ਬੀਰ ਅਮਰ, ਮਾਹਲ। ਸ਼੍ਰੀ ਅਮ੍ਰਿਤਸਰ ਸਾਹਿਬ।
ਅਮ੍ਰਿਤਸਰ ਨਾਮਵਾਰ ਅਤੇ ਲੋਕ ਪੱਖੀ ਕਾਰਜਾਂ ਵਜੋਂ ਜਾਣੇ ਜਾਂਦੇ ਸਥਾਨਕ ਕੇਡੀ ਹਸਪਤਾਲ ਵਿੱਚ ਬੱਚਿਆਂ ਦੇ ਕ੍ਰਿਟੀਕਲ ਕੇਅਰ ਰੋਗਾਂ ਤੇ ਰਾਜ ਪੱਧਰੀ ਵਿਸ਼ੇਸ਼ ਕਾਨਫਰੰਸ ਦਾ ਆਯੋਜਨ ਕੀਤਾ ਗਿਆ। ਜਾਣਕਾਰੀ ਦਿੰਦਿਆਂ ਹੋਇਆਂ ਹਸਪਤਾਲ ਦੇ ਡਾਇਰੈਕਟਰ ਡਾਕਟਰ ਕੁਲਦੀਪ ਅਰੋੜਾ, ਡਾਕਟਰ ਸੰਜੇ ਖੇਤਰਫਲ ਬੱਚਿਆਂ ਦੇ ਮਾਹਰ ਨੇ ਦੱਸਿਆ ਕਿ ਗੁਰੂ ਨਗਰੀ ਦੇ ਵਿੱਚ ਨੌਰਥ ਜੋਨ ਦੀ ਬੱਚਿਆਂ ਦੀ ਕ੍ਰਿਟੀਕਲ ਸਥਿਤੀ ਦੇ ਵਿਚਾਰ ਵਟਾਂਦਰਾ ਅਤੇ ਇਲਾਜ ਪ੍ਰਬੰਧਾਂ ਤੇ ਇੱਕ ਵਿਸ਼ੇਸ਼ ਤਿੰਨ ਦਿਨਾਂ 26 ,27, 28, ਅਪ੍ਰੈਲ ਨੂੰ ਵਿਸ਼ੇਸ਼ ਕਾਂਨਫਰੰਸ ਵੀ ਕਰਾਈ ਜਾ ਰਹੀ ।
ਜਿਸ ਸਬੰਧੀ ਅੱਜ 50 ਤੋਂ ਵੱਧ ਪੈਡੀਐਟਰਿਕ ਰੋਗਾਂ ਦੇ ਮਾਹਰਾਂ ਨੇ ਹੈਂਡ ਔਨ ਹੈ਼ਡ ਦੇ ਨਵੇਂ ਤਜਰਬਿਆਂ ਦੀ ਪ੍ਰੈਕਟਿਸ ਵੀ ਕੀਤੀ। ਜਿਸ ਵਿੱਚ ਮੁੱਖ ਤੌਰ ਤੇ ਸ਼ੁਰੂਆਤੀ ਸੈਸ਼ਨ ਦੌਰਾਨ ਮਾਹਰਾਂ ਨੇ ਆਪਣੇ ਖਿੱਤੇ ਦੇ ਵਿਸ਼ੇਸ਼ ਲੈਕਚਰ ਰਾਹੀਂ ਜਾਣਕਾਰੀਆਂ ਦਾ ਆਨ ਪ੍ਰਧਾਨ ਕੀਤਾ। ਡਾਕਟਰ ਖੇਤਰਪਾਲ ਨੇ ਦੱਸਿਆ ਕਿ ਮੈਡੀਕਲ ਸਾਇੰਸ ਵੱਲੋਂ ਕੀਤੀ ਗਈ ਅਥਾਹ ਤਰੱਕੀ ਅਤੇ ਡਾਕਟਰੀ ਖੋਜ ਦੇ ਨਵੇਂ ਨਵੇਂ ਕਾਰਜਾਂ ਅਤੇ ਤਜਰਬੇ ਨੇ ਬੱਚਿਆਂ ਨੂੰ ਕ੍ਰਿਟੀਕਲ ਕੇਅਰ ਵਿੱਚੋਂ ਬਚਾਉਣ ਦੀ ਦਰ ਦੀ ਸਫਲਤਾ ਹਾਸਲ ਕੀਤੀ ਹੈ। ਇਸ ਵਿਸ਼ੇਸ਼ ਮੌਕੇ ਤੇ ਬੱਚਿਆਂ ਦੇ ਮਾਹਰ ਡਾਕਟਰ ਰਵੀ ਦੱਤ ਸ਼ਰਮਾ, ਡਾ, ਸੰਜੇ ਖੇਤਰਪਾਲ, ਡਾ,ਸੁਖਦੀਪ ਕੌਰ ਐਸਜੀਆਰਡੀ, ਡਾ,ਬਾਲ ਮੁਕੰਦ ਪੀਜੀਆਈ ਚੰਡੀਗੜ੍ਹ ,ਡਾ,ਸਿਮਰਤੀ ਵਰਮਾ , ਡਾ, ਡੇਜੀ ਖਹਿਰਾ,ਏਮਸ ,ਤੋਂ ਇਲਾਵਾ ਨੌਰਥ ਜੋਨ ਦੇ ਪੈਡੀਏਟਰਿਕ ਮਾਹਰ ਹਾਜਰ ਸਨ। ਕੈਪਸਨ। ਕਿੱਡੀ ਹਸਪਤਾਲ ਵਿੱਚ ਕ੍ਰਿਟੀਕਲ ਕੇਅਰ ਤੇ ਨੌਰਥ ਜ਼ੋਨ ਦੀ ਕਾਨਫਰੰਸ ਦੌਰਾਨ ਹਾਜ਼ਰ ਪੈਡੀਐਟਰਿਕ ਮਾਹਰ।