Skip to content
-18 ਤੇ 19 ਨੂੰ ਲੱਗੇਗਾ ਖੂਨਦਾਨ ਕੈਂਪ: ਕੋਰ ਕਮੇਟੀ ਮੈਂਬਰ ਮੱਲ੍ਹੀ
ਕਲਾਨੌਰ, 16 ਅਗਸਤ (ਵਰਿੰਦਰ ਬੇਦੀ)-
ਰੱਖੜ ਪੁੰਨਿਆਂ ’ਤੇ ਪਿੰਡ ਕਿਲਾ ਨੱਥੂ ਸਿੰਘ ਵਿਖੇ ਸਥਿਤ ਮਾਤਾ ਰਾਣੀ ਮੰਦਿਰ ਵਿਖੇ 37ਵਾਂ ਸਲਾਨਾਂ ਜਾਗਰਨ, ਕਬੱਡੀ ਖੇਡ ਮੇਲਾ ਅਤੇ ਖੂਨਦਾਨ ਕੈਂਪ ਲਗਾਇਆ ਜਾਵੇਗਾ।

ਇਸ ਸਬੰਧ ’ਚ ਤਿਆਰੀਆਂ ਮੁਕੰਮਲ ਕੀਤੀਆਂ ਜਾ ਰਹੀਆਂ ਹਨ। ਜਾਣਕਾਰੀ ਸਾਂਝੀ ਕਰਦਿਆਂ ਮੇਲਾ ਕਮੇਟੀ ਪ੍ਰਧਾਨ ਹਰਭਜਨ ਸਿੰਘ ਨੇ ਦੱਸਿਆ ਕਿ ਸੰਗਤਾਂ ਦੇ ਸਹਿਯੋਗ ਨਾਲ ਆਯੋਜਿਤ ਹੋਣ ਵਾਲੇ ਇਸ ਸਮਾਗਮ ’ਚ 17 ਅਗਸਤ ਨੂੰ ਰਮਾਇਣ ਦੇ ਪਾਠ ਆਰੰਭ ਹੋਣਗੇ ਅਤੇ 18 ਨੂੰ ਭੋਗ ਉਪਰੰਤ ਭੰਡਾਰਾ ਹੋਵੇਗਾ। ਉਨ੍ਹਾਂ ਦੱਸਿਆ ਕਿ 18 ਅਗਸਤ ਦੀ ਰਾਤ ਨੂੰ ਮਹਾਂਮਾਈ ਦਾ ਜਾਗਰਨ ਹੋਵੇਗਾ ਜਿਸ ’ਚ ਪ੍ਰਸਿੱਧ ਗਾਇਕ ਕਮਲ ਵਡਾਲੀ ਦਲਜੀਤ ਰਾਜ ਪੱਪੂ ਸੰਗਤਪੁਰ ਦੀ ਜਾਗਰਣ ਪਾਰਟੀ ਮਾਤਾ ਰਾਣੀ ਦੀ ਮਹਿੰਮਾਂ ਦਾ ਗੁਣਗਾਣ ਕਰਨ ਲਈ ਪਹੁੰਚੇਗੀ। ਉਨ੍ਹਾਂ ਦੱਸਿਆ ਕਿ 19 ਅਗਸਤ ਨੂੰ ਕਬੱਡੀ ਦੇ ਮੈਚ ਹੋਣਗੇ। ਜਿਸ ’ਚ ਗੁਰੂ ਨਾਨਕ ਕਬੱਡੀ ਕਲੱਬ ਕੋਹਲੀਆ ਅਤੇ ਸੰਤ ਬਾਬਾ ਹਜ਼ਾਰਾ ਸਿੰਘ ਕਬੱਡੀ ਕਲੱਬ ਨੜਾਂਵਾਲੀ ਦਰਮਿਆਨ ਮੈਚ ਹੋਵੇਗਾ। ਕੋਰ ਕਮੇਟੀ ਮੈਂਬਰ ਸੁਖਵਿੰਦਰ ਸਿੰਘ ਮੱਲ੍ਹੀ ਨੇ ਦੱਸਿਆ ਕਿ ਬਲੱਡ ਬੈਂਕਾਂ ’ਚ ਖੂਨ ਦੀ ਕਮੀਂ ਨੂੰ ਵੇਖਦਿਆਂ ਹੋਇਆਂ ਬਲੱਡ ਡੌਨਰਜ ਸੁਸਾਇਟੀ ਗੁਰਦਾਸਪੁਰ ਅਤੇ ਸਮਾਜਿਕ ਗਤੀਵਿਧੀਆਂ ਸੇਵਾ ਸੁਸਾਇਟੀ ਕਲਾਨੌਰ ਵਲੋਂ ਸਾਂਝੇ ਉਪਰਾਲੇ ਤਹਿਤ 18-19 ਅਗਸਤ ਨੂੰ ਮਾਤਾ ਰਾਣੀ ਮੰਦਿਰ ’ਚ ਸਲਾਨਾਂ ਖੂਨਦਾਨ ਕੈਂਪ ਲਗਾਇਆ ਜਾਵੇਗਾ। ਇਸ ਮੌਕੇ ’ਤੇ ਗੌਤਮ ਰਿਸ਼ੀ, ਕੁਲਵਿੰਦਰ ਦਿਓਲ, ਰੋਹਿਤ ਕੁਮਾਰ, ਧਰਮ ਸਿੰਘ, ਜਗੀਰ ਸਿੰਘ, ਲਵਪ੍ਰੀਤ, ਨਰਿੰਦਰ ਮੱਲ੍ਹੀ, ਜਸਕਰਨ ਮੱਲ੍ਹੀ, ਰੌਸ਼ਣ ਮੱਲ੍ਹੀ, ਅਭੀ ਮੱਲ੍ਹੀ ਵੀ ਹਾਜ਼ਰ ਰਹੇ।