ਬਟਾਲਾ 6 ਜੂਨ ( ਚਰਨਦੀਪ ਬੇਦੀ, ਅਦੱਰਸ਼ ਤੁੱਲੀ, ਸੁਮਿਤ ਨੌਰੰਗ)
ਅੱਜ ਬਟਾਲਾ ਕਾਰਪੋਰੇਸ਼ਨ ਮੇਅਰ ਸੁਖਦੀਪ ਸਿੰਘ ਤੇਜਾ ਅਤੇ ਬਟਾਲਾ ਸ਼ਹਿਰੀ ਪ੍ਰਧਾਨ ਸੰਜੀਵ ਸ਼ਰਮਾ ਜੀ ਨੇ ਸਾਂਝੇ ਤੌਰ ਤੇ ਇੱਕ ਪ੍ਰੈਸ ਨੂੰ ਨੋਟ ਭੇਜਿਆ ਜਿਸ ਵਿੱਚ ਬਟਾਲਾ ਕਾਂਗਰਸ ਦੇ ਕੌਂਸਲਰ , ਪੰਚ ,ਸਰਪੰਚ, ਬਲਾਕ ਸੰਮਤੀ ਮੈਂਬਰ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਅਤੇ ਲੀਡਰ ਸਾਹਿਬਾਨ ਬੂਥ ਇੰਚਾਰਜ ਦਾ ਧੰਨਵਾਦ ਕੀਤਾ ।
ਜਿਨਾਂ ਨੇ ਬਟਾਲਾ ਤੋਂ ਕਾਂਗਰਸ ਜਿੱਤ ਹਾਸਲ ਕਰਵਾਉਣ ਲਈ ਮਿਹਨਤ ਕੀਤੀ ਅਸੀਂ ਸਾਰੇ ਸਰਕਾਰ ਦੇ ਖਿਲਾਫ ਆਮ ਆਦਮੀ ਪਾਰਟੀ ਦੇ mla ਸਾਹਿਬ ਜੋਂ ਲੋਕ ਸਭਾ ਹਲਕਾ ਗੁਰਦਾਪੁਰ ਦੇ ਉਮੀਦਵਾਰ ਵੀ ਸਨ ਉਹਨਾਂ ਦੇ ਖ਼ਿਲਾਫ਼ ਇਲੈਕਸ਼ਨ ਲੜ ਰਹੇ ਸੀ । ਅਸੀ ਜਿਲਾ ਗੁਰਦਾਸਪੁਰ ਦੇ ਵਿੱਚੋ ਬਟਾਲਾ ਹਲਕੇ ਦਾ ਕਾਂਗਰਸ ਪਾਰਟੀ ਦਾ ਪ੍ਰਦਰਸ਼ਨ ਬਹੁਤ ਹੀ ਵਧੀਆ ਰਿਹਾ । ਲੋਕਾ ਨੇ mla ਤ੍ਰਿਪ ਰਾਜਿੰਦਰ ਬਾਜਵਾ ਜੀ ਦੇ ਕੀਤੇ ਹੋਏ ਕੰਮ ਸ਼ਹਿਰ ਅੰਦਰ ਅਤੇ ਪਿੰਡਾਂ ਦੇ ਵਿੱਚ ਵਿਕਾਸ ਦੇ ਨਾਮ ਤੇ ਵੋਟਾਂ ਪਾਈਆ। ਅਸੀ ਬਟਾਲਾ ਕਾਰਪੋਰੇਸ਼ਨ ਦੇ 50 ਵਾਰਡ ਦੀ ਗੱਲ ਕਰੀਏ ਤਾਂ ਕਾਂਗਰਸ ਪਾਰਟੀ ਨੂੰ 23280 ਵੋਟਾਂ ਮਿਲਿਆ ਅਤੇ ਆਮ ਆਦਮੀ ਪਾਰਟੀ ਨੂੰ 18821 ਵੋਟਾਂ, Bjp ਨੂੰ 20891 ਵੋਟਾਂ , ਅਕਾਲੀ ਦਲ ਨੂੰ 3975 ਵੋਟਾਂ ਹੀ ਮਿਲ਼ਿਆ। ਕਾਂਗਰਸ ਪਾਰਟੀ ਆਮ ਆਦਮੀ ਪਾਰਟੀ ਤੋ 4459 ਵੋਟਾਂ ਅਤੇ ਬੀਜੇਪੀ ਨਾਲੋਂ 2389 ਵੋਟਾਂ ਦੇ ਫ਼ਰਕ ਨਾਲ ਜਿੱਤ ਹਾਸਲ ਕੀਤੀ। ਅਸੀ ਬਟਾਲਾ ਹਲਕੇ ਦੀ ਗੱਲ ਕੀਤੀ ਜਾਵੇ ਤਾਂ ਜਿਸ ਵਿਚ ਪੋਸਟਲ ਬੈਲਟ ਪੇਪਰ ਦੀ ਵੀ ਗਿਣਤੀ ਕਰ ਲਈ ਜਾਵੇ ਤਾਂ ਕਾਂਗਰਸ ਪਾਰਟੀ ਨੂੰ ਕਾਂਗਰਸ ਪਾਰਟੀ ਨੂੰ 38878 ਵੋਟਾਂ ਮਿਲੀਆਂ, ਆਮ ਆਦਮੀ ਪਾਰਟੀ ਨੂੰ 37549 ਵੋਟਾਂ , ਬੀਜੇਪੀ ਨੂੰ 25125, ਅਕਾਲੀ ਦਲ ਨੂੰ 11064 ਵੋਟਾਂ ਹਾਸਲ ਕੀਤੀਆਂ। ਕਾਂਗਰਸ ਬਟਾਲਾ ਹਲਕਾ ਤੋਂ ਆਮ ਆਦਮੀ ਪਾਰਟੀ ਨਾਲੋ 1329 ਵੋਟਾਂ ਦੇ ਫ਼ਰਕ ਨਾਲ ਜਿੱਤ ਹਾਸਲ ਕੀਤੀ ਅਤੇ ਬੀਜੇਪੀ ਨਾਲੋਂ 13753 ਵੋਟਾਂ ਦੇ ਫ਼ਰਕ ਨਾਲ ਜਿੱਤ ਪ੍ਰਾਪਤ ਕੀਤੀ। ਸੋ ਕਾਂਗਰਸ ਪਾਰਟੀ ਦਾ ਪ੍ਰਦਰਸ਼ਨ ਸ਼ਹਿਰ ਅੰਦਰ ਸ਼ਾਨਦਾਰ ਰਿਹਾ ਅਤੇ ਪੂਰੇ ਹਲਕੇ ਵਿੱਚ ਵੀ ਸ਼ਾਨਦਾਰ ਰਿਹਾ। ਜੋਂ Mla ਦੀ ਇਲੈਕਸ਼ਨ 2022 ਵਿੱਚ ਆਮ ਆਦਮੀ ਪਾਰਟੀ ਨੇ ਕਾਂਗਰਸ ਪਾਰਟੀ ਤੋਂ 28170 ਦੀ ਲੀਡ ਨਾਲ ਜਿੱਤ ਹਾਸਲ ਕੀਤੀ ਸੀ । ਉਸ ਲੀਡ ਨੂੰ ਕਾਂਗਰਸ ਪਾਰਟੀ ਦੇ ਜੋਦਯਾ ਨੇ ਖ਼ਤਮ ਕਰਕੇ 1329 ਵੋਟਾਂ ਨਾਲ ਬਟਲਾ ਹਲਕਾ ਨੂੰ ਜਿਤਾ ਕੇ ਸੁਖਜਿੰਦਰ ਸਿੰਘ ਰੰਧਾਵਾ ਜੀ ਦੀ ਝੋਲੀ ਭਰ ਦਿੱਤੀ ।