ਬੀਊਰੋ ਚੀਫ, ਅੰਮ੍ਰਿਤਸਰ ।
ਸਵਰਗਵਾਸੀ ਸਰਦਾਰ
ਪੰਜਾਬ ਰੋਡਵੇਜ਼ ਦੀ ਜਾਣੀ ਮਾਣੀ ਹਸਤੀ ਪੀਟੀਐਸ ਸਰਦਾਰ ਜਸਵੰਤ ਸਿੰਘ ਸੰਧੂ ਜਿਨਾਂ ਦਾ ਅਕਾਲ ਚਲਾਣਾ ਬੀਤੇ ਦਿਨੀ ਸਥਾਨਕ ਰਣਜੀਤ ਐਵੀਨਿਊ ਅੰਮ੍ਰਿਤਸਰ ਵਿਖੇ ਹੋ ਗਿਆ ਸੀ ।ਨਿਮਤ ਸ੍ਰੀ ਅਖੰਡ ਪਾਠ ਸਾਹਿਬ ਦਾ ਪਾਠ ਅੱਜ ਸ਼ਨੀਵਾਰ ਨੂੰ ਉਨਾਂ ਦੇ ਗ੍ਰਹਿ ਵਿਖੇ ਰਖਵਾਇਆ ਜਾਏਗਾ।
ਜਾਣਕਾਰੀ ਦਿੰਦੇ ਹੋਏ ਉਨਾਂ ਦੇ ਦਾਮਾਦ ਅਤੇ ਪੰਜਾਬੀ ਜਾਗਰਣ ਦੇ ਨਾਮਵਾਰ ਪੱਤਰਕਾਰ, ਅਤੇ ਜਰਨਲਿਸਟ ਐਸੋਸੀਏਸ਼ਨ ਪੰਜਾਬ ਦੇ ਉਪ ਪ੍ਰਧਾਨ ਗੁਰਜਿੰਦਰ ਮਾਹਲ , ਟਾਰਗੇਟ ਪੋਸਟ ਅੰਮ੍ਰਿਤਸਰ ਦੀ ਬੀਊਰੋ ਇੰਚਾਰਜ ਉਨਾਂ ਦੀ ਵੱਡੀ ਬੇਟੀ ਬੀਰ ਅਮਰ ਮਾਹਲ,ਅਤੇ ਉਹਨਾਂ ਦੇ ਵੱਡੇ ਸਪੁੱਤਰ ਹਰਜਿੰਦਰ ਸਿੰਘ ਸੰਧੂ ਕਨੇਡਾ ਵਾਲੇ, ਨੇ ਦੱਸਿਆ ਕੀ ਉਹਨਾਂ ਦੀ ਅੰਤਿਮ ਅਰਦਾਸ ਦਿਨ ਸੋਮਵਾਰ ਨੂੰ ਗੁਰਦੁਆਰਾ ਛੇਵੀਂ ਪਾਤਸ਼ਾਹੀ ਰਣਜੀਤ ਐਵਨਿਊ ਏ ਬਲਾਕ ਵਿਖੇ ਦੁਪਹਿਰ 1 ਤੋਂ 2 ਵਜੇ ਹੋਏਗਾ।
ਕੀਰਤਨੀਏ ਸਿੰਘ ਅਤੇ ਪਰਿਵਾਰਿਕ ਮੈਂਬਰ ਅੰਤਿਮ ਅਰਦਾਸ ਵਿੱਚ ਸ਼ਾਮਿਲ ਹੋ ਕੇ ਗੁਰੂ ਚਰਨਾਂ ਵਿੱਚ ਜਾ ਬਿਰਾਜੀ ਜੋਤ ਨੂੰ ਆਪਣੀਆਂ ਸ਼ਰਧਾ ਭਾਵਨਾਵਾਂ ਭੇਟ ਕਰਨਗੇ ਉਪਰੰਤ ਗੁਰੂ ਕੇ ਲੰਗਰ ਅਟੁੱਟ ਵਰਤਣਗੇ। ਜ਼ਿਕਰਯੋਗ ਹੈ ਕਿ ਸਵਰਗਵਾਸੀ ਸਰਦਾਰ ਜਸਵੰਤ ਸਿੰਘ ਸੰਧੂ ਪੰਜਾਬ ਰੋਡਵੇਜ਼ ਵਿੱਚੋਂ ਬਤੌਰ ਪੀਟੀਐਸ ਅਧਿਕਾਰੀ ਰਿਟਾਇਰ ਹੋਏ ਸਨ ਅਤੇ ਇਸ ਸਮੇਂ ਆਪਣੀ ਧਰਮ ਪਤਨੀ ਸ੍ਰੀਮਤੀ ਸਤਵੰਤ ਕੌਰ ਅਤੇ ਪਰਿਵਾਰਿਕ ਮੈਂਬਰਾਂ ਨਾਲ ਅੰਮ੍ਰਿਤਸਰ ਦੇ ਰਣਜੀਤ ਐਵਨਿਊ ਇਲਾਕੇ ਵਿੱਚ ਰਹਿ ਰਹੇ ਸਨ, ਬਹੁਤ ਹੀ ਨੇਕ ਦਿਲ ਅਤੇ ਹਰ ਸਮੇਂ ਲੋਕ ਸੇਵਾ ਲਈ ਤਤਪਰ ਰਹਿਣ ਵਾਲੇ ਅਤੇ ਗੁਰੂ ਘਰ ਦੇ ਵਿੱਚ ਅਥਾਹ ਵਿਸ਼ਵਾਸ ਰੱਖਣ ਵਾਲੇ ਸਰਦਾਰ ਸੰਧੂ ਹਰ ਵੇਲੇ ਲੋਕ ਸੇਵਾ ਲਈ ਤਤਪਰ ਰਹਿੰਦੇ ਸਨ ਅਤੇ ਕਿਸੇ ਵੀ ਲੋੜਵੰਦ ਨੂੰ ਖਾਲੀ ਨਹੀਂ ਮੋੜਦੇ ਸਨ। ਪਰਿਵਾਰ ਦੀਆਂ ਜਿੰਮੇਵਾਰੀਆਂ ਵੀ ਉਹਨਾਂ ਨੇ ਬਾਖੂਬੀ ਨਿਭਾਈਆਂ। ਉਹਨਾਂ ਦੇ ਛੋਟੇ ਪੁੱਤਰ ਗਗਨਦੀਪ ਸਿੰਘ ਸੰਧੂ ਨੇ ਦੱਸਿਆ ਕੀ ਗੁਰੂ ਚਰਨਾਂ ਵਿੱਚ ਜਾ ਬਿਰਾਜੀ ਰੂਹ ਨੂੰ ਅੰਤਿਮ ਸ਼ਰਧਾਂਜਲੀ ਲਈ ਸਾਰੀਆਂ ਸੰਗਤਾਂ ਨੂੰ ਹੱਥ ਜੋੜ ਬੇਨਤੀ ਦਾ ਸੱਦਾ ਹੈ। ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਉਹਨਾਂ ਦੇ ਬੇਹਦ ਪ੍ਰੇਮ ਪਿਆਰ ਅਤੇ ਨਿੱਘੇ ਸੁਭਾਅ ਕਾਰਨ ਜਿੰਨਾ ਵੀ ਵਿਅਕਤੀਆਂ ਅਤੇ ਸਨੇਹੀਆਂ ਨੂੰ ਇਸ ਦੁੱਖ ਦੀ ਘੜੀ ਦਾ ਪਤਾ ਚੱਲਿਆ ਤਾਂ ਹਰ ਕਿਸੇ ਦੀ ਅੱਖ ਨੱਮ ਹੋ ਗਈ।
ਫਾਇਲ ਫੋਟੋ — ਸਵਰਗਵਾਸੀ, ਸਰਦਾਰ ਜਸਵੰਤ ਸਿੰਘ ਸੰਧੂ ਪੀਟੀਐਸ।