ਬੀਰ ਅਮਰ, ਮਾਹਲ,ਅੰਮ੍ਰਿਤਸਰ,।
ਬਾਬਾ ਬਕਾਲਾ ਸਾਹਿਬ ਵਿਖੇ ਨਾਇਬ ਤਹਿਸੀਲਦਾਰ ਵਜੋਂ ਤਾਇਨਾਤ ਨੌਜਵਾਨ ਅਧਿਕਾਰੀ ਗੌਰਵ ਉਪਲ ਨੇ ਬੀਤੇ ਦਿਨ ਆਏ ਯੂ ਪੀ ਐਸ ਸੀ ਦੇ ਨਤੀਜੇ ਵਿਚ 174ਵਾਂ ਸਥਾਨ ਪ੍ਰਾਪਤ ਕਰਕੇ ਆਈ ਏ ਐਸ ਅਧਿਕਾਰੀ ਵਜੋਂ ਆਪਣਾ ਸਫਰ ਦੀ ਸ਼ੁਰੂਆਤ ਕੀਤੀ ਹੈ। ਅੱਜ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਪੁੱਜਣ ਉਤੇ ਡਿਪਟੀ ਕਮਿਸ਼ਨਰ ਸ੍ਰੀ ਘਨਸ਼ਾਮ ਥੋਰੀ ਨੇ ਉਨਾਂ ਨੂੰ ਮੁਬਾਰਕ ਦਿੰਦੇ ਅਗਲੇਰੇ ਸਫਰ ਲਈ ਸ਼ੁਭ ਕਾਮਨਾਵਾਂ ਦਿੱਤੀਆਂ। ਉਨਾਂ ਕਿਹਾ ਕਿ ਬੇਸ਼ਕ ਸਾਡੇ ਜਿਲ੍ਹੇ ਨੂੰ ਤੁਹਾਡੇ ਵਰਗੇ ਮਹਿਨਤੀ ਅਧਿਕਾਰੀ ਦੀ ਕਮੀ ਮਹਿਸੂਸ ਹੋਵੇਗੀ, ਪਰ ਦੇਸ਼ ਨਿਰਮਾਣ ਲਈ ਗੌਰਵ ਵਰਗੇ ਬੱਚਿਆਂ ਦੀ ਅਗਵਾਈ ਬੇਹੱਦ ਜਰੂਰੀ ਹੈ। ਉਨਾਂ ਗੌਰਵ ਨੂੰ ਭਵਿੱਖ ਲਈ ਗੁਰੂ ਮੱਤ ਦਿੰਦੇ ਇਸੇ ਤਰਾਂ ਮਿਹਨਤ ਤੇ ਇਮਾਨਦਾਰੀ ਨਾਲ ਦੇਸ਼ ਸੇਵਾ ਕਰਨ ਦੀ ਪ੍ਰੇਰਣਾ ਦਿੱਤੀ।ਇਸ ਮੌਕੇ ਗੌਰਵ ਨੇ ਦੱਸਿਆ ਕਿ ਉਹ ਕਪੂਰਥਲਾ ਦੇ ਵਾਸੀ ਹਨ ਅਤੇ ਕਪੂਰਥਲੇ ਦੇ ਐਮਜੀਐਨ ਸਕੂਲ ਤੋਂ ਮੁੱਢਲੀ ਵਿਦਿਆ ਪ੍ਰਾਪਤ ਕਰਕੇ ਮੈਂ ਦਿੱਲੀ ਤੋਂ ਬੀਟੈਕ ਦੀ ਡਿਗਰੀ ਪ੍ਰਾਪਤ ਕੀਤੀ। ਉਨਾਂ ਦੱਸਿਆ ਕਿ ਨਵੰਬਰ 2023 ਵਿਚ ਉਹ ਪੰਜਾਬ ਸਰਕਾਰ ਵੱਲੋਂ ਨਾਇਬ ਤਹਿਸੀਲਦਾਰ ਲਈ ਚੁਣੇ ਗਏ, ਜਿਸ ਸਦਕਾ ਉਨਾਂ ਨੂੰ ਕਪੂਰਥਲਾ ਵਿਖੇ ਸੇਵਾ ਨਿਭਾਉਣ ਦਾ ਮੌਕਾ ਮਿਲਿਆ। ਉਨਾਂ ਅੰਮ੍ਰਿਤਸਰ ਵਿਚ ਬਤੌਰ ਡਿਪਟੀ ਕਮਿਸ਼ਨਰ ਸ੍ਰੀ ਘਨਸ਼ਾਮ ਥੋਰੀ ਵੱਲੋਂ ਦਿੱਤੀ ਅਗਵਾਈ ਦੀ ਰੱਜਵੀਂ ਸਰਾਹਨਾ ਕੀਤੀ। ਉਨਾਂ ਦੱਸਿਆ ਕਿ ਉਹ ਆਪਣੀ ਡਿਊਟੀ ਦੇ ਦੌਰਾਨ ਲਗਾਤਾਰ ਆਪਣੀ ਪ੍ਰੀਖਿਆ ਦੀ ਤਿਆਰੀ ਕਰਦੇ ਰਹੇ, ਜਿਸ ਸਦਕਾ ਉਹ ਯੂਪੀਐਸਸੀ ਵਿਚ ਸਥਾਨ ਬਣਾ ਸਕੇ। ਉਨਾਂ ਕਿਹਾ ਕਿ ਉਹ ਅੰਮ੍ਰਿਤਸਰ ਵਾਸੀਆਂ ਖਾਸ ਕਰ ਬਾਬਾ ਬਕਾਲਾ ਸਾਹਿਬ ਦੇ ਵਸਨੀਕਾਂ ਵੱਲੋਂ ਦਿੱਤੇ ਗਏ ਪਿਆਰ ਨੂੰ ਸਦਾ ਯਾਦ ਰੱਖਣਗੇ।
ਕੈਪਸਨ। ਲਾਈਵ ਤਹਿਸੀਲਦਾਰ ਨੂੰ ਆਈਏਐਸ ਅਧਿਕਾਰੀ ਬਣਨ ਤੇ ਖਾਸ ਤੌਰ ਤੇ ਵਧਾਈ ਦਿੰਦੇ ਹੋਏ ਡਿਪਟੀ ਕਮਿਸ਼ਨਰ ਅੰਮ੍ਰਿਤਸਰ।