Sat. Aug 2nd, 2025

ਬੀਰ ਅਮਰ, ਮਾਹਲ। ਸ਼੍ਰੀ ਅੰਮ੍ਰਿਤਸਰ, ਸਹਿਬ।

ਸ਼੍ਰੋਮਣੀ ਅਕਾਲੀ ਦਲ ਦੀ ਟਿਕਟ ਤੇ ਗੁਰੂ ਨਗਰੀ ਵਿੱਚੋਂ ਮੁੜ ਆਪਣੀ ਕਿਸਮਤ ਅਜਮਾਉਣ ਲਈ ਨਿਤਰੇ ਅਕਾਲੀ ਦਲ ਦੇ ਆਗੂ ਅਨਿਲ ਜੋਸ਼ੀ ਵੱਲੋਂ ਸ਼ਹਿਰ ਭਰ ਵਿੱਚ ਆਪਣੇ ਸਮਰਥਕਾਂ ਨਾਲ ਲਗਾਤਾਰ ਮੀਟਿੰਗਾਂ ਦਾ ਸਿਲਸਿਲਾ ਜਾਰੀ ਹੈ।

ਇਸ ਦੌਰਾਨ ਉਨਾਂ ਵੱਲੋਂ ਇਲਾਕਾ ਰਾਮ ਬਾਗ ਵਿੱਚ ਬੀਤੇ ਦਿਨੀ ਉਹਨਾਂ ਦੇ ਪੁਰਾਣੇ ਹਮਦਰਦ ਅਤੇ ਸਾਥੀ ਰਾਜਕੁਮਾਰ ਉਰਫ ਰਾਜੂ ਜੂਡੋ ਵੱਲੋਂ ਅਕਾਲੀ ਦਲ ਨੂੰ ਸਮਰਥਨ ਦੇਣ ਉਪਰੰਤ ਅੱਜ ਅਨਲ ਜੋਸ਼ੀ ਉਚੇਚੇ ਤੌਰ ਤੇ ਟਕਸਾਲੀ ਅਤੇ ਸੀਨੀਅਰ ਅਕਾਲੀ ਆਗੂ ਕਵਲਜੀਤ ਸਿੰਘ ਭਾਟੀਆ ਰਾਮ ਬਾਗ ਸਥਿਤ ਉਹਨਾਂ ਦੀ ਭਾਟਿਆ ਸਵੀਟ ਸ਼ਾਪ ਤੇ ਉਚੇਚੇ ਤੌਰ ਤੇ ਥਾਪੜਾ ਲੈਣ ਲਈ ਪੁਜੇ। ਇਸ ਦੌਰਾਨ ਕਵਲਜੀਤ ਸਿੰਘ ਭਾਟੀਆ ਜੋ ਕਿ ਇੱਕ ਨਾਮਵਰ ਸ਼ਖਸ਼ੀਅਤ ਹਨ ਦੇ ਇੱਕ ਹੀ ਸੱਦੇ ਤੇ ਸਮੂਹ ਰਾਮ ਬਾਗ ਮਰਚੈਂਟ ਐਸੋਸੀਏਸ਼ਨ ਅਤੇ ਦੁਕਾਨਦਾਰਾਂ ਵੱਲੋਂ ਭਾਟੀਆ ਜੀ ਰਾਹੀਂ ਅਨਿਲ ਜੋਸ਼ੀ ਨੂੰ ਸਮਰਥਨ ਦੇਣ ਦੀ ਗੱਲ ਕਹੀ। ਉਥੇ ਹੀ ਅਨਿਲ ਜੇਸੀ ਵੱਲੋਂ ਵੀ ਕਿਹਾ ਗਿਆ ਕਿ ਅਗਰ ਉਹ ਮੁੜ ਸੀਟ ਜਿੱਤ ਗੁਰੂ ਨਗਰੀ ਦੀ ਸੇਵਾ ਲਈ ਆਉਂਦੇ ਹਨ ਤਾਂ ਉਹ ਇਸ ਇਲਾਕੇ ਦਾ ਯਕੀਨੀ ਤੌਰ ਤੇ ਰਹਿੰਦੇ ਹੋਏ ਕੰਮ ਦਾ ਵੀ ਕਾਇਆਕਲਪ ਕਰਵਾਉਣਗੇ। ਉਹਨਾਂ ਨੇ ਦੱਸਿਆ ਕਿ ਪਹਿਲਾਂ ਵੀ ਉਹਨਾਂ ਵੱਲੋਂ ਸ਼ਹਿਰ ਦੇ ਵਿੱਚ ਵਿਕਾਸ ਦੀ ਕੋਈ ਕਮੀ ਨਹੀਂ ਛੱਡੀ ਗਈ ਸੀ, ਇਸ ਦੌਰਾਨ ਕਵਲਜੀਤ ਸਿੰਘ ਭਾਟੀਆ ਨੇ ਵੀ ਅਨਿਲ ਜੋਸ਼ੀ ਨੂੰ ਆਪਣੇ ਸਮਰਥਕਾਂ ਸਮੇਤ ਵੱਡੀ ਲੀਡ ਦਵਾਉਣ ਦੀ ਗੱਲ ਵੀ ਕਹੀ। ਕੈਪਸਨ। ਸਥਾਨਕ ਰਾਮਬਾਗ ਤੇ ਉਚੇਚੇ ਤੌਰ ਤੇ ਪੁੱਜੇ ਅਨਿਲ ਜੋਸ਼ੀ ਅਕਾਲੀ ਉਮੀਦਵਾਰ ਭਾਟੀਆ ਸਵੀਟ ਦੇ ਟਕਸਾਲੀ ਅਕਾਲੀ ਆਗੂ ਕਵਲਜੀਤ ਸਿੰਘ ਭਾਟੀਆ ਕੋਲੋਂ ਥਾਪੜਾ ਲੈਂਦੇ ਹੋਏ।

Leave a Reply

Your email address will not be published. Required fields are marked *