Sun. Jul 27th, 2025

 

ਮਜਬੂਤ ਰਾਸ਼ਟਰ ਸੰਗਠਨ ਦੇ ਕੌਮੀ ਪ੍ਰਧਾਨ ਸ੍ਰੀ ਜੋਗਿੰਦਰ ਅੰਗੂਰਾਲਾ ਨੇ ਆਪਣੇ ਜਨਮਦਿਨ ਮੌਕੇ ਖਿਡਾਰੀਆਂ ਨੂੰ ਸਨਮਾਨਿਤ ਕਰਕੇ ਨੌਜਵਾਨ ਪੀੜੀ ਵਿੱਚ ਇੱਕ ਨਵੀਂ ਰੂਹ ਭਰੀ – ਚੇਅਰਮੈਨ ਬਲਬੀਰ ਸਿੰਘ ਪੰਨੂ

ਸਾਨੂੰ ਖਿਡਾਰੀਆਂ ਦੀ ਸ਼ੁਰੂਆਤੀ ਦੌਰ ਵਿੱਚ ਮਾਲੀ ਮਦਦ ਕਰਕੇ ਉਹਨਾਂ ਦੇ ਟੀਚੇ ਨੂੰ ਪੂਰਾ ਕਰਨ ਵਿੱਚ ਸਹਿਯੋਗ ਦੇਣਾ ਚਾਹੀਦਾ ਹੈ – ਪ੍ਰਧਾਨ ਰਜੀਵ ਬੱਬੂ ਵਿਗ

ਬਟਾਲਾ , 19 ਜੂਨ ( ਚਰਨਦੀਪ ਬੇਦੀ, ਅਦੱਰਸ਼ ਤੁੱਲੀ, ਸੋਨੂੰ ਸਿੰਘ )ਮਜਬੂਤ ਰਾਸ਼ਟਰ ਸੰਗਠਨ ਰਜਿਸਟਰਡ ਭਾਰਤ ਦੇ ਕੌਮੀ ਪ੍ਰਧਾਨ ਸ੍ਰੀ ਜੋਗਿੰਦਰ ਅੰਗੂਰਾਲਾ ਨੇ ਆਪਣੇ ਜਨਮਦਿਨ ਤੇ ਦੇਸ਼ ਦਾ ਨਾਮ ਰੋਸ਼ਨ ਕਰਨ ਵਾਲੇ ਖਿਡਾਰੀਆਂ ਨੂੰ ਸਨਮਾਨਿਤ ਕਰਨ ਦਾ ਜੋ ਸਿਲਸਿਲਾ ਸ਼ੁਰੂ ਕੀਤਾ ਹੋਇਆ ਹੈ ਉਹ ਸਮਾਜ ਅਤੇ ਦੂਸਰੀਆਂ ਸੰਸਥਾਵਾਂ ਲਈ ਰਾਹਤ ਦਸੇਰਾ ਬਣ ਗਿਆ ਹੈ।

ਪਨ ਸਪ ਦੇ ਚੇਅਰਮੈਨ ਅਤੇ ਹਲਕਾ ਫਤਿਹਗੜ੍ਹ ਚੂੜੀਆਂ ਦੇ ਇਨਚਾਰਜ ਸਰਦਾਰ ਬਲਬੀਰ ਸਿੰਘ ਪੰਨੂ ਨੇ ਬਟਾਲਾ ਕਲੱਬ ਵਿਖੇ ਆਯੋਜਿਤ ਖਿਡਾਰੀਆਂ ਦੇ ਸਨਮਾਨ ਸਮਾਰੋ ਮੌਕੇ ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਕੀਤਾ। ਸਰਦਾਰ ਪੰਨੂ ਨੇ ਕਿਹਾ ਕਿ ਸਰਦਾਰ ਸਿਮਰਨਜੀਤ ਸਿੰਘ ਇੰਡੀਅਨ ਹਾਕੀ ਖਿਡਾਰੀ (ਅੰਡਰ ਟਰੇਨਿੰਗ ਐਸ.ਡੀ.ਐਮ) ਅਤੇ ਕੌਮੀ ਬੋਕਸਿੰਗ ਖਿਡਾਰੀ ਜੈਸਮੀਨ ਕੌਰ ਦਾ ਸਨਮਾਨ ਕਰਕੇ ਸ੍ਰੀ ਜੋਗਿੰਦਰ ਅੰਗੂਰਾਲਾ ਨੇ ਜਿੱਥੇ ਖਿਡਾਰੀ ਵਰਗ ਦਾ ਮਨੋਬਲ ਉੱਚਾ ਕੀਤਾ ਹੈ

ਉਥੇ ਹੀ ਨੌਜਵਾਨ ਪੀੜੀ ਦੇ ਅੰਦਰ ਇਕ ਨਵੀਂ ਚੇਤਨਾ ਪੈਦਾ ਕੀਤੀ ਹੈ। ਇਸ ਮੌਕੇ ਨੀਵ ਵੈਲਫੇਅਰ ਸੁਸਾਇਟੀ ਪੰਜਾਬ ਦੇ ਪ੍ਰਧਾਨ ਅਤੇ ਉੱਘੇ ਸਮਾਜ ਸੇਵਕ ਸ੍ਰੀ ਰਜੀਵ ਵਿਗ ਨੇ ਕਿਹਾ ਕਿ ਮਜਬੂਤ ਰਾਸ਼ਟਰ ਸੰਗਠਨ ਦੇ ਪ੍ਰਧਾਨ ਸ੍ਰੀ ਜੋਗਿੰਦਰ ਅੰਗੂਰਾਲਾ ਵੱਲੋਂ ਕੀਤੀ ਗਈ ਪਹਿਲ ਕਦਮੀ ਦਾ ਉਹ ਸਵਾਗਤ ਕਰਦੇ ਹਨ ਅਤੇ ਨੀਵ ਵੈਲਫੇਅਰ ਸੋਸਾਇਟੀ ਵੱਲੋਂ ਖਿਡਾਰੀਆਂ ਦੀ ਹਰ ਤਰ੍ਹਾਂ ਦੀ ਮਦਦ ਕੀਤੀ ਜਾਵੇਗੀ।

ਪ੍ਰਧਾਨ ਰਜੀਵ ਵਿਗ ਨੇ ਕਿਹਾ ਕਿ ਅੰਤਰਰਾਸ਼ਟਰੀ ਹਾਕੀ ਖਿਡਾਰੀ ਸਰਦਾਰ ਸਿਮਰਨਜੀਤ ਸਿੰਘ ਅਤੇ ਬੇਟੀ ਜੈਸਮੀਨ ਕੌਰ ਬਾਕਸਿੰਗ ਚੈਂਪੀਅਨ ਦਾ ਸਨਮਾਨ ਕਰਕੇ ਸਾਨੂੰ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ। ਇਸ ਮੌਕੇ ਅੰਤਰਰਾਸ਼ਟਰੀ ਹਾਕੀ ਖਿਡਾਰੀ ਸਿਮਰਨਜੀਤ ਸਿੰਘ ਨੇ ਕਿਹਾ ਕਿ ਸਾਨੂੰ ਖਿਡਾਰੀਆਂ ਦੀ ਵੱਧ ਤੋਂ ਵੱਧ ਸ਼ੁਰੂਆਤੀ ਮਦਦ ਕਰਨੀ ਚਾਹੀਦੀ ਹੈ ਤਾਂ ਜੋ ਉਹ ਆਪਣੇ ਮੁਕਾਮ ਤੇ ਪਹੁੰਚ ਸਕਣ। ਸਿਮਰਨਜੀਤ ਸਿੰਘ ਨੇ ਅੱਗੇ ਕਿਹਾ ਕਿ ਪੰਜਾਬ ਸਰਕਾਰ ਦੀ ਤਾਰੀਫ ਕਰਦਿਆਂ ਕਿਹਾ ਕਿ ਚੰਗੇ ਖਿਡਾਰੀਆਂ ਨੂੰ ਸਰਕਾਰ ਵੱਡੇ ਪੱਧਰ ਦੀਆਂ ਨੌਕਰੀਆਂ ਤੇ ਰਹੀਆ ਹਨ ਜਿਸ ਤਹਿਤ ਮੈਨੂੰ ਵੀ ਜਲਦ ਐਸ.ਡੀ.ਐਮ ਲੱਗਣ ਦਾ ਮੌਕਾ ਮਿਲ ਰਿਹਾ ਹੈ। ਇਸ ਮੌਕੇ ਬੋਕਸਿੰਗ ਚੈਂਪੀਅਨ ਖਿਡਾਰੀ ਜੈਸਮੀਨ ਕੌਰ ਨੇ ਕਿਹਾ ਕਿ ਉਹ ਆਪਣੀ ਖੇਡ ਵਿੱਚ ਬਹੁਤ ਮਿਹਨਤ ਕਰ ਰਹੀ ਹੈ ਅਤੇ ਇੱਕ ਦਿਨ ਉਹ ਵੀ ਬਹੁਤ ਵੱਡਾ ਮੁਕਾਮ ਹਾਸਲ ਕਰੇਗੀ ।

ਇਸ ਮੌਕੇ ਗੁਰਦਾਸਪੁਰ ਕ੍ਰਿਕਟ ਐਸੋਸੀਏਸ਼ਨ ਦੇ ਪ੍ਰਧਾਨ ਜੈ ਸ਼ਿਵ ਅਤੇ ਜਨਰਲ ਸਕੱਤਰ ਮਨਜੀਤ ਸਿੰਘ ਨੂੰ ਉਹਨਾਂ ਦੀਆਂ ਚੰਗੀਆਂ ਸੇਵਾਵਾਂ ਪ੍ਰਤੀ ਸਨਮਾਨਿਤ ਕੀਤਾ ਗਿਆ। ਇਸ ਦੇ ਨਾਲ ਹੀ ਜੈਸਮੀਨ ਕੌਰ ਦੇ ਕੋਚ ਹਰਪ੍ਰੀਤ ਕੌਰ ਅਤੇ ਵਰਿਆਮ ਸਿੰਘ ਨੂੰ ਸਨਮਾਨਿਤ ਕੀਤਾ ਗਿਆ। ਖਿਡਾਰੀਆਂ ਦੀ ਜਾਨ ਪਹਿਚਾਨ ਜਿਲਾ ਗੁਰਦਾਸਪੁਰ ਦੇ ਭਾਸ਼ਾ ਅਫਸਰ ਡਾਕਟਰ ਪਰਮਜੀਤ ਸਿੰਘ ਕਲਸੀ ਨੈਸ਼ਨਲ ਅਵਾਰਡੀ ਨੇ ਬੜੇ ਸੁਚੱਜੇ ਢੰਗ ਨਾਲ ਕਰਵਾਈ ਜਦਕਿ ਸਟੇਜ ਸਕੱਤਰ ਦੀ ਭੂਮਿਕਾ ਮਜਬੂਤ ਰਾਸ਼ਟਰ ਸੰਗਠਨ ਪੰਜਾਬ ਦੇ ਹੈਡ ਈਸੂ ਰਾਂਚਲ ਨੇ ਆਈਆਂ ਹੋਈਆਂ ਸਾਰੀਆਂ ਸ਼ਖਸੀਅਤਾਂ ਨੂੰ ਜੀ ਆਇਆ ਕਹਿ ਕੇ ਕੀਤੀ।

ਇਸ ਮੌਕੇ ਜਿਲਾ ਲੋਕ ਸੰਪਰਕ ਵਿਭਾਗ ਦੇ ਅਫਸਰ ਹਰਜਿੰਦਰ ਸਿੰਘ ਕਲਸੀ , ਲਾਈਨਸ ਕਲੱਬ ਸਮਾਈਲ ਵੱਲੋਂ ਉਪ ਗਵਨਰ ਸ਼੍ਰੀ ਵੀ.ਐਮ ਗੋਇਲ ਨੇ ਨਸ਼ਿਆਂ ਪ੍ਰਤੀ ਚਿੰਤਾ ਜਾਹਿਰ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਨੇ ਨਸ਼ਿਆਂ ਨੂੰ ਨੱਥ ਪਾਉਣ ਲਈ ਜੋ ਉਪਰਾਲਾ ਸ਼ੁਰੂ ਕੀਤਾ ਹੈ ਉਹ ਸਵਾਗਤ ਯੋਗ ਹੈ । ਇਸ ਮੌਕੇ ਲਾਈਨ ਕਲੱਬ ਮੁਸਕਾਨ ਦੇ ਪ੍ਰਧਾਨ ਗਗਨਦੀਪ ਸਿੰਘ, ਲਾਈਨ ਕਲੱਬ ਪ੍ਰਿੰਸ ਦੇ ਪ੍ਰਧਾਨ ਹਰਵੰਤ ਮਹਾਜਨ ਨੇ ਕਿਹਾ ਕਿ ਬਾਕੀ ਸੰਸਥਾਵਾਂ ਨੂੰ ਮਜਬੂਤ ਰਾਸ਼ਟਰ ਸੰਗਠਨ ਤੋਂ ਸਿੱਖਿਆ ਲੈਣ ਦੀ ਲੋੜ ਹੈ। ਇਸ ਮੌਕੇ ਲਾਈਨ ਕਲੱਬ ਅਰਮਾਨ ਦੇ ਪ੍ਰਧਾਨ ਰਾਹੁਲ ਅਗਰਵਾਲ , ਲਾਈਨ ਕਲੱਬ ਸਮਾਇਲ ਦੇ ਪ੍ਰਧਾਨ ਰਕੇਸ਼ ਅਗਰਵਾਲ ,ਅਗਰਵਾਲ ਸੰਮੇਲਨ ਪੰਜਾਬ ਵੱਲੋਂ ਸੁਰੇਸ਼ ਗੋਇਲ , ਕਬੀਰ ਮਹਾਸਭਾ ਪੰਜਾਬ ਦੇ ਪ੍ਰਧਾਨ ਅਸ਼ੋਕ ਭਗਤ , ਸਹਾਰਾ ਕਲੱਬ ਤੋਂ ਮਾਸਟਰ ਜੋਗਿੰਦਰ ਸਿੰਘ ਅਚਲੀ ਗੇਟ , ਹਰਿਆਵਲ ਪੰਜਾਬ ਤੋਂ ਸੰਦੀਪ ਸਲਹੋਤਰਾ , ਦਸਵੰਧ ਫਾਊਂਡੇਸ਼ਨ ਤੋਂ ਲਵਲੀ ਕੁਮਾਰ , ਕਮਲ ਜੰਬਾ , ਸੰਨੀ ਕੁਮਾਰ , ਵਿਸ਼ਵਾਸ ਫਾਊਂਡੇਸ਼ਨ ਤੋਂ ਸ਼ਮੀ ਕਪੂਰ , ਨਵਨੀਤ ਆਜ਼ਾਦ , ਸੁਭਾਸ਼ ਸ਼ਰਮਾ ਆਦਿ ਨੇ ਕਿਹਾ ਕਿ ਖਿਡਾਰੀਆਂ ਦਾ ਮਾਨ ਸਨਮਾਨ ਕਰਨਾ ਸਾਡਾ ਫਰਜ ਬਣਦਾ ਹੈ। ਇਸ ਮੌਕੇ ਰਵਿੰਦਰ ਸਿੰਘ ਪੰਨੂ , ਵੈਦਿਕ ਕਰਮਾਂ ਦੇ ਐਮ.ਡੀ ਤਾਰਾ ਸਿੰਘ ਉਪਲ, ਬਰਿੰਦਰ ਸਿੰਘ ਅਠਵਾਲ ਜੋਨ ਚੇਅਰਮੈਨ , ਵਰਲਡ ਰਿਕਾਰਡ ਹੋਲਡਰ ਪ੍ਰਤੀਕ ਅੰਗੂਰਾਲਾ, ਰਮਨ ਨਈਅਰ , ਰਜਤ ਕਪੂਰ , ਅੰਕਿਤ ਅਗਰਵਾਲ, ਬਲਵਿੰਦਰ ਸਿੰਘ ਪੰਜ ਗਰਾਈਆਂ, ਰਸ਼ਪਾਲ ਸਿੰਘ ਬਿੱਟੂ, ਰਜੇਸ਼ ਭੱਲਾ, ਸੁਨੀਲ ਜੁਮਨ , ਰਵੀ ਭੂਸ਼ਣ ਸ਼ਰਮਾ ਪ੍ਰਧਾਨ ਸੁਨਹਿਰਾ ਭਾਰਤ, ਸੰਦੀਪ ਆਜ਼ਾਦ, ਐਨ.ਆਰ.ਆਈ ਸਭਾ ਦੇ ਪ੍ਰਧਾਨ ਆਜ਼ਾਦ ਸ਼ਰਮਾ ਦੇ ਪਿਤਾ ਡਾਕਟਰ ਵਿਨੋਦ ਸ਼ਰਮਾ ਸਾਬਕਾ ਜਿਲ੍ਹਾ ਪ੍ਰਧਾਨ ਆਰ ,ਐਮ,ਪੀ ਐਸੋਸੀਏਸ਼ਨ ਹਰਪ੍ਰੀਤ ਮਠਾਰੂ , ਵਿਕਰਮ ਚੋਪੜਾ, ਮਹਿੰਦਰ ਪਾਲ ਚੰਗਾ, ਦੀਪਕ ਪੱਥਰੀਆਂ, ਗੋਪਾਲ ਬਾਂਸਲ , ਵਿਨੋਦ ਕੈਂਥ , ਹੈਪੀ ਡੋਗਰਾ, ਨੀਰਜ ਸ਼ਰਮਾ, ਸਿੰਘ ਚੇਤਨ ਸ਼ਰਮਾ , ਪਰਦੀਪ ਸਿੰਘ ਖਹਿਰਾ, ਸਤਪਾਲ ਸਲਹੋਤਰਾ , ਮਨੀਸ਼ ਤਰੇਹਨ, ਜੁਗਲ ਕਿਸ਼ੋਰ, ਅਰੁਣ ਸੇਖੜੀ , ਜੋਤੀ ਚੌਧਰੀ, ਨਰਿੰਦਰ ਗੋਇਲ , ਗੌਰਵ ਸੈਲੀ, ਸੁਭਾਸ਼ ਗੋਇਲ, ਸੰਜੇ ਅਗਰਵਾਲ ਆਦਿ ਹਾਜਰ ਸਨ ।

Leave a Reply

Your email address will not be published. Required fields are marked *