Mon. Jul 28th, 2025

ਅੰਕਿਤ ਅਗਰਵਾਲ, ਅਸ਼ਵਨੀ ਅਗਰਵਾਲ ਹੈਪੀ ਟੋਕਾ, ਯੋਗੇਸ਼ ਬੇਰੀ ਨੇ ਮਜ਼ਬੂਤ ਰਾਸ਼ਟਰ ਸੰਗਠਨ ਦੀ ਜ਼ੋਰਦਾਰ ਸ਼ਬਦਾਂ ਵਿੱਚ ਕੀਤੀ ਸ਼ਲਾਘਾ

ਨਰੇਸ਼ ਮਹਾਜਨ ਸਾਬਕਾ ਮੈਨੇਜਰ ਨੇ ਲੋਕਤੰਤਰ ਨੂੰ ਮਜ਼ਬੁੂਤ ਕਰਨ ਲਈ ਆਪਣੀ ਵੋਟ ਦਾ ਇਸਤੇਮਾਲ ਕਰਨ ਲਈ ਕੀਤੀ ਅਪੀਲ

ਗੁਰਦਾਸਪੁਰ, 5 ਮਈ (ਆਦਰਸ਼ ਤੁੱਲੀ, ਸੁਮੀਤ ਨਾਰੰਗ, ਚਰਨਦੀਪ ਬੇਦੀ)

ਦੇਸ਼ ਦਾ ਨਾਮ ਬੁਲੰਦੀਆਂ ’ਤੇ ਪਹੁੰਚਾਉਣ ਵਾਲੇ ਸਾਬਕਾ ਰਾਸ਼ਟਰਪਤੀ ਡਾ. ਅਬਦੁੱਲ ਕਲਾਮ ਜੀ ਦੀ ਸੋਚ ਦੀ ਸਮਰਪਿਤ ਮਜ਼ਬੂਤ ਰਾਸ਼ਟਰ ਸੰਗਠਨ ਵਲੋਂ ਰੋਟਰੀ ਕਲੱਬ , ਰੋਟਰੀ ਭਵਨ ਬਟਾਲਾ ਵਿਖੇ ਇੱਕ ਮੈਗਾ ਮੈਡੀਕਲ ਕੈਂਪ ਲਗਾਇਆ ਗਿਆ। ਜਿਸ ਵਿੱਚ ਮੁੱਖ ਮਹਿਮਾਨ ਵਜੋਂ ਗਲੋਬਲ ਸਨਾਤਨ ਸੇਵਾ ਸਮਿਤੀ ਦੇ ਕੌਮੀ ਉਪ ਪ੍ਰਧਾਨ ਅਤੇ ਪ੍ਰਸਿੱਧ ਸਮਾਜ ਸੇਵਕ ਅੰਕਿਤ ਅਗਰਵਾਲ ਅਤੇ ਸਟਾਰ ਆਫ਼ ਗੇਸਟ ਅਸ਼ਵਨੀ ਅਗਰਵਾਲ ਹੈਪੀ ਟੋਕਾ ਨੇ ਸ਼ਿਰਕਤ ਕੀਤੀ।

ਇਸ ਮੌਕੇ ਲਾਇਨਜ਼ ਕਲੱਬ ਲੋਟਸ ਦੇ ਪ੍ਰਧਾਨ ਯੋਗੇਸ਼ ਬੇਰੀ ਅਤੇ ਹਰਿਆਵਲ ਪੰਜਾਬ ਦੇ ਸ਼੍ਰੀ ਨਰੇਸ਼ ਮਹਾਜਨ ਸਾਬਕਾ ਮੈਨੇਜਰ ਨੇ ਮੁੱਖ ਬੁਲਾਰੇ ਦੀ ਭੂਮਿਕਾ ਨਿਭਾਈ। ਇਸ ਮੌਕੇ ਡਾ. ਲਖਬੀਰ ਸਿੰਘ ਭਾਗੋਵਾਲੀਆ ਅਕਾਸ਼ ਹਸਪਤਾਲ ਪ੍ਰਧਾਨ ਇੰਡੀਅਨ ਮੈਡੀਕਲ ਐਸੋਸੀਏਸ਼ਨ ਬਟਾਲਾ, ਡਾ. ਮਨਦੀਪ ਕੌਰ ਐਮ.ਡੀ. ਮੈਡੀਸਨ, ਡਾ. ਕੁਲਦੀਪ ਸਿੰਘ, ਡਾ. ਦਵਿੰਦਰ ਕੌਰ, ਡਾ. ਰਵਿੰਦਰ ਸਿੰਘ ਸਿਵਲ ਹਸਪਤਾਲ ਬਟਾਲਾ ਬੱਚਿਆਂ ਦੇ ਮਾਹਿਰ ਨੂੰ ਕਰੋਨਾ ਯੋਧੇ ਦੇ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ।

ਜਦਕਿ ਸੀਮਾ ਫਾਰਮਾਸਿਸਟ ਅਫਸਰ, ਵਰਮਾ ਹਾਈਟੈਕ ਲੈਬਾਰਟਰੀ ਤੋਂ ਨੇਹਾ ਵਰਮਾ, ਡਾ. ਸੁਰਜੀਤ ਹਸਪਤਾਲ ਤੋਂ ਅਜੇ ਕੁਮਾਰ ਅਤੇ ਪ੍ਰਸਿੱਧ ਸਮਾਜ ਸੇਵਕ ਕਿਸ਼ਨ ਚੰਦ ਸੰਤ ਢਾਬਾ ਵਾਲਿਆਂ ਨੂੰ ਸਹਿਯੋਗ ਦੇਣ ਲਈ ਸਨਮਾਨਿਤ ਕੀਤਾ ਗਿਆ। ਇਸ ਮੌਕੇ ਰੋਟਰੀ ਕਲੱਬ ਬਟਾਲਾ ਅਤੇ ਐਸ.ਐਮ.ਓ ਬਟਾਲਾ ਡਾ. ਰਵਿੰਦਰ ਸਿੰਘ ਦਾ ਵਿਸ਼ੇਸ ਤੌਰ ਤੇ ਧੰਨਵਾਦ ਕੀਤਾ ਗਿਆ। ਸਟੇਜ਼ ਦੀ ਭੂਮਿਕਾ ਲਵਲੀ ਕੁਮਾਰ ਨੇ ਬਾਖੂਬੀ ਨਿਭਾਈ।

ਇਸ ਮੌਕੇ ਮਜ਼ਬੂਤ ਰਾਸ਼ਟਰ ਸੰਗਠਨ ਦੇ ਪ੍ਰਧਾਨ ਸ਼੍ਰੀ ਜੋਗਿੰਦਰ ਅੰਗੂਰਾਲਾ ਨੇ ਕਿਹਾ ਕਿ ਉਹ ਸਮਾਜ ਭਲਾਈ ਅਤੇ ਸਮਾਜ ਵਿੱਚ ਚੇਤਨਤਾ ਪੈਦਾ ਕਰਨ ਲਈ ਕੰਮ ਕਰਦੇ ਰਹਿਣਗੇ। ਇਸ ਮੌਕੇ ਪ੍ਰਸਿੱਧ ਸਮਾਜ ਸੇਵਕ ਅੰਕਿਤ ਅਗਰਵਾਲ ਨੇ ਕਿਹਾ ਕਿ ਸਮਾਜ ਸੇਵੀ ਸੰਸਥਾਵਾਂ ਨੂੰ ਮਾਨਵਤਾ ਦੀ ਸੇਵਾ ਲਈ ਅੱਗੇ ਆਉਣਾ ਚਾਹੀਦਾ ਹੈ ਤਾਂ ਹੀ ਸਮਾਜ ਦਾ ਭਲਾ ਹੋ ਸਕਦਾ ਹੈ। ਲਾਇਲਜ਼ ਕਲੱਬ ਬਟਾਲਾ ਲੋਟਸ ਦੇ ਪ੍ਰਧਾਨ ਯੋਗੇਸ਼ ਬੇਰੀ ਨੇ ਕਿਹਾ ਕਿ ਮਜ਼ਬੂਤ ਰਾਸ਼ਟਰ ਸੰਗਠਨ ਦੇ ਕੌਮੀ ਪ੍ਰਧਾਨ ਸ਼੍ਰੀ ਜੋਗਿੰਦਰ ਅੰਗੂਰਾਲਾ ਸਮਾਜ ਸੇਵੀ ਸੰਸਥਾਵਾਂ ਲਈ ਇੱਕ ਰਾਹ ਦਸੇਰਾ ਬਣ ਕੇ ਕੰਮ ਕਰ ਰਹੇ ਹਨ। ਉਨਾਂ ਕਿਹਾ ਕਿ ਸਾਨੂੰ ਵੀ ਮਜ਼ਬੂਤ ਰਾਸ਼ਟਰ ਸੰਗਠਨ ਦੀ ਤਰਾਂ ਸਮਾਜ ਸੇਵਾ ਲਈ ਅੱਗੇ ਆਉਣਾ ਚਾਹੀਦਾ ਹੈ। ਇਸ ਮੌਕੇ ਰੋਬੀ ਵਾਲੀਆ, ਹੈਪੀ ਆਨੰਦ, ਗੌਰਵ ਬਾਂਬਾ, ਵਿਸ਼ਵਾਸ ਫਾਊਡੇਸ਼ਨ ਦੇ ਪ੍ਰਧਾਨ ਸ਼ੰਮੀ ਕਪੂਰ, ਸੁਨਹਿਰਾ ਭਾਰਤ ਦੇ ਪ੍ਰਧਾਨ ਰਵੀ ਸ਼ਰਮਾ, ਡਾ. ਵਿਨੋਦ ਕੁਮਾਰ ਸ਼ਰਮਾ, ਸੁਰਿੰਦਰ ਸ਼ਰਮਾ, ਮਾ. ਜੋਗਿੰਦਰ ਸਿੰਘ ਅੱਚਲੀ ਗੇਟ, ਪ੍ਰਧਾਨ ਮਨਦੀਪ ਸਿੰਘ ਰਿੰਕੂ ਚੌਧਰੀ, ਗੌਰਵ ਸ਼ੈਲੀ ਜਨਰਲ ਸਕੱਤਰ, ਸੁਭਾਸ ਸ਼ਰਮਾ, ਸੰਦੀਪ ਅਜ਼ਾਦ, ਬ੍ਰਾਹਮਣ ਸਭਾ ਦੇ ਪ੍ਰਧਾਨ ਵਿਕਾਸ ਸ਼ਰਮਾ, ਮਨੀ ਵਰਮਾ, ਆਸ਼ੂ ਅਗਰਵਾਲ, ਅਨਮੋਲ ਅਗਰਵਾਲ, ਰਜਿੰਦਰ ਪਾਲੀ ਲੋਕ ਗਾਇਕ, ਮਾ. ਕਰਨੈਲ ਸਿੰਘ, ਸੱਤਪਾਲ ਸਲਹੋਤਰਾ, ਚਰਨਦੀਪ ਬੇਦੀ, ਰਜੇਸ਼ ਢੱਲ, ਹਰੀਓਮ ਜੋਸ਼ੀ, ਸੰਜੇ ਗੋਇਲ, ਅਨਿਲ ਸਹਿਦੇਵ, ਨਰੇਸ਼ ਵਰਮਾ ਸਹਾਰਾ ਕਲੱਬ, ਗਾਇਕ ਜੋਗਿੰਦਰ ਬਟਾਲਵੀ ਆਦਿ ਨੇ ਵੱਡੀ ਗਿਣਤੀ ਵਿੱਚ ਸ਼ਿਰਕਤ ਕੀਤੀ। ਇਸ ਮੌਕੇ ਮਜਬੂਰ ਰਾਸ਼ਟਰ ਸੰਗਠਨ ਦੇ ਪੰਜਾਬ ਹੈਡ ਇਸ਼ੂ ਰਾਂਚਲ, ਜਿਲਾ ਪ੍ਰਧਾਨ ਲਵਲੀ ਕੁਮਾਰ, ਵਾਈਸ ਪ੍ਰਧਾਨ ਪੰਜਾਬ ਜਸ ਦਾਲਮ, ਕੈਸ਼ੀਅਰ ਵਿਨੋਦ ਕੈਥ, ਬਟਾਲਾ ਪ੍ਰਧਾਨ ਨਿਖਿਲ ਅਗਰਵਾਲ,ਪੰਜਾਬ ਟੀਮ ਯਾਦਵਿੰਦਰ ਸਿੰਘ ਬਬਲੂ, ਜਿਲਾ ਵਾਈਸ ਪ੍ਰਧਾਨ ਹਰਪ੍ਰੀਤ ਸਿੰਘ ਮਠਾੜੂ, ਪੰਜਾਬ ਟੀਮ ਆਸੂ ਅਗਰਵਾਲ ਅਤੇ ਮੈਨੇਜਰ ਯੁਗਲ ਕਿਸ਼ੋਰ ਨੇ ਆਏ ਹੋਏ ਸਾਰੇ ਸਾਥੀਆਂ ਦਾ ਧੰਨਵਾਦ ਕੀਤਾ

Leave a Reply

Your email address will not be published. Required fields are marked *

You missed