Fri. Jul 25th, 2025

 

ਕਾਦੀਆਂ 13 ਜੁਲਾਈ (ਅਸ਼ੋਕ ਨਈਅਰ) :-

ਬਾਬਾ ਲੱਖ ਦਾਤਾ ਦਰਬਾਰ ਧਰਮਸ਼ਾਲਾ ਕਮੇਟੀ ਬੱਸ ਸਟੈਂਡ ਕਾਦੀਆਂ ਵਿਖੇ ਸਲਾਨਾ ਭੰਡਾਰਾ ਅਤੇ ਭਗਵਤੀ ਜਾਗਰਣ ਬਾਬਾ ਲੱਖ ਦਾਤਾ ਦਰਬਾਰ ਧਰਮਸ਼ਾਲਾ ਕਮੇਟੀ ਦੇ ਪ੍ਰਧਾਨ ਸ਼੍ਰੀ ਜੋਗਿੰਦਰ ਪਾਲ ਬਿੱਟੂ (ਭੂੱਟੋ) ਦੀ ਅਗਵਾਈ ਹੇਠ ਬੜੀ ਧੂਮ ਧਾਮ ਅਤੇ ਸ਼ਰਧਾ ਭਾਵਨਾ ਦੇ ਨਾਲ ਸਮੂਹ ਪ੍ਰਬੰਧਕ ਕਮੇਟੀ, ਸੇਵਾਦਾਰਾਂ, ਇਲਾਕਾ ਨਿਵਾਸੀਆਂ ਸਮੇਤ ਸਮੂਹ ਸੰਗਤ ਦੇ ਸਹਿਯੋਗ ਨਾਲ ਮਨਾਇਆ ਗਿਆ।


ਇਸ ਮੋਕੇ ਸੱਭ ਤੋਂ ਪਹਿਲਾਂ ਜੋਤ ਪਰਚੰਡ ਦੀ ਰਸਮ ਪ੍ਰਧਾਨ ਜੋਗਿੰਦ (ਬਿੱਟੂ), ਵਾਈਸ ਪ੍ਰਧਾਨ ਗੁਲਸ਼ਨ ਵਰਮਾ, ਸ਼੍ਰੀ ਰਾਧਾ ਕ੍ਰਿਸ਼ਨ ਰਸਿਕ ਸੰਕਿਰਤਨ ਮੰਡਲੀ ਜਲੰਧਰ, ਭਾਜਪਾ ਜਿਲ੍ਹਾ ਵਾਈਸ ਪ੍ਰਧਾਨ ਸ਼੍ਰੀਮਤੀ ਕੁਲਵਿੰਦਰ ਕੌਰ ਗੋਰਾਇਆ ਅਤੇ ਸਮੂਹ ਬਾਬਾ ਲੱਖ ਦਾਤਾ ਦਰਬਾਰ ਕਮੇਟੀ ਮੈਂਬਰਾਂ ਨੇ ਅਦਾ ਕੀਤੀ।
ਇਸ ਮੋਕੇ ਰਾਤ ਨੂੰ ਮਹਾਂਮਾਈ ਦਾ ਜਾਗਰਣ ਕਰਵਾਇਆ ਗਿਆ। ਇਸ ਮੋਕੇ ਸ਼੍ਰੀ ਰਾਧਾ ਕ੍ਰਿਸ਼ਨ ਰਸਿਕ ਸੰਕੀਰਤਨ ਮੰਡਲ ਜਲੰਧਰ ਵਾਲਿਆਂ ਨੇ ਮਹਾਂਮਾਈ ਦਾ ਗੁਣਗਾਣ ਕਰਕੇ ਆਈਆਂ ਸੰਗਤਾਂ ਨੂੰ ਨਿਹਾਲ ਕੀਤਾ। ਇਸ ਮੋਕੇ ਮੰਡਲੀ ਵਲੋਂ ਸ਼੍ਰੀ ਕ੍ਰਿਸ਼ਨ ਰਾਸ ਲੀਲਾ ਦਾ ਅਯੋਜਨ ਕੀਤਾ ਗਿਆ।
ਇਸ ਮੋਕੇ ਬਾਬਾ ਲੱਖ ਦਾਤਾ ਦਰਬਾਰ ਕਮੇਟੀ ਦੇ ਪ੍ਰਧਾਨ ਜੋਗਿੰਦਰ ਪਾਲ ਭੂਟੋ (ਬਿੱਟੂ), ਚੇਅਰਮੈਨ ਵਰਿੰਦਰ ਪ੍ਰਭਾਕਰ ਅਤੇ ਹੋਰਨਾਂ ਵਲੋਂ ਮੁਖ ਮਹਿਮਾਨ, ਭਾਜਪਾ ਜਿਲ੍ਹਾ ਗੁਰਦਾਸਪੁਰ ਵਾਈਸ ਪ੍ਰਧਾਨ ਕੁਲਵਿੰਦਰ ਕੌਰ ਗੋਰਾਇਆ, ਮੰਦਿਰ ਸ਼੍ਰੀ ਕਾਲੀ ਦੁਆਰਾ ਕਮੇਟੀ ਦੇ ਪ੍ਰਧਾਨ ਸ਼੍ਰੀ ਪਵਨ ਕੁਮਾਰ ਭਾਟੀਆ, ਸ਼੍ਰੀ ਬਲਦੇਵ ਰਾਜ ਜੀ ਇਟਲੀ ਵਾਲੇ, ਮੰਦਿਰ ਬਾਵਾ ਲਾਲ ਦਿਆਲ ਕਮੇਟੀ ਦੇ ਪ੍ਰਧਾਨ ਦੀਪਕ ਭਾਟੀਆ, ਰਾਜ ਕੁਮਾਰ ਭਗਤ, ਆਦਿ ਨੂੰ ਸਨਮਾਨ ਚਿੰਨ੍ਹ ਦੇਕੇ ਸਨਮਾਨਿਤ ਕੀਤਾ।
ਇਸ ਮੌਕੇ ਇਲਾਕਾ ਨਿਵਾਸੀਆਂ ਸਮੇਤ ਸਮੂਹ ਸੰਗਤ ਨੇ ਵੱਡੀ ਗਿਣਤੀ ਵਿੱਚ ਦਰਬਾਰ ‘ਚ ਪਹੁੰਚ ਕੇ ਮੱਥਾ ਟੇਕਿਆ ਅਤੇ ਬਾਬਾ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਇਸ ਮੌਕੇ ਪੁਲਿਸ ਥਾਣਾ ਕਾਦੀਆਂ ਦੇ ਐਸ. ਐਚ. ਉ. ਇੰਸਪੈਕਟਰ ਗੁਰਦੇਵ ਸਿੰਘ ਅਤੇ ਉਹਨਾਂ ਦੀ ਟੀਮ ਵਲੋਂ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ। ਇਸ ਮੋਕੇ ਵਿਸ਼ੇਸ਼ ਤੌਰ ਤੇ ਪਹੁੰਚੇ ਸ਼ਹਿਰ ਦੇ ਪਤਵੰਤਿਆਂ ਦਾ ਬਾਬਾ ਲੱਖ ਦਾਤਾ ਧਰਮਸ਼ਾਲਾ ਕਮੇਟੀ ਦੇ ਪ੍ਰਧਾਨ ਸ਼੍ਰੀ ਜੋਗਿੰਦਰ ਪਾਲ ਬਿੱਟੂ, ਵਾਈਸ ਪ੍ਰਧਾਨ ਗੁਲਸ਼ਨ ਵਰਮਾ ਅਤੇ ਸਮੂਹ ਕਮੇਟੀ ਮੈਂਬਰਾਂ ਵੱਲੋਂ ਧੰਨਵਾਦ ਕੀਤਾ ਗਿਆ। ਇਸ ਮੌਕੇ ਭਾਰਤੀ ਜਨਤਾ ਪਾਰਟੀ ਜਿਲ੍ਹਾ ਗੁਰਦਾਸਪੁਰ ਦੀ ਪ੍ਰਧਾਨ ਕੁਲਵਿੰਦਰ ਕੋਰ ਗੁਰਾਇਆ, ਗੁਰਜੀਤ ਕੁਮਾਰ ਰਿੰਕੂ, ਮੋਤੀ ਲਾਲ ਭਗਤ, ਆਸੂ, ਸੰਦੀਪ ਕੁਮਾਰ ਭਗਤ, ਸਿਕੰਦਰ, ਰਾਹੁਲ, ਕੰਨੂੰ, ਸਾਬੀ, ਮੁਨੀਸ਼, ਬਿੱਟਾ, ਅਮਨ, ਅਨੂ ਬਾਜਵਾ, ਗਿੰਨੀ, ਜਿੰਮੀ, ਪਿੰਕਾ ਸਮੇਤ ਸਮੂਹ ਨਗਰ ਨਿਵਾਸੀ ਭਾਰੀ ਗਿਣਤੀ ਵਿੱਚ ਹਾਜਰ ਸਨ।

Leave a Reply

Your email address will not be published. Required fields are marked *