ਬੀਰ ਅਮਰ, ਮਾਹਲ। ਸ਼੍ਰੀ ਅੰਮ੍ਰਿਤਸਰ ਸਹਿਬ।
ਪੂਰੀ ਦੁਨੀਆ ਵਿੱਚ ਮਨਾਏ ਜਾ ਰਹੇ ਨੋ ਤੰਬਾਕੂ ਡੇ ਦੇ ਮੌਕੇ ਅੰਮ੍ਰਿਤਸਰ ਵਿੱਚ ਡਾਕਟਰਾਂ ਦੀ ਸੰਸਥਾ ਇੰਡੀਅਨ ਮੈਡੀਕਲ ਐਸੋਸੀਏਸ਼ਨ ਵੱਲੋਂ ਵੀ ਤੰਬਾਕੂ ਨੂੰ ਜੜੋ ਖਤਮ ਕਰਨ ਲਈ ਇੱਕ ਬੈਨਰ ਰੈਲੀ ਗੱਡੀ ਗਈ।

ਸੰਸਥਾ ਦੇ ਬੁਲਾਰੇ ਅਤੇ ਸੈਕਟਰੀ ਡਾਕਟਰ ਜਸਪ੍ਰੀਤ ਸਿੰਘ ਗਰੋਵਰ ਨੇ ਦੱਸਿਆ ਕਿ ਪ੍ਰਧਾਨ ਅਤੁਲ ਕਪੂਰ ਦੀ ਅਗਵਾਈ ਹੇਠ ਇੱਕ ਵਿਸ਼ੇਸ਼ ਇਕੱਤਰਤਾ ਕੀਤੀ ਗਈ। ਜਿਸ ਵਿੱਚ ਤੰਬਾਕੂ ਨਾਲ ਹੋਣ ਵਾਲੇ ਮੂੰਹ ਦੇ ਰੋਗ ਕੈਂਸਰ ਵਰਗੀਆਂ ਗੰਭੀਰ ਬਿਮਾਰੀਆਂ ਤੋਂ ਸੁਚੇਤ ਹੋਣ ਲਈ ਇੱਕ ਪਰਚਾ ਪੜਿਆ ਗਿਆ। ਡਾਕਟਰ ਜਸਪ੍ਰੀਤ ਗਰੋਵਰ ਨੇ ਦੱਸਿਆ ਕਿ ਚੋਰੀ ਛੁੱਪੇ ਹੋਟਲਾਂ ,ਰੈਸਟੋਰੈਂਟਾਂ ਵਿੱਚ ਚੱਲ ਰਹੇ ਹੁੱਕਾ ਬਾਰ ਨੂੰ ਵੀ ਸਰਕਾਰ ਸਖਤੀ ਨਾਲ ਕੁਚਲ ਰਹੀ ਹੈ ਪਰ ਇਹ ਨੌਜਵਾਨ ਪੀੜੀ ਵਿੱਚ ਕੈਂਸਰ ਦਾ ਇੱਕ ਵੱਡਾ ਘਰ ਹਨ।

ਉਹਨਾਂ ਨੇ ਦੱਸਿਆ ਕਿ ਸਿਗਰਟਨੋਸ਼ੀ ਕਰਨ ਵਾਲੇ ਨੌਜਵਾਨ ਲੜਕੇ ਲੜਕੀਆਂ ਵੀ ਇਸ ਦਾ ਗੰਭੀਰ ਸ਼ਿਕਾਰ ਹੋ ਕੇ ਮੌਤ ਦੇ ਮੂੰਹ ਵਿੱਚ ਜਾਂਦੇ ਹਨ। ਇਸ ਲਈ ਤੰਬਾਕੂ ਦੇ ਬਣੇ ਹੋਏ ਪਦਾਰਥਾਂ ਨੂੰ ਜ਼ਿੰਦਗੀ ਵਿੱਚ ਵਰਤੋਂ ਵਿੱਚ ਨਹੀਂ ਲਿਆ ਕੇ ਇੱਕ ਸੁਚੱਜੇ ਜੀਵਨ ਨੂੰ ਜਿਉਣਾ ਚਾਹੀਦਾ ਹੈ। ਇਸ ਮੌਕੇ ਸਾਬਕਾ ਟੀਬੀ ਕੰਟਰੋਲ ਅਫਸਰ ਡਾ, ਨਰੇਸ਼ ਚਾਵਲਾ, ਡਾ, ਅਮਰੀਕ ਸਿੰਘ ਅਰੋੜਾ,ਡਾ, ਅਮਰਜੀਤ ਸਿੰਘ ਨਾਗਪਾਲ, ਡਾ, ਸੁਖਜੀਤ ਸਿੰਘ, ਡਾ, ਐਮਐਲ ਗੰਭੀਰ ,ਡਾ, ਜਸਦੀਪ ਸਿੰਘ ਡਾ, ਬਲਵਿੰਦਰ ਨਾਗਪਾਲ, ਡਾ,ਸ਼ਿਵਾਨੀ ਅਤੇ ਡਾ, ਐਚਐਸ ਨਾਗਪਾਲ ਵੀ ਹਾਜ਼ਰ ਸਨ। ਕੈਪਸਨ। ਨੋ,ਤੰਬਾਕੂ ਡੇ ਮੌਕੇ ਆਈਐਮਏ ਸੰਸਥਾ ਦੇ ਡਾਕਟਰ ਇੱਕ ਜਾਗਰੂਕ ਪ੍ਰੋਗਰਾਮ ਦੌਰਾਨ।
