ਬੀਰ ਅਮਰ, ਮਾਹਲ। ਸ਼੍ਰੀ ਅੰਮ੍ਰਿਤਸਰ ਸਹਿਬ।
ਕੋਡ ਆਫ ਕੰਡਕਟ ਦੇ ਮੱਦੇ ਨਜ਼ਰ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਵੱਲੋਂ ਜਾਰੀ ਕੀਤੀਆਂ ਗਈਆਂ ਹਦਾਇਤਾਂ ਅਨੁਸਾਰ ਜਿਲਾ ਸਿਵਿਲ ਸਰਜਨ ਦਫਤਰ ਵਿੱਚ ਸਥਿਤ ਡਰੱਗ ਵਿਭਾਗ ਦੀ ਟੀਮ ਵੱਲੋਂ ਮੈਡੀਕਲ ਸਟੋਰਾਂ ਤੇ ਦਸਤਕ ਦਿੱਤੀ ਗਈ।
ਜੋਨਲ ਲਾਇਸੰਸਿੰਗ ਅਧਿਕਾਰੀ ਕਰੁਣ ਸਚਦੇਵ ਦੇ ਹੁਕਮਾਂ ਅਨੁਸਾਰ ਚੀਫ ਡਰੱਗ ਅਫਸਰ ਰਮਣੀਕ ਸਿੰਘ ਅਤੇ ਰੋਹਿਤ ਸ਼ਰਮਾ ਡਰੱਗ ਇੰਸਪੈਕਟਰ ਵੱਲੋਂ ਰਮਨ ਮੈਡੀਕਲ ਸਟੋਰ, ਤਰਨ ਤਾਰਨ ਰੋਡ ਅੰਮ੍ਰਿਤਸਰ ਵਿਖੇ ਅਚਨਚੇਤ ਚੈਕਿੰਗ ਵੀ ਕੀਤੀ ਗਈ। ਜਿਸ ਤੇ ਮੌਕੇ ਤੇ ਹੀ ਤਿੰਨ ਤਰ੍ਹਾਂ ਦੇ ਜਰਨਲ ਡਰੱਗ ਦੇ ਸੈਂਪਲ ਵਿਭਾਗ ਵੱਲੋਂ ਕਬਜ਼ੇ ਵਿੱਚ ਲਏ ਗਏ। ਇਸ ਉਪਰੰਤ ਸੁਆਮੀ ਮੈਡੀਕਲ ਸਟੋਰ ਤਰਨ ਤਾਰਨ ਰੋਡ ਤੇ ਹੀ ਅਧਿਕਾਰੀਆਂ ਨੇ ਦਬਸ਼ ਦਿੱਤੀ ਅਤੇ ਪੰਜ ਤਰ੍ਹਾਂ ਦੇ ਦਵਾਈਆਂ ਦੇ ਸੈਂਪਲ ਕਬਜ਼ੇ ਵਿੱਚ ਲਏ ਗਏ ਜਿਨਾਂ ਦਾ ਫਰਮ ਖਰੀਦ ਫਰੋਸ਼ ਦਾ ਕੋਈ ਵੀ ਰਿਕਾਰਡ ਪੇਸ਼ ਨਹੀਂ ਕਰ ਸਕੀ। ਅਧਿਕਾਰੀਆਂ ਨੇ ਦੱਸਿਆ ਕਿ ਸੈਂਪਲਾਂ ਨੂੰ ਸੀਲ ਬੰਦ ਕਰਕੇ ਇਹਨਾਂ ਦੀ ਜਾਂਚ ਲਈ ਕਬਜੇ ਵਿੱਚ ਲੈ ਲਿਆ ਗਿਆ ਹੈ ਅਤੇ ਜੋ ਵੀ ਕਾਨੂੰਨੀ ਕਾਰਵਾਈ ਬਣੇਗੀ ਉਹ ਫੌਰੀ ਤੌਰ ਤੇ ਅਮਲ ਵਿੱਚ ਲਿਆਂਦੀ ਜਾਵੇਗੀ। ਅਧਿਕਾਰੀਆਂ ਨੇ ਸਪਸ਼ਟ ਤੌਰ ਤੇ ਦਆ ਵਿਕਰੇਤਾਵਾਂ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਅਗਰ ਕੋਈ ਵੀ ਵਿਅਕਤੀ ਬਿਨਾਂ ਬਿੱਲ ਤੋਂ ਖਰੀਦੋ ਫਰੋਸਤ ਹੋਇਆ ਦਵਾਈਆਂ ਦਾ ਸਮਾਨ ਵੇਚਦਾ ਫੜਿਆ ਗਿਆ ਤਾਂ ਉਸ ਦੀ ਖੈਰ ਨਹੀਂ।
ਕੈਪਸਨ। ਸਥਾਨਕ ਡਰੱਗ ਵਿਭਾਗ ਦੇ ਅਧਿਕਾਰੀ ਰਮਨੀਕ ਸਿੰਘ, ਰੋਹਿਤ ਸ਼ਰਮਾ, ਇੱਕ ਰੇਡ ਦੌਰਾਨ ਦਵਾ ਵਿਕਰੇਤਾ ਦੀ ਜਾਂਚ ਕਰਦੇ ਹੋਏ।