦਰ ਕੁੰਡਲ, ਭੋਪਾਲ ਸਿੰਘ , ਜਸਵਿੰਦਰ ਬੇਦੀ , ਅਰੁਣ ਸੇਖੜੀ, ਅਮਰਜੋਤ ਚੌਧਰੀ, ਗੁਰਿੰਦਰ ਸਿੰਘ ਨੀਲੂ, ਮਨਜੀਤ ਸਿੰਘ ਧਾਰੋਵਾਲੀ, ਹਰਵੰਤ ਮਹਾਜਨ, ਬੰਟੀ ਭੰਡਾਰੀ, ਰਾਜਿੰਦਰ ਜ਼ੰਭਾ,ਵੇਦ ਪ੍ਰਕਾਸ਼, ਮਨਜੋਤ ਮੋਤੀ, ਕੌਂਸਲਰ ਸੰਜੀਵ ਸ਼ਰਮਾ, ਟਹਿਲਪ੍ਰੀਤ ਸਿੰਘ ਬਾਜਵਾ, ਹਰਪ੍ਰੀਤ ਮਠਾਰੂ,ਰੌਸ਼ਨ ਲਾਲ, ਲੱਕੀ ਕੀਰ,ਜਗਦੀਸ਼ ਕੁਮਾਰ,ਬਸ਼ੰਬਰ ਲਾਲ,ਤਰਲੋਕ ਲਾਡੀ,ਸੁਸ਼ੀਲ ਕੁਮਾਰ,ਹਰਦੇਵ ਸਿੰਘ,ਮਾਸਟਰ ਗੁਰਜੀਤ ਸਿੰਘ,ਡਾਕਟਰ ਬਲਬੀਰ, ਗੀਤਾ ਸ਼ਰਮਾ, ਜਗਜੋਤ ਸੰਧੂ, ਕਨਵ ਭਾਟੀਆ, ਸ਼ੰਮੀ ਕਪੂਰ, ਬਿਕਰਮ ਵਾਲਿਆ,ਅਜ਼ਮੇਰ ਬੰਟੀ, ਵਿਨੋਦ ਕੁਮਾਰ,ਡਾਕਟਰ ਸਨੀ, ਡਾ ਜਗਨਨਾਥ, ਲਕੀ ਕੀਰ,ਤਰੁਣ ਚੀਮਾ, ਅਮਨਦੀਪ ਬ੍ਲੂ,ਆਦਿ ਹਾਜਰ ਸਨ

Leave a Reply

Your email address will not be published. Required fields are marked *

You missed