ਕਲਾਨੌਰ, 25 ਜੁਲਾਈ ਵਰਿੰਦਰ ਬੇਦੀ –
ਐਸ ਪੀ ਪੁਲਿਸ , ਗੁਰਦਾਸਪੁਰ ਨੇ ਪੁਲਿਸ ਥਾਣਾ ਕਲਾਨੌਰ ਵਿਖੇ ਪ੍ਰੈਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਾਨਯੋਗ ਮੁੱਖ ਮੰਤਰੀ ਪੰਜਾਬ ਅਤੇ ਮਾਨਯੋਗ . ਡਾਇਰੈਕਟਰ ਜਨਰਲ ਪੁਲਿਸ , ਪੰਜਾਬ ਚੰਡੀਗੜ੍ਹ ਜੀ ਦੇ ਦਿਸ਼ਾ – ਨਿਰਦੇਸ਼ ਤਹਿਤ ਨਸ਼ਿਆਂ ਖਿਲਾਫ ਵਿਸ਼ੇਸ਼ ਮੁਹਿੰਮ ਦੌਰਾਨ ਅੱਜ ਮਿਤੀ 25.07.2024 ਨੂੰ ਸਵੇਰੇ 09.30 ਵਜੇ ਪਿੰਡ ਅਗਵਾਨ ਥਾਣਾ ਕਲਾਨੌਰ ਦੇ ਝੋਨੇ ਦੇ ਖੇਤਾਂ ਵਿੱਚੋਂ ਇੱਕ ਕਾਲੇ ਰੰਗ ਦਾ ਡਰੋਨ ਬ੍ਰਾਮਦ ਕੀਤਾ ਗਿਆ ।
ਜਿਸ ਤੇ ਪੰਜਾਬ ਪੁਲਿਸ ਅਤੇ ਬੀ.ਐਸ.ਐਫ ਦੇ ਕਰਮਚਾਰੀਆਂ ਵੱਲੋਂ ਵੱਖ – ਵੱਖ ਟੀਮਾਂ ਬਣਾਕੇ ਬਾਰਡਰ ਦੇ ਨਾਲ ਲੱਗਦੇ ਇਲਾਕੇ ਵਿੱਚ ਸਰਚ ਅਪ੍ਰੇਸ਼ਨ ਚਲਾਇਆ ਗਿਆ , ਜੋ ਦੌਰਾਨੇ ਸਰਚ ਅਪ੍ਰੇਸ਼ਨ ਪਿੰਡ ਅਗਵਾਨ ਦੇ ਖੇਤਾਂ ਵਿੱਚੋਂ 01 ਪੈਕਟ ਬ੍ਰਾਮਦ ਹੋਇਆ , ਜੋ ਚੈੱਕ ਕਰਨ ਤੇ ਪੈਕਟ ਵਿੱਚੋਂ 02 ਕਿੱਲੋ 241 ਗ੍ਰਾਮ ਹੈਰੋਇਨ ਬ੍ਰਾਮਦ ਹੋਈ ਹੈ । ਉਕਤ ਬ੍ਰਾਮਦਗੀ ਸਬੰਧੀ ਨਾ – ਮਲੂਮ ਦੋਸ਼ੀਆ ਦੇ ਖਿਲਾਫ ਮੁਕੱਦਮਾ ਨੰਬਰ 76 , ਮਿਤੀ 25,07,2024 ਜ਼ੁਰਮ 21 ( ਸੀ ) / 23-61-85 ਐਨ.ਡੀ.ਪੀ.ਐਸ ਐਕਟ 10 , 11 , 12 AIR CRAFT Act ਥਾਣਾ ਕਲਾਨੌਰ ਵਿਖੇ ਦਰਜ ਰਜਿਸਟਰ ਕੀਤਾ ਗਿਆ । ਮੁਕੱਦਮਾ ਦੀ ਤਫਤੀਸ਼ ਜ਼ਾਰੀ ਹੈ ।