ਵਿਦੇਸ਼ ਬੈਠੇ ਵਿਅਕਤੀ ਨੇ ਚਲਵਾਈਆ ਗੋਲੀਆਂ — ਐਸ ਐਸ ਪੀ ਮੈਡਮ ਅਸ਼ਵਨੀ ਗੁਟਿਆਲ
ਬਟਾਲਾ 21 ਜੁਲਾਈ ( ਚਰਨਦੀਪ ਬੇਦੀ) ਬੀਤੇ 8 ਜੁਲਾਈ ਨੂੰ ਬਟਾਲਾ ਦੇ ਜਲੰਧਰ ਰੋਡ ਬਸ ਸਟੈਡ ਦੇ ਸਾਹਮਣੇ ਗਲੋਬਲ ਵਿਲੱਜ ਇਮਿਗ੍ਰੇਸ਼ਨ ਸੈਂਟਰ ਤੇ ਗੋਲੀਆਂ ਚਲਾ ਕੇ ਸੈਂਟਰ ਦੇ ਸੀ਼ਸੇ਼ ਤੋੜ ਦੋਸੀ਼ ਫਰਾਰ ਹੋ ਗਏ ਸਨ।
ਇਸ ਮੌਕੇ ਪ੍ਰੈਸ ਕਾਨਫਰੰਸ ਦੌਰਾਨ ਐਸ ਐਸ ਪੀ ਬਟਾਲਾ ਮੈਡਮ ਅਸ਼ਵਨੀ ਗੁਟਿਆਲ ਨੇ ਦੱਸਿਆ ਕਿ ਕੁਝ ਵਿਅਕਤੀ ਸੈਂਟਰ ਤੇ ਗੋਲੀਆਂ ਚਲਾ ਕੇ ਦੋੜ ਗਏ ਸਨ ਜਿਸ ਦੇ ਕਾਰਨਾਂ ਦਾ ਉਸ ਵੇਲੇ ਪਤਾ ਨਹੀ ਲੱਗਾ ਸੀ ਥਾਣਾ ਸਿਟੀ ਅਤੇ ਸੀ ਆਈ ਏ ਸਟਾਫ ਦੀਆਂ ਟੀਮਾਂ ਇਸ ਤੇ ਕੰਮ ਕਰ ਰਹੀਆਂ ਸਨ ।
ਜਿਨ੍ਹਾਂ ਨੇ ਇਸ ਕੇਸ ਨੂੰ 7 ਦਿਨਾਂ ਵਿੱਚ ਸੁਲਝਾਉਣ ਵਿੱਚ ਸਫਲਤਾ ਪ੍ਰਾਪਤ ਕੀਤੀ ਇਸ ਸਬੰਧੀ ਐਸ ਐਸ ਪੀ ਮੈਡਮ ਅਸ਼ਵਨੀ ਗੁਟਿਆਲ ਨੇ ਦੱਸਿਆ ਕਿ ਤਿੰਨਾ ਦੋਸੀ਼ਆ ਦੀ ਉਮਰ 22 ਸਾਲ ਦੇ ਕਰੀਬ ਹੈ ਅਤੇ ਤਿਨੋ ਹੀ ਅਮ੍ਰਿਤਸਰ ਆਈਲਟ ਸੈਟਰ ਵਿਚ ਪੜਦੇ ਹਨ ਇਹਨਾਂ ਨੂੰ ਵਿਦੇਸ਼ ਰਹਿੰਦੇ ਵਿਅਕਤੀ ਵੱਲੋ ਗੋਲੀ ਚਲਾਉਣ ਵੱਲੋ ਕਿਹਾ ਗਿਆ ਸੀ ਅਤੇ 10000 ਰੁਪਏ ਵਿੱਚ ਗੱਲ ਹੋਈ ਸੀ।
ਇਸ ਵਾਰਦਾਤ ਨੂੰ ਅਜਾਮ ਦੇਣ ਵਾਲੇ ਤਿੰਨਾਂ ਦੋਸੀ਼ਆ ਮਹਿਕਦੀਪ ਸਿੰਘ ਵਾਸੀ ਤਰਨਤਾਰਨ ਜਗਦੀਸ਼ ਸਿੰਘ ਅਤੇ ਪਾਰਸ ਵਾਸੀ ਅਮ੍ਰਿਤਸਰ ਨੂੰ ਗਿ੍ਫਤਾਰ ਕਰਕੇ 1 ਨਜਾਇਜ ਪਿਸਤੌਲ 2 ਕਾਰਾ ਇਕ ਸਕੋਡਾ ਅਤੇ ਇਕ ਸਵਿਫਟ ਕਾਰ ਬਰਾਮਦ ਕੀਤੀ ਗਈ। ਪੁਛਪੜਤਾਲ ਜਾਰੀ ਹੈ ।