ਕਾਦੀਆਂ 22 ਜੁਲਾਈ (ਅਸ਼ੋਕ ਨਈਅਰ) :-
ਮੇਨ ਬਜਾਰ ਕਾਦੀਆਂ ਅੰਦਰ ਧਰਮਸ਼ਾਲਾ ਸ਼੍ਰੀ ਸਨਾਤਨ ਧਰਮ ਮਹਾਵੀਰ ਦਲ (ਰਜਿ) ਵਲੋਂ ਪ੍ਰਧਾਨ ਪਵਨ ਕੁਮਾਰ ਵਿੱਕੀ ਭਾਮੜੀ ਅਤੇ ਵਾਈਸ ਪ੍ਰਧਾਨ ਅਮਿਤ ਭਾਟੀਆ ਦੀ ਅਗਵਾਈ ਵਿੱਚ ਹੱਵਣ ਜੱਗ ਕਰਨ ਉਪਰੰਤ ਬਾਬਾ ਭੈਰੋਨਾਥ ਦੀ ਮੂਰਤੀ ਦੀ ਸਥਾਪਨਾ ਕੀਤੀ ਗਈ।
ਇਸ ਮੋਕੇ ਰਾਤ 8 ਵਜੇ ਡਾਕਖਾਨਾ ਚੋੰਕ ਵਿੱਚ ਭੈਰੋ ਬਾਬਾ ਅਤੇ ਮਾਂ ਭਗਵਤੀ ਦਾ ਗੁਨਗਾਨ ਕੀਤਾ ਗਿਆ। ਇਸ ਪ੍ਰੋਗਰਾਮ ਵਿੱਚ ਵਿਸ਼ੇਸ਼ ਤੋਰ ਤੇ ਦੇਸ਼ ਵਿਦੇਸ਼ਾਂ ਵਿੱਚ ਧੂਮਾਂ ਮਚਾਉਣ ਵਾਲੇ ਧਾਰਮਿਕ ਕਲਾਕਾਰ ਰਵੀ ਕੰਚਨ ਜੀ ਰਾਜਪੁਰਾ ਵਾਲੇ ਨੇ ਮਹਾਂਮਾਈ ਦੀ ਮਹਿਮਾ ਦੇ ਗੁਨਗਾਨ ਕੀਤਾ ਅਤੇ ਦਰਸ਼ਕਾਂ ਨੂੰ ਕੀਲੀ ਰੱਖਿਆ। ਇਸ ਮੋਕੇ ਹਜ਼ਾਰਾਂ ਦੀ ਤਾਦਾਤ ਵਿੱਚ ਸੰਗਤਾਂ ਨੇ ਪ੍ਰਭੂ ਭੈਰੋ ਨਾਥ ਜੀ ਦੇ ਦਰਸ਼ਨ ਕੀਤੇ ਅਤੇ ਭੈਰੋ ਨਾਥ ਅਤੇ ਮਾਂ ਭਗਵਤੀ ਦੀਆਂ ਭੇਟਾਂ ਦਾ ਅਨੰਦ ਮਾਨਿਆ। ਇਸ ਮੋਕੇ ਰਵੀ ਕੰਚਨ ਜੀ ਵਲੋਂ ਭੇਟਾਂ ਤੇ ਭੰਜਨਾ ਦੇ ਗੁਣਗਾਨ ਕਰਕੇ ਦੂਰੋਂ ਨੇੜਿਓਂ ਆਈਆਂ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਇਸ ਮੌਕੇ ਆਈਆਂ ਸੰਗਤਾਂ ਲਈ ਮੰਦਰ ਕਮੇਟੀ ਵੱਲੋਂ ਗੋਬਿੰਦ ਮਾਰਕਿਟ ਵਿੱਚ ਕਈ ਪ੍ਰਕਾਰ ਦੇ ਅਤੁੱਟ ਲੰਗਰਾਂ ਦਾ ਵੀ ਪ੍ਰਬੰਧ ਕੀਤਾ ਗਿਆ। ਇਸ ਮੌਕੇ ਮੰਦਿਰ ਕਮੇਟੀ ਵੱਲੋਂ ਵਿਸ਼ੇਸ਼ ਤੋਰ ਤੇ ਅਏ ਸੂਰੇਸ਼ ਗੋਇਲ ਬਟਾਲਾ ਵਾਲੇ ਮੈਂਬਰਾ ਰੇਲਵੇ ਬੋਰਡ, ਵਰਿੰਦਰ ਪ੍ਰਭਾਕਰ, ਭਾਜਪਾ ਜਿਲ੍ਹਾ ਵਾਈਸ ਪ੍ਰਧਾਨ ਕੁਲਵਿੰਦਰ ਕੌਰ ਗੁਰਾਈਆ, ਕੇਵਲ ਕ੍ਰਿਸ਼ਨ ਗੁਪਤਾ, ਮੰਦਿਰ ਸ਼੍ਰੀ ਠਾਕੁਰ ਦੁਆਰਾ ਦੇ ਪ੍ਰਧਾਨ ਨਰੇਸ਼ ਅਰੋੜਾ, ਆਮ ਪਾਰਟੀ ਕਾਦੀਆਂ ਦੇ ਬਲਾਕ ਇੰਨਚਾਰਜ ਡਾਕਟਰ ਰਾਕੇਸ਼ ਕਾਲੀਆ, ਨਗਰ ਪਾਲਿਕਾ ਕਾਦੀਆਂ ਦੇ ਪ੍ਰਧਾਨ ਨੇਹਾ ਦੇ ਪਤੀ ਜੋਗਿੰਦਰ ਪਾਲ, ਐਸ ਐਚ ਉ ਗੁਰਦੇਵ ਸਿੰਘ, ਸਨੈਟਰੀ ਵਿਭਾਗ ਦੇ ਇੰਸਪੈਕਟਰ ਕੰਵਲਪ੍ਰੀਤ ਸਿੰਘ ਰਾਜਾ, ਅਮਰਜੀਤ ਸਿੰਘ ਪਿੰਡ ਭੈਣੀ ਬਾਂਗਰ, ਅਸ਼ਵਨੀ ਵਰਮਾ, ਬਾਬਾ ਲੱਖ ਦਾਤਾ ਦਰਬਾਰ ਤੋਂ ਅਮਿਤ ਵਰਮਾ, ਗੁਰਜੀਤ ਸਿੰਘ ਰਿੰਕੂ, ਮੰਦਿਰ ਸ਼੍ਰੀ ਸ਼ੀਤਲਾ ਮਾਤਾ ਦੇ ਪ੍ਰਧਾਨ ਰਾਮ ਪ੍ਰਕਾਸ਼ ਲੱਡਾ, ਬਾਬਾ ਮੁਰਾਦ ਸ਼ਾਹ ਦਰਗਾਹ ਤੋਂ ਸ਼ਰਮਾਂ ਜੀ , ਬਾਵਾ ਲਾਲ ਦਿਆਲ ਮੰਦਿਰ ਦੇ ਪ੍ਰਧਾਨ ਦੀਪਕ ਭਾਟੀਆ, ਡਾਕਟਰ ਅਜੇ ਕੁਮਾਰ ਛਾਬੜਾ, ਤਿਲਕ ਰਾਜ ਮੁਨੀਮ, ਸੁਰਿੰਦਰ ਛਾਬੜਾ ਜਗੀਰ ਸਿੰਘ ਰੱਖੜਾ, ਡਾਕਟਰ ਕਮਲ ਜੋਤੀ ਸ਼ਰਮਾਂਆਦ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ।
ਇਸ ਮੋਕੇ ਮੰਦਿਰ ਕਮੇਟੀ ਵਿੱਚ ਵਿੱਕੀ ਭਾਮੜੀ ਪ੍ਰਧਾਨ, ਅਮਿਤ ਭਾਟੀਆ ਵਾਈਸ ਪ੍ਰਧਾਨ, ਪਵਨ ਭਾਟੀਆ ਸਲਾਹਕਾਰ, ਰਜਿੰਦਰ ਭਾਟੀਆ ਸਰਪ੍ਰਸਤ, ਸੁਰਿੰਦਰ ਭਾਟੀਆ, ਡਾਕਟਰ ਤਿਲਕ ਰਾਜ, ਲਲਿਤ ਭਨੋਟ, ਹੈਪੀ ਭਨੋਟ, ਮੋਤੀਲਾਲ ਭਗਤ, ਬੱਬਲ ਮਹਾਜਨ, ਸੂਰਜ ਜੀ, ਅਸ਼ੋਕ ਨਈਅਰ, ਸਵਰਨ ਸਿੰਘ ਲਾਡੀ, ਰਜਿਤ ਮਹਾਜਨ, ਡਿਪਲ ਵਰਮਾ, ਗੋਰਵ ਭਨੋਟ, ਦੀਪਕ ਸ਼ਰਮਾਂ ਸ਼ਾਮ ਸ਼ਰਮਾਂ, ਮੰਗਾ ਭਾਟੀਆ, ਅਨਿਲ ਗੁਪਤਾ, ਮੋਤੀ ਲਾਲ, ਯੁਵਰਾਜ ਸਲੋਤਰਾ, ਹਨੀ ਭਨੋਟ, ਰਾਹੁਲ ਕੋਮਲ, ਮਾਨਿਕ ਮਹਾਜਨ, ਰੋਹਿਤ ਭਨੋਟ, ਸੂਜਲ ਸਹਿਦੇਵh ਗੁਲਸ਼ਨ ਜੀ, ਡਿਪਲ ਵਰਮਾ, ਪੰਕਜ, ਮੋਹਿਤ ਵਿੱਜ, ਰੋਹਿਤ ਗੁਪਤਾ, ਅਯਾਨ ਗੁਪਤਾ, ਸਤਨਾਮ ਸਿੰਘ, ਅਵਤਾਰ ਸਿੰਘ, ਅਮਿਤ ਸ਼ਰਮਾਂ, ਪੂਰਨ ਚੰਦ ਪੂਰੀ, ਸੋਨੂ ਜੀ, ਆਦ ਹਾਜਰ ਸਨ।