ਜ਼ਿਲੇ੍ ਵਿਚ 129 ਜਨਤਕ ਥਾਵਾਂ ਤੇ ਲਗਾਈਆਂ ਜਾ ਰਹੀ ਹੈ ਸੀ.ਐਮ ਯੋਗਸ਼ਾਲਾ
ਬੀਰ ਅਮਰ ਮਾਹਲ, ਸ਼੍ਰੀ ਅੰਮ੍ਰਿਤਸਰ ਸਹਿਬ।
ਯੋਗਾ ਸਿਖਲਾਈ ਲੈਣ ਲਈ ਟੋਲ ਫਰੀ ਨੰਬਰ 76694-00500 ਤੇ ਮਿਸ ਕਾਲ ਕਰਨ ਦੀ ਅਪੀਲ।
ਪੰਜਾਬ ਸਰਕਾਰ ਵਲੋ ਸੂਬੇ ਭਰ ਵਿੱਚ ਸ਼ੁਰੂ ਕੀਤੀ ਸੀ.ਐਮ. ਦੀ ਯੋਗਸ਼ਾਲਾ ਨੂੰ ਭਰਵਾਂ ਹੁੰਗਾਰਾ ਮਿਲਾ ਰਿਹਾ ਹੈ ਅਤੇ ਜ਼ਿਲੇ੍ ਦੇ ਲਗਭਗ 3000 ਤੋ ਵੱਧ ਲੋਕ ਸੀ.ਐਮ ਦੀ ਯੋਗਸ਼ਾਲਾ ਦਾ ਲਾਹਾ ਲੈ ਰਹੇ ਹਨ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ ਸ਼੍ਰੀ ਘਨਸ਼ਾਮ ਥੋਰੀ ਨੇ ਦੱਸਿਆ ਕਿ ਲੋਕ ਯੋਗ ਦੀਆਂ ਕਲਾਸਾਂ. 7669 400 500 ਤੇ ਮਿਸਡ ਕਾਲ ਦੇ ਕੇ ਨਾਗਰਿਕ ਮੁਫ਼ਤ ਵਿੱਚ ਜੁੜ ਸਕਦੇ ਹਨ।
ਸੀ.ਐਮ.ਦੀ ਯੋਗਸ਼ਾਲਾ ਪੰਜਾਬ ਸਰਕਾਰ ਦੁਆਰਾ ਸੂਬੇ ਦੇ ਨਾਗਰਿਕਾਂ ਨੂੰ ਮੁਫ਼ਤ ਯੋਗ ਸਿੱਖਿਆ ਦੇਣ ਦੀ ਇੱਕ ਪਹਿਲ ਹੈ। ਇਸ ਯੋਜਨਾ ਦੇ ਤਹਿਤ ਪੰਜਾਬ ਵਿੱਚ ਪ੍ਰਮਾਣਿਤ ਯੋਗ ਟੀਚਰਾਂ ਦੀ ਇੱਕ ਟੀਮ ਸਥਾਪਤ ਕੀਤੀ ਗਈ ਹੈ ਤਾਂ ਜੋ ਯੋਗ ਨੂੰ ਘਰ ਘਰ ਤੱਕ ਪਹੁੰਚਾਇਆ ਜਾ ਸਕੇ ਅਤੇ ਜਨਤਾ ਨੂੰ ਯੋਗ ਟੀਚਰਾਂ ਦੀ ਸੁਵਿਧਾ ਦੇ ਕੇ ਇਸ ਨੂੰ ਇੱਕ ਜਨ ਅੰਦੋਲਨ ਵਿੱਚ ਬਦਲਿਆ ਜਾ ਸਕੇ। ਇਸ ਦਾ ਉਦੇਸ਼ ਨਾਗਰਿਕਾਂ ਦੀ ਸ਼ਰੀਰਕ ਅਤੇ ਮਾਨਸਿਕ ਸਿਹਤ ਨੂੰ ਬਿਹਤਰ ਬਣਾਉਣ ਵਿੱਚ ਧਿਆਨ ਅਤੇ ਯੋਗ ਦੇ ਮਹੱਤਵ ਨੂੰ ਉਜਾਗਰ ਕਰਨਾ ਹੈ।
ਇਕ ਪ੍ਰਾਚੀਨ ਅਭਿਆਸ ਦੇ ਰੂਪ ਵਿੱਚ, ਯੋਗ ਕਿਸੇ ਦੇ ਜੀਵਨ ਦੀ ਗੁਣਵੱਤਾ ਵਿੱਚ ਸੁਧਾਰ ਕਰਨ ਦਾ ਇੱਕ ਪ੍ਰਭਾਵੀ ਸਾਧਨ ਸਾਬਤ ਹੋਇਆ ਹੈ। ਰੋਜ਼ਾਨਾ ਅਭਿਆਸ ਦੁਆਰਾ, ਵਿਅਕਤੀ ਇਕਾਗਰਤਾ ਦਾ ਵਿਕਾਸ ਕਰ ਸਕਦਾ ਹੈ ਅਤੇ ਆਪਣੇ ਵਾਤਾਵਰਣ ਨਾਲ ਵੱਧ ਤੋਂ ਵੱਧ ਇਕਸੁਰਤਾ ਸਥਾਪਿਤ ਕਰ ਸਕਦਾ ਹੈ। ਸ਼੍ਰੀ ਥੋਰੀ ਨੇ ਦੱਸਿਆ ਜ਼ਿਲੇ੍ ਵਿਚ 129 ਜਨਤਕ ਥਾਵਾਂ ਜ਼ਿਵੇ ਕਿ ਪਾਰਕਾਂ, ਮੰਦਰ ਅਤੇ ਗੁਰਦੁਆਰਿਆਂ ਵਿਚ ਯੋਗਾ ਦੀਆਂ ਕਲਾਸਾਂ ਚੱਲ ਰਹੀਆਂ ਹਨੇ ਅਤੇ 3000 ਤੋ ਵੱਧ ਵਿਅਕਤੀ ਇਸ ਦਾ ਫਾਇਦਾ ਲੈ ਰਹੇ ਹਨ।ਉਨ੍ਹਾਂ ਦੱਸਿਆ ਕਿ ਯੋਗ ਕਲਾਸਾਂ ਲਈ ਲੋਕਾਂ ਦਾ ਭਰਵਾਂ ਹੁੰਗਾਰਾ ਮਿਲ ਰਿਹਾ ਹੈ ਅਤੇ ਦਿੱਤੇ ਹੋਏ ਨੰਬਰ ਤੇ ਮਿਸ ਕਾਲ ਕਰਕੇ ਜੁੜ ਰਹੇ ਹਨ। ਉਨਾਂ ਦੱਸਿਆ ਕਿ ਸ਼ਹਿਰਾਂ ਦੇ ਨਾਲ ਨਾਲ ਹੁਣ ਬਲਾਕ ਅਟਾਰੀ, ਹਰਸ਼ਾ ਛੀਨਾ(ਰਾਜਾਸਾਂਸੀ), ਜੰਡਿਆਲਾ ਗੁਰੂ, ਮਜੀਠਾ, ਅਜਨਾਲਾ ਅਤੇ ਵੇਰਕਾ ਵਿਖੇ ਵੀ ਹੁਣ ਯੋਗ ਕਲਾਸਾਂ ਸ਼ੁਰੂ ਹੋ ਗਈਆਂ ਹਨ। ਉਨ੍ਹਾਂ ਦੱਸਿਆ ਕਿ ਜੇਕਰ ਕਿਸੇ ਵੀ ਵਿਅਕਤੀ ਦੇ ਕੋਲ ਯੋਗ ਕਲਾਸ ਕਰਨ ਦੀ ਥਾਂ ਉਪਲਬਧ ਹੈ ਅਤੇ ਘੱਟ ਤੋਂ ਘੱਟ 25 ਲੋਕਾਂ ਦਾ ਸਮੂਹ ਹੈ ਤਾਂ ਪੰਜਾਬ ਸਰਕਾਰ ਯੋਗ ਟ੍ਰੇਂਡ ਇੰਸਟ੍ਰਕਟਰ ਘਰ ਭੇਜੇਗੀ। ਜੇਕਰ ਲੋਕ ਚਾਹੁਣ ਤਾਂ ਉਹ ਖੁਦ/ਇੱਕ ਵਿਅਕਤੀ ਲਈ ਵੀ ਪੰਜੀਕਰਨ ਕਰ ਸਕਣਗੇ। ਜੋ ਲੋਕ ਇਨ੍ਹਾਂ ਕਲਾਸਾਂ ਦਾ ਲਾਭ ਲੈਣਾ ਚਾਹੁੰਦੇ ਹਨ ਉਹ ਟੋਲ ਫ੍ਰੀ ਨੰਬਰ 7669400500 ਤੇ ਮਿਸਡ ਕਾਲ ਦੇ ਸਕਦੇ ਹਨ ਜਾਂ ਸੀ.ਐਮ.ਦੀ ਯੋਗਸ਼ਾਲਾ ਪੋਰਟਲ cmdiyogshala.punjab.gov.in ਤੇ ਰਜਿਸਟਰਡ ਕਰ ਸਕਦੇ ਹਨ।
ਸੀ.ਐਮ. ਯੋਗਸ਼ਾਲਾ ਦੇ ਜਿਲ੍ਹਾ ਕੁਆਡੀਨੇਟਰ ਸ: ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਯੋਗਾ ਦੀਆਂ ਕਲਾਸਾਂ ਸਵੇਰੇ – ਸ਼ਾਮ ਲਗਾਤਾਰ ਲੱਗ ਰਹੀਆਂ ਹਨ ਅਤੇ ਸੀ.ਐਮ. ਦੀ ਯੋਗਸ਼ਾਲਾ ਵਿੱਚ ਯੋਗ ਦੇ ਨਾਲ ਲੋਕ ਬਹੁਤ ਫਾਇਦਾ ਲੈ ਰਹੇ ਹਨ ਤੇ ਪੂਰੇ ਜਿਲ੍ਹੇ ਦੇ ਵਿੱਚ 23 ਯੋਗ ਟ੍ਰੇਨਰ ਹਨ ਜੋ ਕਿ ਅਲੱਗ ਅਲੱਗ ਥਾਵਾਂ ਤੇ ਲਗਾਤਾਰ 129 ਯੋਗ ਕਲਾਸਾਂ ਲਗਾ ਰਹੇ ਹਨ। ਹਰ ਇੱਕ ਯੋਗ ਟ੍ਰੇਨਰ ਆਪਣੀ ਸੇਵਾ ਬੜੀ ਸ਼ਿੱਦਤ ਦੇ ਨਾਲ ਨਿਭਾ ਰਹੇ ਹਨ। ਯੋਗ ਕਲਾਸਾਂ ਦੇ ਨਾਲ ਲੋਕਾਂ ਨੂੰ ਯੋਗ ਦੇ ਹੋ ਰਹੇ ਫਾਇਦੇ ਬਾਰੇ ਵੀ ਜਾਗਰੂਕ ਕਰਵਾਇਆ ਜਾ ਰਿਹਾ ਹੈ। ਯੋਗ ਕਰਨ ਨਾਲ ਸਰਵਾਈਕਲ, ਬੈਕ ਪੇਨ, ਸਟ੍ਰੈੱਸ, ਚਿੰਤਾ, ਜੋੜਾਂ ਦੇ ਦਰਦ, ਮੋਟਾਪਾ ਹਾਈ-ਲੋਅ ਬਲੱਡ ਪ੍ਰੈਸਰ ਆਦਿ ਹੋਰ ਵੀ ਬਹੁਤ ਸਾਰੇ ਰੋਗਾ ਅਤੇ ਬਿਮਾਰੀਆਂ ਤੋਂ ਰਾਹਤ ਮਿਲ ਰਹੀ ਹੈ। ਸੀ.ਐਮ. ਦੀ ਯੋਗਸ਼ਾਲਾ ਦੇ ਵਿੱਚ ਹਰ ਵਰਗ ਦੇ ਵਿਆਕਤੀ ਭਾਗ ਲੈ ਸਕਦੇ ਹਨ। ਸਰਕਾਰ ਵੱਲੋਂ ਚਲਾਈ ਗਈ ਇਸ ਮੁਹਿੰਮ ਦਾ ਲਾਭ ਹਰ ਉਮਰ ਵਰਗ ਨੂੰ ਮਿਲ ਰਿਹਾ ਹੈ ਅਤੇ ਸ਼ਹਿਰ ਨਿਵਾਸੀਆਂ ਵੱਲੋਂ ਪੰਜਾਬ ਸਰਕਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਹੈ ਕਿ ਉਹ ਕਾਮਨਾ ਕਰਦੇ ਹਨ ਕਿ ਭਵਿੱਖ ਵਿੱਚ ਵੀ ਉਹਨਾਂ ਨੂੰ ਪੰਜਾਬ ਸਰਕਾਰ ਦੀਆਂ ਅਜਿਹੀ ਸਹੂਲਤਾਂ ਦਾ ਲਾਭ ਮਿਲਦਾ ਰਹੇਗਾ।
ਕੈਪਸ਼ਨ: ਜ਼ਿਲੇ ਵਿਚ ਵੱਖ ਵੱਖ ਥਾਵਾਂ ਤੇ ਚਲ ਰਹੀਆਂ ਸੀ.ਐਮ ਯੋਗਸ਼ਾਲਾਵਾ ਦੀਆਂ ਤਸਵੀਰਾਂ।