ਬਟਾਲਾ(ਆਦਰਸ਼ ਤੁੱਲੀ, ਚਰਨਦੀਪ ਬੇਦੀ)
ਮਜਬੂਤ ਰਾਸਟਰ ਸੰਗਠਨ ਰਜਿਸਟਰਡ ਵੱਲੋਂ ਕੌਮੀ ਪ੍ਰਧਾਨ ਸ੍ਰੀ ਜੋਗਿੰਦਰ ਅੰਗੂਰਾਲਾ ਮੁੱਖ ਸੰਪਾਦਕ ਰੋਜਾਨਾ ਸੱਚ ਦੀ ਪਟਾਰੀ ਦੀ ਯੋਗ ਅਗਵਾਈ ਹੇਠ ਐਤਵਾਰ 5 ਮਈ ਨੂੰ ਸਵੇਰੇ 8.30 ਵਜੇ ਰੋਟਰੀ ਭਵਨ ਰੋਟਰੀ ਕਲੱਬ, ਬੈਂਕ ਕਲੋਨੀ ਬਟਾਲਾ ਵਿਖੇ ਮੈਗਾ ਮੈਡੀਕਲ ਕੈਂਪ ਲਗਾਇਆ ਜਾ ਰਿਹਾ ਹੈ।
ਜਿਸ ਵਿੱਚ ਡਾਕਟਰ ਲਖਬੀਰ ਸਿੰਘ ਭਾਗੋਵਾਲੀਆ ਸ਼ੂਗਰ ਅਤੇ ਦਿਲ ਦੇ ਰੋਗਾਂ ਦੇ ਮਾਹਿਰ ਡਾਕਟਰ, ਸਿਵਲ ਹਸਪਤਾਲ ਬਟਾਲਾ ਦੇ ਮਾਹਿਰ ਡਾਕਟਰ ਅਤੇ ਸਮੁੱਚੀ ਟੀਮ ਮਰੀਜ਼ਾਂ ਦਾ ਇਲਾਜ ਕਰੇਗੀ। ਇਸ ਕੈਂਪ ਵਿੱਚ ਸਰੀਰ ਦੇ ਸਾਰੇ ਹੀ ਟੈਸਟ ਅਤੇ ਈ. ਸੀ. ਜੀ. ਦੇ ਟੈਸਟ ਮੁਫਤ ਕੀਤੇ ਜਾਣਗੇ ਅਤੇ ਦਵਾਈਆਂ ਵੀ ਮੁਫਤ ਦਿੱਤੀਆਂ ਜਾਣਗੀਆਂ।
ਸ਼ਹਿਰ ਦੀਆਂ ਪ੍ਰਮੁੱਖ ਸ਼ਖਸ਼ੀਅਤਾਂ ਅੰਕਿਤ ਅਗਰਵਾਲ ਪ੍ਰਸਿੱਧ ਸਮਾਜ ਸੇਵਕ ਮੁੱਖ ਮਹਿਮਾਨ ਅਤੇ ਅਸ਼ਵਨੀ ਅਗਰਵਾਲ ਹੈਪੀ ਟੋਕਾ ਸਟਾਰ ਗੈਸਟ ਵਜੋਂ ਸ਼ਿਰਕਤ ਕਰਨਗੇ।
ਪ੍ਰੋਗਰਾਮ ਵਿੱਚ ਸ਼ਿਰਕਤ ਕਰਨ ਲਈ ਜਾਂ ਆਪਣਾ ਮੁਫਤ ਇਲਾਜ, ਮੁਫਤ ਟੈਸਟ ਅਤੇ ਮੁਫਤ ਦਵਾਈਆਂ ਲੈਣ ਲਈ 8.30 ਵਜੇ ਰੋਟਰੀ ਭਵਨ, ਰੋਟਰੀ ਕਲੱਬ, ਬੈਂਕ ਕਲੋਨੀ ਵਿਖੇ ਪਹੁੰਚਣ ਦੀ ਕਿਰਪਾਲਤਾ ਕੀਤੀ ਜਾਵੇ ਜੀ