Tue. Jul 29th, 2025

*ਪਿਤਾ ਜੋਗਿੰਦਰ ਅੰਗੂਰਾਲਾ ਵਲੋ ਨਾਮ ਕਮਾਉਣ ਦੀ ਲਕੀਰ ਨੂੰ ਹੋਰ ਅੱਗੇ ਖਿੱਚ ਰਿਹਾ ਹੈ ਵਰਲਡ ਰਿਕਾਰਡ ਹੋਲਡਰ ਪ੍ਰਤੀਕ ਅੰਗੂਰਾਲਾ–

ਸ਼ੰਮੀ ਕਪੂਰ*

*ਵਰਲਡ ਰਿਕਾਰਡ ਸਰਟੀਫਿਕੇਸ਼ਨ ਏਜੰਸੀ ਵਿੱਚ ਨਾਮ ਦਰਜ ਕਰਵਾ ਕੇ ਛੋਟੀ ਉਮਰ ਵਿੱਚ ਮਾਰੀਆਂ ਮੱਲਾਂ —- ਈਸ਼ੂ ਰਾਂਚਲ਼, ਲਵਲੀ ਕੁਮਾਰ*

ਬਟਾਲਾ, 22 ਅਪ੍ਰੈਲ
*ਬਟਾਲਾ ਦੇ ਰਹਿਣ ਵਾਲੇ ਇਕ ਨੌਜਵਾਨ ਨੇ ਵਰਲਡ ਰਿਕਾਰਡ ਸਰਟੀਫਿਕੇਸ਼ਨ ਏਜੰਸੀ ਵਿੱਚ ਆਪਣਾ ਨਾਮ ਦਰਜ ਕਰਵਾ ਕੇ ਜਿੱਥੇ ਆਪਣੇ ਸ਼ਹਿਰ, ਪੰਜਾਬ ਅਤੇ ਪੂਰੇ ਦੇਸ਼ ਦਾ ਨਾਮ ਰੋਸ਼ਨ ਕੀਤਾ ਹੈ ਜਿਸ ਨੂੰ ਵਿਸ਼ਵਾਸ ਫਾਊਂਡੇਸ਼ਨ ਰਜਿਸਟਰਡ ਵੱਲੋਂ ਬਹੁਤ ਹੀ ਅਦਬ ਅਤੇ ਸਤਿਕਾਰ ਦੇ ਨਾਲ ਸਨਮਾਨਿਤ ਕੀਤਾ ਗਿਆ।

ਪੂਰੀ ਜਾਣਕਾਰੀ ਮੁਤਾਬਿਕ ਬਟਾਲਾ ਦੇ ਜੰਮਪਲ ਪ੍ਰਤੀਕ ਅੰਗੂਰਾਲਾ ਜੋ ਕਿ ਐਸ.ਐਲ.ਬਾਵਾ. ਡੀ.ਏ.ਵੀ. ਕਾਲਜ ਵਿੱਚ ਬੀ.ਬੀ.ਏ. ਦਾ ਵਿਦਿਆਰਥੀ ਹੈ ਨੇ ਇਹ ਮੱਲਾਂ ਮਾਰ ਕੇ ਇੱਕ ਨਵਾਂ ਕੀਰਤੀਮਾਨ ਸਥਾਪਤ ਕੀਤਾ ਹੈ। ਇਸ ਮੌਕੇ ਪ੍ਰਤੀਕ ਅੰਗੂਰਾਲਾ ਨੇ ਦੱਸਿਆ ਕਿ ਉਸ ਨੇ 23. 8 ਸੈਕਿੰਡ ਵਿੱਚ ਅੱਖਾਂ ’ਤੇ ਪੱਟੀ ਬੰਨ ਕੇ 1 ਤੋਂ 50 ਤੱਕ ਕੀਬੋਰਡ ’ਤੇ ਟਾਇਪ ਕੀਤਾ ਜੋ ਕਿ ਵਰਲਡ ਰਿਕਾਰਡ ਸਰਟੀਫਿਕੇਸ਼ਨ ਏਜੰਸੀ ਵਲੋਂ ਪ੍ਰਮਾਨਿਤ ਕੀਤਾ ਗਿਆ ਹੈ।

19 ਸਾਲਾਂ ਪ੍ਰਤੀਕ ਅੰਗੂਰਾਲਾ ਨੇ ਦਿਨ ਰਾਤ ਮਿਹਨਤ ਕਰਕੇ ਕੰਪਿਊਟਰ ਤੇ ਟਾਈਪ ਦੀ ਸਪੀਡ ਵਿੱਚ ਵੀ ਮਹਾਰਤ ਹਾਸਲ ਕੀਤੀ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਤੀਕ ਅੰਗੂਰਾਲਾ ਨੇ ਦੱਸਿਆ ਕਿ ਉਹ ਇੱਕ ਗ੍ਰਾਫਿਕ ਡਿਜਾਈਨਰ ਅਤੇ ਡਿਜੀਟਲ ਮਾਰਕੀਟਰ ਹੈ ਅਤੇ ਉਨਾਂ ਦਾ ਸੁਪਨਾ ਹੈ ਕਿ ਉਹ ਪੂਰੀ ਦੁਨਿਆ ਦੇ ਵਿੱਚ ਗ੍ਰਾਫਿਕ ਡਿਜਾਈਨਰ ਅਤੇ ਡਿਜੀਟਲ ਮਾਰਕੀਟਰ ਵਿੱਚ ਇੱਕ ਨਾਮਵਰ ਵਿਅਕਤੀ ਬਣੇ। ਪ੍ਰਤੀਕ ਅੰਗੂਰਾਲਾ ਨੇ ਦੱਸਿਆ ਕਿ ਇਸ ਸਪੀਡ ਟੈਸਟ ਦੀ ਵੀਡੀਓ ਨੂੰ ਵਰਲਡ ਰਿਕਾਰਡ ਸਰਟੀਫਿਕੇਸ਼ਨ ਏਜੰਸੀ ਨੂੰ ਭੇਜੀ ਜਿਸ ਤੇ ਉਸ ਨੂੰ ਆਨਲਾਈਨ ਸਰਟੀਫਿਕੇਟ ਭੇਜਿਆ ਗਿਆ। ਨਵਾਂ ਮੁਕਾਮ ਹਾਸਿਲ ਕਰਨ ਅਤੇ ਇਤਿਹਾਸਿਕ ਸ਼ਹਿਰ ਬਟਾਲਾ ਦਾ ਨਾਂ ਰੌਸ਼ਨ ਕਰਨ ਤੇ ਵਿਸ਼ਵਾਸ ਫਾਊਂਡੇਸ਼ਨ ਦੇ ਪ੍ਰਧਾਨ ਸ਼ੰਮੀ ਕਪੂਰ ਅਤੇ ਉਨ੍ਹਾਂ ਦੀ ਟੀਮ ਵਲੋ ਪ੍ਰਤੀਕ ਅੰਗੂਰਾਲਾ ਨੂੰ ਵਿਸੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਤੇ ਪ੍ਰਧਾਨ ਸ਼ੰਮੀ ਕਪੂਰ ਨੇ ਕਿਹਾ ਕਿ ਆਪਣੇ ਪਿਤਾ ਜੋਗਿੰਦਰ ਅੰਗੂਰਾਲਾ ਵਲੋ ਨਾਮ ਕਮਾਉਣ ਦੀ ਲਕੀਰ ਨੂੰ ਹੋਰ ਅੱਗੇ ਖਿੱਚ ਰਿਹਾ ਹੈ ਨਵਾਂ ਕੀਰਤੀਮਾਨ ਸਥਾਪਿਤ ਕਰਨ ਵਾਲਾ ਪ੍ਰਤੀਕ ਅੰਗੂਰਾਲਾ। ਉਨ੍ਹਾਂ ਕਿਹਾ ਕਿ ਪ੍ਰਤੀਕ ਨੇ ਇਹ ਸਾਬਿਤ ਕਰ ਦਿੱਤਾ ਹੈ ਕਿ ਕੁਝ ਕਰਨ ਦਾ ਜ਼ਜ਼ਬਾ ਹੋਵੇ ਤਾਂ ਕੋਈ ਵੀ ਮੁਕਾਮ ਅਸੰਭਵ ਨਹੀਂ ਹੈ। ਇਸ ਮੌਕੇ ਤੇ ਮਜ਼ਬੂਤ ਰਾਸ਼ਟਰ ਸੰਗਠਨ ਦੇ ਪੰਜਾਬ ਹੈਡ ਈਸ਼ੂ ਰਾਂਚਲ੍ਹ ਅਤੇ ਦਸਵੰਧ ਫਾਊਂਡੇਸ਼ਨ ਦੇ ਪ੍ਰਧਾਨ ਲਵਲੀ ਕੁਮਾਰ ਨੇ ਵਿਸੇਸ਼ ਤੋਰ ਤੇ ਸ਼ਿਰਕਤ ਕੀਤੀ ਅਤੇ ਸਾਂਝੇ ਤੋਰ ਤੇ ਕਿਹਾ ਕਿ ਪ੍ਰਤੀਕ ਅੰਗੂਰਾਲਾ ਨੇ ਵਰਲਡ ਰਿਕਾਰਡ ਸਰਟੀਫਿਕੇਸਨ ਏਜੰਸੀ ਵਿਚ ਨਾਮ ਦਰਜ ਕਰਵਾ ਕੇ ਛੋਟੀ ਉਮਰ ਵਿਚ ਮੱਲਾਂ ਮਾਰੀਆਂ ਹਨ। ਉਨ੍ਹਾਂ ਕਿਹਾ ਕਿ ਨੌਜਵਾਨ ਪੀੜ੍ਹੀ ਨੂੰ ਪ੍ਰਤੀਕ ਵਰਗੇ ਮਿਹਨਤੀ ਅਤੇ ਕੁਝ ਕਰਨ ਦਾ ਜ਼ਜ਼ਬਾ ਰੱਖਣ ਵਾਲੇ ਨੌਜਵਾਨਾਂ ਕੋਲੋ ਸਿੱਖਿਆ ਲੈਣੀ ਚਾਹੀਦੀ ਹੈ। ਇਸ ਮੌਕੇ ਤੇ ਵਿਸ਼ਵਾਸ ਫਾਊਂਡੇਸ਼ਨ ਦੇ ਜੁਆਇੰਟ ਸਕੱਤਰ ਸੰਦੀਪ ਆਜ਼ਾਦ, ਸੁਭਾਸ਼ ਸ਼ਰਮਾ ਚੇਅਰਮੈਨ, ਸੀਨੀਅਰ ਮੀਤ ਪ੍ਰਧਾਨ ਰਾਕੇਸ਼ ਸੇਠੀ, ਡਾਇਰੈਕਟਰ ਡਾਕਟਰ ਰੋਮੀ, ਸੁਨੀਲ ਕੁਮਾਰ, ਅਮਰਜੋਤ ਸਿੰਘ ਜੋਤੀ ਚੌਧਰੀ, ਹਰਪ੍ਰੀਤ ਮਠਾਰੂ, ਸੰਜੀਵ ਗੋਇਲ, ਜੁਗਲ ਕਿਸ਼ੋਰ, ਸੁਨੀਲ ਯੁਮੰਨ ਆਦਿ ਹਾਜ਼ਿਰ ਸਨ।*

Leave a Reply

Your email address will not be published. Required fields are marked *

You missed