Sun. Jul 27th, 2025

ਪਤੰਜਲੀ ਯੋਗ ਕੇਂਦਰ ਬਟਾਲਾ ਵਲੋਂ ਪ੍ਰਤੀਕ ਅੰਗੂਰਾਲਾ ਦਾ ਗਰਮਜੋਸ਼ੀ ਨਾਲ ਕੀਤਾ ਗਿਆ ਵਿਸ਼ੇਸ਼ ਸਨਮਾਨ

ਬਟਾਲਾ, 14 ਜੂਨ (ਸੁਮੀਤ ਨਾਰੰਗ, ਰਾਜਨ ਸ਼ਰਮਾ, ਆਦਰਸ਼ ਤੁੱਲੀ, ਚਰਨਦੀਪ ਬੇਦੀ)

ਪ੍ਰਤੀਕ ਅੰਗੂਰਾਲਾ ਨੇ ਵਰਲਡ ਰਿਕਾਰਡ ਬਣਾ ਕੇ ਦੇਸ਼ ਦਾ ਨਾਂ ਬੁਲੰਦੀਆਂ ’ਤੇ ਪਹੁੰਚਾਇਆ ਹੈ ਜਿਸ ’ਤੇ ਸਾਨੂੰ ਮਾਨ ਹੈ। ਸ਼ੁੱਕਰਵਾਰ ਨੂੰ ਪਤੰਜਲੀ ਯੋਗ ਕੇਂਦਰ ਬਟਾਲਾ ਵਲੋਂ ਪ੍ਰਧਾਨ ਰਾਜ ਲੂਥਰਾ ਅਤੇ ਉਨਾਂ ਦੀ ਸਮੁਚੀ ਟੀਮ ਵਲੋਂ ਗੁਰੂ ਨਾਨਕ ਕਾਲਜ਼ ਬਟਾਲਾ ਦੀ ਗਰਾਉਂਡ ਵਿੱਚ ਵਰਲਡ ਰਿਕਾਰਡ ਹੋਲਡਰ ਪ੍ਰਤੀਕ ਅੰਗੂਰਾਲਾ ਦਾ ਗਰਮਜ਼ੋਸੀ ਨਾਲ ਵਿਸ਼ੇਸ਼ ਸਨਮਾਨ ਕੀਤਾ ਗਿਆ।

ਇਸ ਮੌਕੇ ਰਾਜ ਲੂਥਰਾ ਨੇ ਸ਼੍ਰੀ ਜੋਗਿੰਦਰ ਅੰਗੂਰਾਲਾ ਅਤੇ ਉਨਾਂ ਦੇ ਪਰਿਵਾਰ ਨੂੰ ਵਧਾਈ ਦਿੰਦਿਆ ਕਿਹਾ ਕਿ ਉਨਾਂ ਦੇ ਹੋਣਹਾਰ ਬੇਟੇ ਪ੍ਰਤੀਕ ਅੰਗੂਰਾਲਾ ਨੇ ਛੋਟੀ ਉਮਰ ਵਿੱਚ ਵੱਡੀਆਂ ਬੁਲੰਦੀਆਂ ਹਾਸਲ ਕਰਕੇ ਜਿਥੇ ਸਾਡੇ ਸ਼ਹਿਰ ਦਾ ਨਾਮ ਰੋਸ਼ਨ ਕੀਤਾ ਹੈ , ਉਥੇ ਹੀ ਆਪਣੇ ਦੇਸ਼ ਨੂੰ ਚਾਰ ਚੰਨ ਲੱਗਾ ਦਿੱਤੇ ਹਨ। ਰਾਜ ਲੂਥਰਾ ਨੇ ਕਿਹਾ ਕਿ ਨੌਜਵਾਨ ਪੀੜੀ ਨੂੰ ਪ੍ਰਤੀਕ ਅੰਗੂਰਾਲਾ ਤੋਂ ਸੇਧ ਲੈਣੀ ਚਾਹੀਦੀ ਹੈ ਕਿਉਂਕਿ ਅਜਿਹੇ ਅਗਾਂਹਵਧੂ ਸੋਚ ਵਾਲੇ ਬੱਚੇ ਸਾਡੇ ਦੇਸ਼ ਦਾ ਭਵਿੱਖ ਹਨ ਅਤੇ ਸਾਨੂੰ ਵੱਡੇ ਮੁਕਾਮ ਹਾਸਲ ਕਰਨ ਵਾਲੇ ਬੱਚਿਆ ਨੂੰ ਉਤਸ਼ਾਹਿਤ ਕਰਨ ਚਾਹੀਦਾ ਹੈ।

ਇਸ ਮੌਕੇ ਵਰਲਡ ਰਿਕਾਰਡ ਹੋਲਡਰ ਪ੍ਰਤੀਕ ਅੰਗੂਰਾਲਾ ਨੇ ਪਤੰਜਲੀ ਯੋਗ ਕੇਂਦਰ ਬਟਾਲਾ ਦੇ ਪ੍ਰਧਾਨ ਸ਼੍ਰੀ ਰਾਜ ਲੂਥਰਾ ਅਤੇ ਉਨਾਂ ਦੀ ਸਮੁਚੀ ਟੀਮ ਦਾ ਧੰਨਵਾਦ ਕਰਦਿਆਂ ਕਿਹਾ ਕਿ ਪਿਛਲੇ ਕਰੀਬ 4 ਸਾਲ ਦੀ ਸਖ਼ਤ ਮਹਿਨਤ ਤੋਂ ਬਾਅਦ ਮੈਨੂੰ ਇਹ ਮੁਕਾਮ ਹਾਸਲ ਹੋਇਆ ਹੈ। ਪ੍ਰਤੀਕ ਅੰਗੂਰਾਲਾ ਨੇ ਆਪਣੇ ਸੰਦੇਸ਼ ਵਿੱਚ ਵਿਦਿਆਰਥੀ ਵਰਗ ਨੂੰ ਕਿਹਾ ਕਿ ਉਹ ਆਪਣੀ ਜਿੰਦਗੀ ਦੇ ਉਜੱਵਲ ਭਵਿਖ ਲਈ ਸਖਤ ਮਿਹਨਤ ਕਰਨ ਅਤੇ ਜਿੰਦਗੀ ਵਿੱਚ ਅੱਗੇ ਵਧੱਣ। ਇਸ ਮੌਕੇ ਸਨਮਾਨਿਤ ਕਰਨ ਵਾਲਿਆ ਵਿੱਚ ਯਸ਼ ਭਗਤ , ਅਸ਼ੋਕ ਗਰਗ, ਮਲਕੀਤ ਸਿੰਘ ਮਧਰਾ, ਹਰਦੀਪ ਸਿੰਘ, ਰਜਿੰਦਰ ਖੰਨਾ, ਡਾ.ਬਲਜੀਤ ਸਿੰਘ, ਦੀਪਕ ਅਰੋੜਾ, ਮਾਸਟਰ ਸਰਬਜੀਤ , ਬਲਦੇਵ ਰਾਜ ਸ਼ਰਮਾ, ਕੈਪਟਨ ਤਰਲੋਕ ਸਿੰਘ, ਰਵਿੰਦਰ ਭਾਟੀਆ, ਸ਼ਾਮ ਲਖਨਪਾਲ, ਕੈਂਮੀ, ਰਾਜ ਬੈਂਸ, ਹਰਵਿੰਦਰ ਬੋਪਾਰਾਏ, ਸੁਰਿੰਦਰ ਬਿੱਟੂ, ਲਖਵਿੰਦਰ ਸਿੰਘ ਅਤੇ ਗੁਲਸ਼ਨ ਭਗਤ ਆਦਿ ਹਾਜ਼ਰ ਸਨ।

Leave a Reply

Your email address will not be published. Required fields are marked *

You missed