ਟਾਰਗੇਟ ਪੋਸਟ , ਬਿਊਰੋ ਚੀਫ ਅੰਮ੍ਰਿਤਸਰ ।
ਬੀਤੇ ਦਿਨੀ ਗੁਰੂ ਚਰਨਾਂ ਵਿੱਚ ਜਾ ਬਿਰਾਜੇ ਟਾਰਗੇਟ ਪੋਸਟ ਅੰਮ੍ਰਿਤਸਰ ਦੇ ਬਿਊਰੋ ਚੀਫ ਬੀਰ ਅਮਰ ਮਾਹਲ ,ਦੇ ਸਵਰਗਵਾਸੀ ਪਿਤਾ ਅਤੇ ਪੰਜਾਬੀ ਜਾਗਰਣ ਦੇ ਸੀਨੀਅਰ ਪੱਤਰਕਾਰ ਗੁਰਜਿੰਦਰ ਸਿੰਘ ਮਾਹਲ, ਉਪ ਪ੍ਰਧਾਨ ਜਰਨਲਿਸਟ ਐਸੋਸੀਏਸ਼ਨ ਪੰਜਾਬ, ਪੰਜਾਬ ਰੋਡਵੇਜ਼ ਦੀ ਜਾਣੀ ਮਾਣੀ ਹਸਤੀ, ਬਹੁਤ ਹੀ ਨੇਕ ਦਿਲ ਅਤੇ ਗੁਰੂ ਘਰ ਵਿੱਚ ਅਥਾਹ ਸ਼ਰਧਾ ਰੱਖਣ ਵਾਲੇ ਪੀਟੀਐਸ ਸ,ਜਸਵੰਤ ਸਿੰਘ ਸੰਧੂ ਜਿਨਾਂ ਦਾ ਅਕਾਲ ਚਲਾਣਾ ਬੀਤੇ ਦਿਨੀ ਸਥਾਨਕ ਰਣਜੀਤ ਐਵੀਨਿਊ ਅੰਮ੍ਰਿਤਸਰ ਵਿਖੇ ਹੋ ਗਿਆ ਸੀ, ਨਿਮਤ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਗੁਰਦੁਆਰਾ ਪਾਤਸ਼ਾਹੀ ਛੇਵੀਂ ਰਣਜੀਤ ਐਵਨਿਊ ਏ ਬਲਾਕ ਵਿਖੇ ਪਾਏ ਗਏ।
ਵਿਛੜੀ ਰੂਹ ਨੂੰ ਸ਼ਰਧਾ ਦੇ ਫੁੱਲ ਭੇਟ ਕਰ ਲਈ ਵਿਰਾਗਮਈ ਕੀਰਤਨ ਰਾਗੀ ਸਿੰਘਾਂ ਵੱਲੋਂ ਕੀਤਾ ਗਿਆ। ਜ਼ਿਕਰਯੋਗ ਹੈ ਕਿ ਸਰਦਾਰ ਸੰਧੂ, ਪੰਜਾਬੀ ਜਾਗਰਣ ਦੇ ਪੱਤਰਕਾਰ ਗੁਰਜਿੰਦਰ ਸਿੰਘ ਮਾਹਲ ਦੇ ਸਹੁਰਾ ਸਾਹਿਬ ਸਨ। ਅੰਤਿਮ ਅਰਦਾਸ ਸ਼ਰਧਾਂਜਲੀ ਸਮਾਗਮ ਦੌਰਾਨ ਸੈਂਕੜੇ ਹੀ ਅੱਖਾਂ ਸੇਜਲ ਹੋਈਆਂ, ਉੱਥੇ ਹੀ ਸ਼ਹਿਰ ਦੇ ਪ੍ਰਸਿੱਧ ਇੰਡਸਟਰੀ ਐਸੋਸੀਏਸ਼ਨ ਅੰਮ੍ਰਿਤਸਰ ਦੇ ਅਹੁਦੇਦਾਰਾਂ, ਸ਼ਹਿਰ ਦੇ ਪ੍ਰਸਿੱਧ ਨਾਮਵਰ ਡਾਕਟਰਾਂ ,ਸਥਾਨਕ ਰਣਜੀਤ ਐਵਨਿਊ ਐਸੋਸੀਏਸ਼ਨ ਦੇ ਆਰਮੀ ਆਫਿਸਰ ਐਸੋਸੀਏਸ਼ਨ , ਇਲਾਕਾ ਨਿਵਾਸੀ ਰਾਜਸੀ ,ਸਿਆਸੀ ਸ਼ਖ਼ਸੀਅਤਾਂ ਨੇ ਸਰਦਾਰ ਜਸਵੰਤ ਸਿੰਘ ਸੰਧੂ ਨੂੰ ਆਪਣੀ ਸ਼ਰਧਾ ਦੇ ਫੁੱਲ ਭੇਟ ਕੀਤੇ, ਉਪਰੰਤ ਗੁਰੂ ਕੇ ਲੰਗਰ ਅਟੁੱਟ ਵਰਤਾਏ ਗਏ। ਇਸ ਮੌਕੇ ਤੇ ਸਥਾਨਕ ਰਣਜੀਤ ਐਵੀਨਿਊ ਦੀਆਂ ਸਾਰੀਆਂ ਐਸੋਸੀਏਸ਼ਨਾਂ ਅਤੇ ਗੁਰਦੁਆਰਾ ਛੇਵੀਂ ਪਾਤਸ਼ਾਹੀ ਦੇ ਪ੍ਰਬੰਧਕਾਂ ਵੱਲੋਂ ਗੁਰੂ ਘਰ ਵਿੱਚ ਅਥਾਹ ਪ੍ਰੇਮ ਰੱਖਣ ਕਾਰਨ ਉਹਨਾਂ ਦੇ ਸਪੁੱਤਰਾਂ ਨੂੰ ਸਰੋਪਿਓ ਦੀ ਬਖਸ਼ਿਸ਼ ਵੀ ਕੀਤੀ ਗਈ।
ਕੈਪਸਨ — ਸਵਰਗੀ ਸਰਦਾਰ ਜਸਵੰਤ ਸਿੰਘ ਸੰਧੂ ਦੀਆਂ ਅੰਤਿਮ ਅਰਦਾਸ ਮੌਕੇ ਹਾਜ਼ਰੀਨ ਸੰਗਤਾਂ ਪਾਤਸ਼ਾਹੀ ਛੇਵੀਂ ਰਣਜੀਤ ਐਵਨਿਊ।