*ਦੇਸ਼ ਦਾ ਨਾਮ ਰੋਸ਼ਨ ਕਰਨ ਵਾਲੇ ਵਰਲਡ ਰਿਕਾਰਡ ਹੋਲਡਰ ਪ੍ਰਤੀਕ ਅੰਗੂਰਾਲਾ ਹੋਣਗੇ ਮੁੱਖ ਮਹਿਮਾਨ — ਪ੍ਰਧਾਨ ਰਾਜੀਵ ਵਿਗ*
ਬਟਾਲਾ — (ਚਰਨਜੀਤ ਬੇਦੀ, ਆਦਰਸ਼ ਤੁਲੀ, ਸੁਮਿਤ ਨਰੰਗ)
ਲਾਇਨ ਕਲੱਬ ਬਟਾਲਾ ਸੇਵਾ ਸਫਾਇਰ 321 ਡੀ ਦੇ ਪ੍ਰਧਾਨ ਰਾਜੀਵ ਵਿਗ ਬੱਬੂ ਨੇ ਦੱਸਿਆ ਕਿ ਲਾਈਨ ਕਲੱਬ ਬਟਾਲਾ ਸੇਵਾ ਵੱਲੋਂ 12 ਮਈ ਨੂੰ 47ਵਾਂ ਆਟਾ ਵੰਡ ਸਮਾਗਮ ਕੀਤਾ ਜਾਵੇਗਾ ਜਿਸ ਵਿੱਚ ਦੇਸ਼ ਦਾ ਨਾਮ ਰੋਸ਼ਨ ਕਰਨ ਵਾਲੇ ਵਰਲਡ ਰਿਕਾਰਡ ਹੋਲਡਰ ਪ੍ਰਤੀਕ ਅੰਗੂਰਾਲਾ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ ।
ਪ੍ਰਧਾਨ ਰਾਜੀਵ ਵਿਗ ਨੇ ਅੱਗੇ ਦੱਸਿਆ ਕਿ ਇਹ ਆਟਾ ਵੰਡ ਸਮਾਗਮ ਕਾਨਫਰੰਸ ਹਾਲ ਕੇਡੀ ਹਸਪਤਾਲ ਅੱਖਾਂ ਵਾਲੇ ਹਸਪਤਾਲ ਵਿਖੇ ਸਵੇਰੇ 9 ਵਜੇ ਹੋਵੇਗਾ ਜਿਸ ਵਿੱਚ ਗਰੀਬ ਅਤੇ ਲੋੜਵੰਦ ਲੋਕਾਂ ਨੂੰ ਆਟਾ ਦਿੱਤਾ ਜਾਵੇਗਾ ।
ਪ੍ਰਧਾਨ ਰਜੀਵ ਵਿਗ ਨੇ ਕਿਹਾ ਕਿ ਕਿ ਸਾਡੇ ਸ਼ਹਿਰ ਦਾ ਨਾਮ ਅਤੇ ਪੂਰੇ ਦੇਸ਼ ਵਿੱਚ ਆਪਣਾ ਡੰਕਾ ਵਜਾਉਣ ਵਾਲੇ ਪ੍ਰਤੀਕ ਅੰਗੂਰਾਲਾ ਉਸ ਦਿਨ ਮੁੱਖ ਮਹਿਮਾਨ ਹੋਣਗੇ ਅਤੇ ਉਹਨਾਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਜਾਵੇਗਾ। ਪ੍ਰਧਾਨ ਰਜੀਵ ਬੱਬੂ ਨੇ ਕਿਹਾ ਕਿ ਲਾਈਨ ਕਲੱਬ ਸੇਵਾ ਸਫਾਇਰ ਵੱਲੋਂ ਗਰੀਬ ਅਤੇ ਲੋੜਵੰਦਾ ਦੀ ਮਦਦ ਲਈ ਹਰ ਵੇਲੇ ਯੋਗ ਉਪਰਾਲੇ ਕੀਤੇ ਜਾ ਰਹੇ ਹਨ ਅਤੇ ਸ਼ਹਿਰ ਦੀ ਬੇਹਤਰੀ ਜਾ ਲੋਕਾਂ ਦੀ ਬੇਹਤਰੀ ਲਈ ਲਾਈਨ ਕਲੱਬ ਸੇਵਾ 321 ਡੀ ਹਰ ਵੇਲੇ ਹਾਜ਼ਰ ਹੈ।