Sat. Jul 26th, 2025

 

ਬਟਾਲਾ, 6 ਮਈ ( ਚਰਨਦੀਪ ਬੇਦੀ, ਸੁਮਿਤ ਨੌਰੰਗ, ਅਦੱਰਸ਼ ਤੁੱਲੀ )

ਬਿਰਹਾ ਦੇ ਸੁਲਤਾਨ ਸ਼ਿਵ ਕੁਮਾਰ ਬਟਾਲਵੀ ਦੀ 51ਵੀਂ ਬਰਸੀ ਸ਼ਿਵ ਕੁਮਾਰ ਬਟਾਲਵੀ ਆਡੋਟੋਰੀਅਮ, ਜਲੰਧਰ ਰੋਡ ਬਟਾਲਾ ਵਿਖੇ ਮਨਾਈ ਗਈ।

ਇਸ ਮੌਕੇ ਕਵੀ ਦਰਬਾਰ ਅਤੇ ਸ਼ਿਵ ਗਾਇਨ ਸਮਾਗਮ ਕਰਵਾਇਆ ਗਿਆ। ਇਸ ਮੌਕੇ ਮੁੱਖ ਮਹਿਮਾਨ ਵਜੋਂ ਜਗਤਾਰ ਸਿੰਘ ਤਹਿਸੀਲਦਾਰ ਬਟਾਲਾ ਨੇ ਸ਼ਮੂਲੀਅਤ ਕੀਤੀ ਅਤੇ ਸ਼ਿਵ ਕੁਮਾਰ ਬਟਾਲਵੀ ਨੂੰ ਸ਼ਰਧਾ ਦੇ ਫੁੱਲ ਅਰਪਨ ਕੀਤੇ।

ਸ਼ਿਵ ਕੁਮਾਰ ਬਟਾਲਵੀ ਕਲਾ ਅਤੇ ਸਭਿਆਚਾਰਕ ਸੁਸਾਇਟੀ ਬਟਾਲਾ ਵਲੋਂ ਕਰਵਾਏ ਗਏ ਸਮਾਗਮ ਵਿੱਚ ਸਭ ਤੋਂ ਪਹਿਲਾਂ ਸ਼ਿਵ ਕੁਮਾਰ ਬਟਾਲਵੀ ਦੇ ਬੁੱਤ ਤੇ ਸ਼ਰਧਾ ਦੇ ਫੁੱਲ ਅਰਪਨ ਕੀਤੇ ਗਏ, ਉਪੰਰਤ ਕਵੀ ਦਰਬਾਰ ਅਤੇ ਸ਼ਿਵ ਗਾਇਨ ਸਮਾਗਮ ਕਰਵਾਇਆ ਗਿਆ।

ਇਸ ਮੌਕੇ ਡਾ. ਰਵਿੰਦਰ, ਪ੍ਰਧਾਨ ਸ਼ਿਵ ਕੁਮਾਰ ਬਟਾਲਵੀ ਕਲਾ ਅਤੇ ਸਭਿਆਚਾਰਕ ਸੁਸਾਇਟੀ ਬਟਾਲਾ ਨੇ ਬਿਰਹਾ ਦੇ ਸੁਲਤਾਨ ਸ਼ਿਵ ਕੁਮਾਰ ਬਟਾਲਵੀ ਦੇ ਜੀਵਨ ਅਤੇ ਸ਼ਿਵ ਬਟਾਲਵੀ ਦੀਆਂ ਅਮੀਰ ਤੇ ਸਦੀਵੀ ਰਚਨਾਵਾਂ ਦੀ ਵਿਸਥਾਰ ਵਿੱਚ ਜਾਣਕਾਰੀ ਦਿੱਤੀ ਗਈ। ਉਪਰੰਤ ਉੱਘੇ ਅਤੇ ਪਰਸਿੱਧ ਕਵੀਆਂ ਅਤੇ ਗਾਇਕਾਂ ਨੇ ਆਪਣੀ ਸ਼ਾਨਦਾਰ ਪੇਸ਼ਕਾਰੀ ਦਿੱਤੀ।

ਇਸ ਮੌਕੇ ਪਰਮਜੀਤ ਪਾਇਲ ਨੇ ਆਪਣੀ ਖੂਬਸੂਰਤ ਆਵਾਜ਼ ਵਿੱਚ ਸ਼ਿਵ ਬਟਾਲਵੀ ਦੇ ਗੀਤ ਪੇਸ਼ ਕੀਤੇ। ਇਸ ਮੌਕੇ ਹਰਭਜਨ ਬਾਜਵਾ, ਡਾ. ਅਨੂਪ ਸਿੰਘ ਸਾਬਕਾ ਮੀਤ ਪ੍ਰਧਾਨ ਪੰਜਾਬੀ ਸਾਹਿਤ ਅਕੈਡਮੀ, ਉੱਘੇ ਗਾਇਕ ਤੇ ਕਹਾਣੀਕਾਰ ਦੇਵਿੰਦਰ ਦੀਦਾਰ, ਵਿਸ਼ਾਲ, ਹਰਮੀਤ ਵਿਦਿਆਰਥੀ, ਡਾ ਵਿਕਰਮ, ਅਵਤਾਰ ਸਿੱਧੂ, ਸੁਪਰਡੈਂਟ ਸੁੰਦਰ ਸ਼ਰਮਾ, ਰਮਾ ਸੇਖੋਂ, ਡਾ ਜਸਮੀਨ, ਸਤਿੰਦਰ ਕਾਹਲੋਂ, ਸਤਿੰਦਰ ਬੁੱਟਰ,ਰਿਤੂ ਵਾਸੂਦੇਵ,ਅਜੀਤ ਕਮਲ, ਗੁਰਮੀਤ ਬਾਜਵਾ, ਜਸਵੰਤ ਹਾਂਸ, ਵਿਜੈ ਅਗਨੀਹੋਤਰੀ, ਚੰਨ ਬੋਲੇਵਾਲੀਆ, ਬਲਵਿੰਦਰ ਗੰਭੀਰ,ਪਰਮਜੀਤ ਨਿੱਕੇ ਘੁੰਮਣ, ਡਾ ਸਤਨਾਮ ਸਿੰਘ ਨਿੱਜਰ, ਪੂਰਨ ਪਿਆਸਾ, ਫਾਦਰ ਜਾਰਜ, ਡਾ ਰਮਨ, ਵਿਨੋਦ ਸ਼ਾਇਰ, ਸੁਲਤਾਨ ਭਾਰਤੀ, ਕੁਲਬੀਰ ਸੱਗੂ, ਸੁੱਚਾ ਸਿੰਘ ਨਾਗੀ, ਨਰਿੰਦਰ ਸਿੰਘ, ਰਮੇਸ਼ ਜਾਨੂੰ, ਵਰਗਸ ਸਲਾਮਤ, ਜਗਨ ਨਾਥ ਉਦੋਕੇ, ਸੁਖਦੇਵ ਪਰੇਮੀ, ਅਮਿਤ ਕਾਦੀਆਂ, ਪਰਮਜੀਤ ਸਿੰਘ ਕਲਸੀ ਜਿਲਾ ਭਾਸ਼ਾ ਅਫਸਰ ਅਤੇ ਜੋਗਿੰਦਰ ਸਿੰਘ ਅਗਲੀ ਗੇਟ ਆਦਿ ਮੌਜੂਦ ਸਨ।

Leave a Reply

Your email address will not be published. Required fields are marked *