ਮੈਲਬੌਰਨ / ਬਟਾਲਾ 23 ਅਪੈ੍ਲ ( ਚਰਨਦੀਪ ਬੇਦੀ, ਰਿੰਕੂ ਚੌਧਰੀ, ਅਦੱਰਸ਼ ਤੁੱਲੀ )
ਬਟਾਲਾ ਵਿੱਖੇ ਸਥਾਨਕ ਨਹਿਰੂ ਗੇਟ ਵਿੱਖੇ ਆਪ ਦੇ ਉਮੀਦਵਾਰ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਵੱਲੋ ਇੱਕ ਮੀਟਿੰਗ ਕੀਤੀ ਗਈ। ਇਸ ਮੌਕੇ ਤੇ ਆਪ ਉਮੀਦਵਾਰ ਸ਼ੈਰੀ ਕਲਸੀ ਨੇ ਆਖਿਆ ਕਿ ਮੇਰੇ ਬਹੁਤ ਹੀ ਸੁਪਨੇ ਹਨ ਕਿ ਮੈ ਲੋਕਾ ਲਈ ਕੁੱਝ ਕਰਕੇ ਵਿਖਾਵਾ। ਉਹਨਾਂ ਆਖਿਆ ਕਿ ਮੈਨੂੰ ਪਹਿਲਾ ਅਸੈਂਬਲੀ ਚੋਣਾਂ ਵਿੱਚ ਤੁਸੀ ਆਸ ਤੋ ਵੱਧ ਵੋਟਾਂ ਦਿੱਤੀਆ।
ਫਿਰ ਇਸ ਤੋ ਬਾਅਦ ਮੈ ਤੁਹਾਡੀ ਸੇਵਾ ਕਰਦਾ ਗਿਆ। ਉਹਨਾਂ ਆਖਿਆ ਕਿ ਅੱਜ ਤੋ ਦੋ ਸਾਲ ਪੁਰਾਣੀਆਂ ਸੜਕਾਂ ਵੇਖ ਲਓ ਅਤੇ ਹੁਣ ਵੇਖ ਲਓ। ਇਸ ਮੌਕੇ ਤੇ ਹੋਰ ਕਰਵਾਏ ਗਏ ਕੰਮਾਂ ਦਾ ਜਿਕਰ ਕੀਤਾ ਗਿਆ। ਆਖਿਰ ਇਹ ਸੇਵਾ ਵੇਖਕੇ ਹੀ ਜਿਲਾ ਗੁਰਦਾਸਪੁਰ ਦੇ ਲੋਕਾ ਨੇ ਮੇਰੇ ਲਈ ਟਿਕਟ ਦੀ ਮੰਗ ਰੱਖਣੀ ਸ਼ੁਰੂ ਕਰ ਦਿੱਤੀ ਅਤੇ ਹਾਈ ਕਮਾਂਡ ਨੇ ਵੀ ਹੁਣ ਟਿਕਟ ਦੇ ਦਿੱਤੀ ਹੈ। ਉਹਨਾਂ ਆਖਿਆ ਕਿ ਜੇਕਰ ਤੁਸੀਂ ਮੈਨੂੰ ਪਾਰਲੀਮੈਂਟ ਵਿੱਚ ਭੇਜਦੇ ਹੋ ਤਾਂ ਮੈ ਜਿਲਾ ਗੁਰਦਾਸਪੁਰ ਲਈ ਵਿਸ਼ੇਸ਼ ਪੈਕੇਜ ਲੈਕੇ ਆਵਾਗਾ ਅਤੇ ਹਲਕੇ ਦੀ ਨੁਹਾਰ ਬਦਲਕੇ ਰੱਖ ਦੇਵਾਗਾਂ।
ਉਹਨਾਂ ਵਿਰੋਧੀ ਪਾਰਟੀਆ ਬਾਰੇ ਕਿਹਾ ਕਿ ਪਹਿਲਾ ਮੁੰਬਈ ਤੋ ਉਮੀਦਵਾਰ ਲਿਆਕੇ ਵੇਖ ਲਏ ਹਨ। ਉਹਨਾਂ ਆਖਿਆ ਕਿ ਅਗਲਾ ਅੰਮ੍ਰਿਤਸਰ ਤੋ ਹੀ ਮੁੜ ਗਿਆ। ਜੱਦ ਕਿ ਉਸਦਾ ਹਲਕਾ ਜੈਂਤੀਪੁਰ ਤੋ ਸ਼ੁਰੂ ਹੋ ਜਾਂਦਾ ਹੈ। ਜੌ ਕਿ ਸਿਰਫ 18-20 ਕਿਲੋਮੀਟਰ ਦੀ ਦੂਰੀ ਤੇ ਸੀ। ਉਹਨਾਂ ਕਿਹਾ ਕਿ ਉਸ ਉਮੀਦਵਾਰ ਨੇ ਤਾਂ ਕਦੇ ਹਲਕੇ ਦਾ ਪਾਰਲੀਮੈਂਟ ਚ ਨਾਮ ਹੀ ਨਹੀਂ ਲਿਆ। ਉਸਨੂੰ ਤਾਂ ਇਹ ਵੀ ਨਹੀਂ ਪਤਾ ਕਿ ਹਲਕੇ ਦੇ ਮੁੱਦੇ ਕਿਹੜੇ ਕਿਹੜੇ ਹਨ। ਉਹਨਾਂ ਆਖਿਆ ਕਿ ਮੈਂ ਲਗਾਤਾਰ ਹਲਕੇ ਵਿੱਚ ਗਿਆ ਹਾ। ਲੋਕ ਬਹੁਤ ਹੀ ਖੁਸ਼ ਹਨ। ਲੋਕਾ ਨੂੰ ਇਹ ਆਸ ਹੈ ਕਿ ਜੇਕਰ ਸ਼ੈਰੀ ਕਲਸੀ ਬਟਾਲੇ ਲਈ ਕੰਮ ਕਰਵਾ ਰਿਹਾ ਹੈ ਤਾਂ ਜਿੱਤ ਤੋ ਬਾਅਦ ਸਾਡੇ ਮੁੱਦੇ ਵੀ ਹੱਲ ਹੋਣਗੇ। ਉਹਨਾਂ ਆਖਿਆ ਕਿ ਤੁਸੀ ਮੈਨੂੰ ਪਾਰਲੀਮੈਂਟ ਭੇਜੋ ਅਤੇ ਮੇਰਾ ਵਾਅਦਾ ਹੈ ਕਿ ਤੁਹਾਡੇ ਸਾਰੇ ਕੰਮ ਹੋਣਗੇ।