ਬਟਾਲਾ 3 ਜੁਲਾਈ ( ਚਰਨਦੀਪ ਬੇਦੀ )
ਭਾਰਤੀ ਜਨਤਾ ਪਾਰਟੀ ਦੇ ਜਿਲਾ ਪ੍ਰਧਾਨ ਹੀਰਾ ਵਾਲੀਆ ਵਲੋ ਭਾਜਪਾ ਦਫਤਰ ਵਿਖੇ ਇਕ ਮੀਟਿੰਗ ਕੀਤੀ ਗਈ ਜਿਸ ਵਿੱਚ ਕਾਂਗਰਸ ਦੇ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਵਲੋ ਹਿੰਦੂ ਸਮਾਜ ਵਿਰੁੱਧ ਦਿੱਤੇ ਬਿਆਨ ਦੀ ਨਿੰਦਾ ਕੀਤੀ ਗਈ।
ਇਸ ਮੌਕੇ ਤੇ ਜਿਲਾ ਪ੍ਰਧਾਨ ਹੀਰਾ ਵਾਲੀਆ ਨੇ ਕਿਹਾ ਕਿ ਰਾਹੁਲ ਗਾਂਧੀ ਵਿਰੋਧੀ ਧਿਰ ਦੇ ਨੇਤਾ ਹੋਣ ਦੀ ਗਰਿਮਾ ਨੂੰ ਭੁੱਲ ਚੁੱਕੇ ਹਨ ਤਾਂ ਜੌ ਹਿੰਦੂਆਂ ਨੂੰ ਹਿੰਸਕ ਕਹਿ ਕੇ ਰਾਹੁਲ ਗਾਂਧੀ ਨੇ ਹਿੰਦੂ ਵਿਰੋਧੀ ਹੋਣ ਦਾ ਸਬੂਤ ਦਿੱਤਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਨੇ ਹਮੇਸ਼ਾ ਹੀ ਸਮਾਜ ਵਿਚ ਨਫਰਤ ਵੰਡੀ ਹੈ ਅਤੇ ਆਮ ਲੋਕਾਂ ਦੀ ਭਾਈਚਾਰਕ ਸਾਂਝ ਵਿਚ ਫੁੱਟ ਪਾਉਣ ਦੀ ਕੋਸ਼ਿਸ਼ ਕੀਤੀ ਹੈ। ਜਿਲਾ ਪ੍ਰਧਾਨ ਹੀਰਾ ਵਾਲੀਆ ਨੇ ਕਿਹਾ ਕਿ ਰਾਹੁਲ ਗਾਂਧੀ ਨੂੰ ਆਪਣੀ ਸੋਚ ਬਦਲਣ ਦੀ ਲੋੜ ਹੈ ਕਿਉ ਕਿ ਅਜਿਹੇ ਬਿਆਨ ਦੇਣ ਨਾਲ ਕਿਸੇ ਦੀ ਰਾਜਨੀਤੀ ਵਿਚ ਤਰੱਕੀ ਨਹੀਂ ਹੁੰਦੀ ਪਰ ਲੋਕਾਂ ਦੇ ਮਨਾਂ ਵਿਚ ਰੋਸ਼ ਜਰੂਰ ਵਧਦਾ ਹੈ। ਉਨ੍ਹਾਂ ਕਿਹਾ ਕਿ ਚੋਣਾਂ ਦੌਰਾਨ ਤਾਂ ਰਾਹੁਲ ਗਾਂਧੀ ਗਲੇ ਵਿਚ ਜਨੇਉ ਪਾ ਕੇ ਅਤੇ ਮੱਥੇ ਤੇ ਤਿਲਕ ਲਗਾ ਕੇ ਮੰਦਰਾਂ ਵਿਚ ਆਪਣੇ ਜਿੱਤ ਦੀ ਕਾਮਨਾ ਕਰਦੇ ਸਨ ਅਤੇ ਹੁਣ ਸੰਸਦ ਬਣਨ ਤੋਂ ਬਾਅਦ ਰਾਹੁਲ ਗਾਂਧੀ ਦਾ ਹਿੰਦੂ ਵਿਰੋਧੀ ਚੇਹਰਾ ਜਗ ਜਾਹਿਰ ਹੈ। ਉਨ੍ਹਾਂ ਕਿਹਾ ਕਿ ਹਿੰਦੂ ਸਮਾਜ ਖਿਲਾਫ ਗਲਤ ਟਿੱਪਣੀ ਕਰਨ ਲਈ ਰਾਹੁਲ ਗਾਂਧੀ ਨੂੰ ਤੁਰੰਤ ਮੁਆਫੀ ਮੰਗਣੀ ਚਾਹੀਦੀ ਹੈ। ਇਸ ਮੌਕੇ ਤੇ ਰੌਸ਼ਨ ਲਾਲ਼, ਸ਼ਕਤੀ ਸ਼ਰਮਾ, ਅਸ਼ਵਨੀ ਮਹਾਜਨ, ਸਵਿੰਦਰ ਖਹਿਰਾ, ਭੂਸ਼ਨ ਬਜਾਜ, ਪੰਕਜ ਸ਼ਰਮਾ, ਅਮਨਦੀਪ ਸਿੰਘ, ਦੀਪਕ ਜੋਸ਼ੀ, ਸੂਰਜ ਸੁਰੀ, ਅਮਨਜੋਤ ਸਿੰਘ, ਰੋਹਿਤ ਸ਼ੈਲੀ, ਗੁਰਦੀਪ ਸਿੰਘ, ਗੁਰਿੰਦਰ ਸਿੰਘ, ਰਾਧਾ ਰਾਣੀ, ਵਿਜੈ ਸ਼ਰਮਾ, ਤਿਲਕ ਰਾਜ,ਅਮਿਤ ਚੀਮਾ ਅਤੇ ਵਡੀ ਗਿਣਤੀ ਵਿਚ ਭਾਜਪਾ ਵਰਕਰ ਮੌਜੂਦ ਸਨ।