ਕਲਾਨੌਰ 13 ਅਗਸਤ ਵਰਿੰਦਰ ਬੇਦੀ-
ਪੁਲਿਸ ਵੱਲੋਂ ਸਖ਼ਤ ਐਕਸ਼ਨ ਲੈਂਦਿਆਂ ਕਲਾਨੌਰ ਚ ਇਕ ਘਰ ਵਿੱਚ ਚੋਰੀ ਕਰਨ ਵਾਲੇ ਚੋਰ ਨੂੰ ਚੋਰੀ ਕੀਤੇ ਸਮਾਨ ਸਮੇਤ ਗ੍ਰਿਫਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ।
ਇਸ ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਕਲਾਨੌਰ ਦੇ ਐਸ.ਐਚ.ਓ ਮੇਜਰ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਰਮੇਸ਼ ਮਹਾਜਨ ਪੁੱਤਰ ਤਰਲੋਕ ਮਹਾਜਨ ਵਾਸੀ ਬਾਣੀਆ ਮੁਹੱਲਾ ਕਲਾਨੋਰ ਦੇ ਘਰੋਂ ਇਕ ਚੋਰ ਦੋ ਮੋਬਾਈਲ ਫ਼ੋਨ , ਤਿੰਨ ਘੜੀਆਂ ਅਤੇ 1500 ਰੁਪਏ ਚੋਰੀ ਕਰਕੇ ਲੈ ਗਏ ਹਨ। ਇਸ ਸਬੰਧਤ ਪੁਲਿਸ ਨੇ ਕਾਰਵਾਈ ਕਰਦੇ ਹੋਏ ਇਕ ਲੜਕੇ ਅਮਨਦੀਪ ਸਿੰਘ ਘੁੱਦਾ ਨੂੰ ਸ਼ੱਕ ਦੇ ਆਧਾਰ ‘ਤੇ ਕਾਬੂ ਕਰਕੇ ਸਖਤੀ ਨਾਲ ਪੁੱਛਗਿੱਛ ਕੀਤੀ ਤਾਂ ਉਸ ਕੋਲੋਂ ਚੋਰੀ ਕੀਤੇ 1500 ਰੁਪਏ, ਦੋ ਮੋਬਾਈਲ ਅਤੇ ਤਿੰਨ ਘੜੀਆਂ ਬਰਾਮਦ ਕੀਤੀਆਂ ਗਈਆਂ ਹਨ ਅਤੇ ਦੋਸ਼ੀ ਦੇ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ।